ਚੰਡੀਗੜ੍ਹ 31 ਮਈ( ਵਿਸ਼ਵ ਵਾਰਤਾ)-ਪੰਜਾਬ ਵਿੱਚ ਅੱਜ ਕੋਰੋਨਾ ਦੇ 30 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂ ਕਿ 20 ਮਰੀਜ਼ ਠੀਕ ਹੋਏ। ਅੱਜ ਇਕ ਮਰੀਜ਼ ਦੀ ਮੌਤ ਹੋਈ ਤੇ ਇਕ ਮਰੀਜ਼ ਨੂੰ ਆਕਸੀਜਨ ਸਪੋਰਟ ਦੇਣੀ ਪਈ।
ਹੁਣ ਤੱਕ 87852 ਸੈਪਲ ਟੈਸਟ ਲਈ ਭੇਜੇ ਗਏ। ਅੱਜ ਵਾਲੇ ਕੇਸ ਮਿਲਾ ਕੇ ਕੁੱਲ 2263 ਕੇਸ ਹੁਣ ਤੱਕ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿੱਚੋਂ ਹੁਣ ਤੱਕ 1987 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 45 ਦੀ ਮੌਤ ਹੋਈ ਹੈ। ਦੋ ਮਰੀਜ਼ ਆਕਸੀਜਨ ਸਪੋਰਟ ਉਤੇ ਹਨ ਜਦੋਂਕਿ ਇਕ ਮਰੀਜ਼ ਵੈਟੀਲੇਟਰ ਉਤੇ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 231 ਕੇਸ ਐਕਟਿਵ ਹਨ।