
ਚੰਡੀਗੜ੍ਹ ,29 ਮਈ: ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੇਰੀ ਬੇਟੀ ਜਯਾ ‘ਤੇ ਮੈਨੂੰ ਮਾਣ ਹੈ ਜਿਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਦਿੱਲੀ ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਜ਼ਰੂਰਤਮੰਦਾਂ ਲਈ 4,000 ਖਾਣੇ ਦੇ ਪੈਕੇਟ ਤਿਆਰ ਕੀਤੇ ਤੇ ਉਨ੍ਹਾਂ ਨੂੰ ਵੰਡੇ। ਕੋਵਿਡ-19 ਵਰਗੇ ਔਖੇ ਹਾਲਾਤਾਂ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦੇ ਜ਼ਰੂਰਤਮੰਦਾਂ ਦਾ ਖਿਆਲ ਰੱਖੀਏ ਤੇ ਉਨ੍ਹਾਂ ਦੀ ਮਦਦ ਕਰੀਏ, ਕਿਉੰਕਿ ਇਸ ਔਖੇ ਸਮੇਂ ਵਿੱਚ ਉਨ੍ਹਾਂ ਦੇ ਨਾਲ ਖੜਨਾ ਸਾਡਾ ਸਾਰਿਆਂ ਦਾ ਫਰਜ਼ ਹੈ। ਮੁਖ ਮੰਤਰੀ ਵਲੋਂ ਆਪਣੀ ਬੇਟੀ ਜਯਾ ਦੀ ਫੋਟੋਆਂ ਵੀ ਫੇਸਬੂਕ ਤੇ ਸਾਂਝੀਆਂ ਕੀਤਿਆਂ ਹਨ






















