ਮਾਨਸਾ, 15 ਨਵੰਬਰ (ਵਿਸ਼ਵ ਵਾਰਤਾ)-ਬੁੱਧਵਾਰ ਦੇਰ ਸ਼ਾਮ ਪਏ ਮੀਂਹ ਹਲਕੇ ਮੀਂਹ ਦੌਰਾਨ ਪਿੱਡ ਮਾਖਾ ਵਿਖੇ ਇਕ ਮ੦ਦੂਰ ਦੀ ਅਸਮਾਨੀ ਬਿਜਲੀ ਡਿੱਗਣ ਕਰਕੇ ਬੁਰੀ ਤਰ੍ਹਾਂ ਝੁਲਸਣ ਤੋਂ ਬਾਅਦ ਮੌਤ ਹੋ ਗਈ ਹੈ| ਉਸਦਾ ਭਾਣਜਾ ਵੀ ਅਸਮਾਨੀ ਬਿਜਲੀ ਡਿੱਗਣ ਕਾਰਨ ਝੁਲਸਿਆ ਗਿਆ, ਜਿਸ ਨੂੱ ਸਿਵਲ ਹਸਪਤਾਲ ਮਾਨਸਾ ਦਾਖਿਲ ਕਰਵਾਇਆ ਗਿਆ ਹੈ|
ਪਿੱਡ ਮਾਖਾ ਤੇ ਸਿਕੱਦਰ ਸਿੱਘ ਕੋਲ 4 ਕਨਾਲ ਜ਼ਮੀਨ ਹੈ ਤੇ ਉਹ ਉਸ ਵਿਚ ਵਾਹੀ ਕਰਕੇ ਆਪਣਾ ਗੁ੦ਾਰਾ ਕਰਦਾ ਹੈ| ਬੁੱਧਵਾਰ ਨੂੰ ਸ਼ਾਮ ਸਿਕੱਦਰ ਸਿੱਘ ਆਪਣੇ ਮਾਸੜ ਰਾਜਾ ਸਿੱਘ ਪੁੱਤਰ ਸਾਧੂ ਸਿੱਘ ਨਾਲ ਖੇਤ ਵਿਚ ਵੱਟਾਂ ਬਣਾਉਣ ਦਾ ਕੱਮ ਕਰਦਾ ਸੀ ਕਿ ਸ਼ਾਮ ਨੂੰ ਅਸਮਾਨੀ ਬਿਜਲੀ ਉਨ੍ਹਾਂ *ਤੇ ਆ ਡਿੱਗੀ, ਜਿਸ ਕਾਰਨ ਮ੦ਦੂਰ ਰਾਜ ਸਿੱਘ (60) ਵਾਸੀ ਮਾਖਾ ਦੀ ਮੌਕੇ *ਤੇ ਹੀ ਮੌਤ ਹੋ ਗਈ ਤੇ ਉਸਦਾ ਭਾਣਜਾ ਸਿਕੱਦਰ ਸਿੱਘ ਵੀ ਜਖਮੀ ਹੋ ਗਿਆ| ਰਾਜਾ ਸਿੱਘ ਬਿਜਲੀ ਡਿੱਗਣ ਕਾਰਨ ਸਿਰ ਤੋਂ ਲੈਕੇ ਪੈਰਾਂ ਤੱਕ ਬੁਰੀ ਤਰਾਂ ਝੁਲਸਿਆ ਗਿਆ ਤੇ ਉਸਦੀ ਪਹਿਚਾਣ ਕਰਨੀ ਵੀ ਔਖੀ ਹੋ ਗਈ| ਇਹ ਖੜਕਾ ਸੁਣਕੇ ਨੇੜਲੇ ਖੇਤਾਂ ਵਿਚ ਕੱਮ ਕਰਦੇ ਲੋਕ ਵੀ ਇਕ ਵਾਰ ਭੱਜ ਨਿਕਲੇ| ਬਾਅਦ ਵਿਚ ਆਸਮਾਨੀ ਬਿਜਲੀ ਡਿੱਗਣ ਦਾ ਪਤਾ ਲੱਗਿਆ| ਉਨ੍ਹਾਂ ਦੇ ਰਿਸ਼ਤੇਦਾਰ ਤੇਜਾ ਸਿੱਘ ਨੇ ਦੱਸਿਆ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਰਾਜਾ ਸਿੱਘ ਦੀ ਮੌਤ ਹੋ ਗਈ ਹੈ| ਉਨ੍ਹਾਂ ਦੱ-ਸਿਆ ਕਿ ਇਹ ਵਿਅਕਤੀ ਮ੦ਦੂਰ ਪਰਿਵਾਰਾਂ ਨਾਲ ਸਬੱਧਿਤ ਹੈ ਤੇ ਥੋੜੀ ਜ਼ਮੀਨ ਤੇ ਖੇਤੀ ਕਰਕੇ ਆਪਣਾ ਗੁ੦ਾਰਾ ਕਰਦੇ ਸਨ| ਉੁਨ੍ਹਾਂ ਦੱਸਿਆ ਕਿ ਸਿਕੰਦਰ ਸਿੱਘ ਦੀ ਹਾਲਤ ਵੀ ਬਹਤ ਗੱਭੀਰ ਬਣੀ ਹੋਈ ਹੈ ਅਤੇ ਉਸ ਦਾ ਮਾਨਸਾ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ|
ਫੋਟੋ ਕੈਪਸ਼ਨ: ਪਿੰਡ ਮਾਖਾ ਵਿਖੇ ਅਸਮਾਨੀ ਬਿਜਲੀ ਡਿੱਗਣ ਕਾਰਨ ਜਮਖੀ ਨੌਜਵਾਨ ਦਾ ਸਿਵਲ ਹਸਪਤਾਲ ਮਾਨਸਾ ਵਿਖੇ ਨਿਰੀਖਣ ਕਰਦੇ ਡਾਕਟਰ|