ਮੋਹਾਲੀ 24 ਮਈ ( ਵਿਸ਼ਵ ਵਾਰਤਾ )-ਪੰਜਾਬ ਵਿੱਚ ਅੱਜ ਕੋਰੋਨਾ ਦਾ 15 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਜਦੋਂ ਕਿ ਅੱਜ 28 ਮਰੀਜ਼ ਠੀਕ ਹੋਏ। ਅੱਜ ਇਕ ਮਰੀਜ਼ ਦੀ ਮੌਤ ਹੋਈ।
ਹੁਣ ਤੱਕ ਸੂਬੇ ਵਿੱਚ 66142 ਸੈਪਲ ਟੈਸਟਾਂ ਲਈ ਭੇਜੇ ਗਏ ਜਿਨ੍ਹਾਂ ਵਿੱਚੋਂ 2060 ਸੈਪਲਾਂ ਦੀ ਰਿਪੋਰਟ ਪਾਜ਼ੇਟਿਵ ਅਤੇ 60114 ਕੇਸਾਂ ਦੀ ਰਿਪੋਰਟ ਨੈਗੇਟਿਵ ਆਈ। 3968 ਸੈਪਲਾਂ ਦੀ ਰਿਪੋਰਟ ਹਾਲੇ ਆਉਣੀ ਹੈ। 2060 ਕੇਸਾਂ ਵਿੱਚੋਂ ਹੁਣ ਤੱਕ 1898 ਮਰੀਜ਼ ਠੀਕ ਹੋ ਗਏ ਹਨ ਜਦੋਂ ਕਿ 40 ਦੀ ਮੌਤ ਹੋਈ ਹੈ। ਦੋ ਮਰੀਜ਼ ਆਕਸੀਜਨ ਸਪੋਰਟ ਉਤੇ ਹਨ ਜਦੋਂਕਿ ਇਕ ਮਰੀਜ਼ ਵੈਟੀਲੇਟਰ ਉਤੇ ਹੈ। ਸੂਬੇ ਵਿੱਚ ਕੋਰੋਨਾ ਦੇ ਹੁਣ 122 ਕੇਸ ਐਕਟਿਵ ਹਨ।