ਬਰਨਾਲਾ, 22 ਮਈ, (ਸੁਰਿੰਦਰ ਗੋਇਲ)-
ਜਿਲਾ ਬਰਨਾਲਾ ਦੇ ਸਨਅਤੀ ਕਸਬਾ ਪੱਖੋ ਕੈਚੀਆਂ ਵਿਖੇ ਮਣਕੂ ਇੰਡਸਟਰੀਜ ‘ਚ ਇਕ ਨੌਜਵਾਨ ਮਜਦੂਰ ਨੇ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਸੁਖਵਿੰਦਰ ਸਿੰਘ ਉਰਫ ਕਾਲੂ (21 ਸਾਲ) ਪੁੱਤਰ ਜਗਦੇਵ ਸਿੰਘ ਉਰਫ ਬੀਰਾ ਸਿੰਘ ਵਾਸੀ ਨਾਨਕਾ ਘਰ ਅਜੀਤ ਰੁਮਾਣਾ ਹਾਲ-ਅਬਾਦ ਪੱਖੋ ਕੈਚੀਆਂ ਨੇ ਲੰਘੀ ਰਾਤ ਮਣਕੂ ਇੰਡਸਟਰੀਜ ਦੇ ਕਮਰੇ ‘ਚ ਲੱਗੇ ਪੱਖੇ ‘ਚ ਚੁੰਨੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਉੱਪ ਕਪਤਾਨ ਪੁਲਿਸ ਤਪਾ ਰਾਵਿੰਦਰ ਸਿੰਘ ਰੰਧਾਵਾ, ਥਾਣਾ ਸ਼ਹਿਣਾ ਦੇ ਐੱਸਐੱਚਓ ਅਜਾਇਬ ਸਿੰਘ, ਸਹਾਇਕ ਥਾਣੇਦਾਰ ਲਾਭ ਸਿੰਘ ਪੁਲਿਸ ਪਾਰਟੀ ਨਾਲ ਘਟਨਾ ਸਥਾਨ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ। ਮਾਮਲੇ ਸਬੰਧੀ ਮ੍ਰਿਤਕ ਨੌਜਵਾਨ ਦੇ ਮਾਸੜ ਰੋਸ਼ਨ ਸਿੰਘ ਕਾਲਾ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਹੁੰਦਿਆਂ ਹੀ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਸੀ ਤੇ ਪਿਛਲੇ 5 ਸਾਲ ਤੋਂ ਮੇਰੇ ਕੋਲ ਰਹਿੰਦਾਂ ਸੀ ਤੇ ਕਦੇ ਕਦਾਈ ਆਪਣੇ ਨਾਨਕੇ ਪਿੰਡ ਅਜੀਤ ਰਮਾਣਾ ਚਲਾ ਜਾਂਦਾ ਸੀ। ਉਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਲਾਕਡਾਊਨ ਦੇ ਕਾਰਨ ਕੰਮ ਬੰਦ ਹੋਣ ਤੇ ਆਪਣੇ ਮਾਤਾ-ਪਿਤਾ ਦੀ ਮੌਤ ਕਾਰਣ ਪ੍ਰੇਸ਼ਾਨ ਰਹਿੰਦਾ ਸੀ। ਉਨ•ਾਂ ਦੱਸਿਆ ਕਿ ਲੰਘੀ ਰਾਤ ਕਰੀਬ 8 ਵਜੇ ਮਣਕੂ ਇੰਡਸਟਰੀ ‘ਚੋਂ ਅਸੀਂ ਕੰਮ ਬੰਦ ਕਰਕੇ ਆਪਣੇ ਘਰ ਪੱਖੋ ਕੈਚੀਆਂ ਆ ਗਏ ਸੀ ਤਾਂ ਕਰੀਬ 9 ਵਜੇ ਸੁਖਵਿੰਦਰ ਸਿੰਘ ਰੋਟੀ ਖਾ ਕੇ ਘਰੋ ਮੇਰੇ ਕੋਲ ਪੈਣ ਲਈ ਕਹਿ ਕੇ ਚਲਾ ਗਿਆ, ਜੋ ਪਹਿਲਾ ਵੀ ਕਦੇ ਕਦਾਈ ਆ ਜਾਂਦਾ ਸੀ। ਉਨ•ਾਂ ਦੱਸਿਆ ਕਿ ਸਵੇਰੇ ਕਰੀਬ 8 ਵਜੇ ਇੰਡਸਟਰੀ ਦੇ ਮਾਲਕ ਦੇ ਸੋਨੀ ਸਿੰਘ ਨੇ ਆ ਕੇ ਦੇਖਿਆ ਕਿ ਸੁਖਵਿੰਦਰ ਸਿੰਘ ਕਾਲਾ ਕਮਰੇ ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰਨ ਬਾਰੇ ਸੂਚਿਤ ਕੀਤਾ। ਇਸ ਸਬੰਧੀ ਪੁਲਿਸ ਥਾਣਾ ਸ਼ਹਿਣਾ ਦੇ ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਉਰਫ ਕਾਲੂ ਦੇ ਮਾਸੜ ਰੋਸ਼ਨ ਸਿੰਘ ਉਰਫ ਕਾਲਾ ਸਿੰਘ ਦੇ ਬਿਆਨਾਂ ‘ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਹੈ।
—————————————————————
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...