ਬੁਢਲਾਡਾ 22, ਮਈ( ਵਿਸ਼ਵ ਵਾਰਤਾ): ਵਿਸ਼ਵਵਿਆਪੀ ਮਹਾਂਮਾਰੀ ਕਰੋਨਾ ਵਾਇਰਸ ਦੇ ਵਿਰੁੱਧ ਫਰੰਟਲਾਈਨ ਤੇ ਕੰਮ ਕਰ ਰਹੇ ਮਲਟੀਪਰਪਜ ਹੈਲਥ ਵਰਕਰ ਸਿਹਤ ਕਾਮੇ ਜ਼ੋ ਸ਼ਹਿਰ ਅਤੇ ਪਿੰਡਾਂ ਵਿਚ ਕੰਮ ਕਰ ਰਹੇ ਹਨ ਦਾ ਹਲਕਾ ਪਿ੍ਰੰਸੀਪਲ ਬੁੱਧ ਰਾਮ ਅਤੇ ਆਮ ਆਦਮੀ ਪਾਰਟੀ ਦੇ ਵਰਕਰਾ ਵੱਲੋਂ ਜਿਥੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ, ਉਥੇਸਾਰਿਆਂ ਨੂੰ ਪ੍ਰਸੰਸਾ ਪੱਤਰ ਦੇ ਕੇ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ. ਇਸ ਮੌਕੇ ਤੇ ਬੋਲਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਸਿਹਤ ਵਿਭਾਗ ਦੇ ਕ੍ਰਿਸ਼ਨ ਚੰਦ ਬਲਾਕ ਐਜੂਕੇਟਰ, ਭੁਪਿੰਦਰ ਸਿੰਘ ਬਲਾਕ ਹੈਲਥ ਸੁਪਰਵਾਈਜਰ ਅਤੇ ਉਨ੍ਹਾਂ ਦੇ ਨਾਲ ਹੋਰ 26 ਸਿਹਤ ਕਾਮੇ ਜ਼ੋ ਇਸ ਔਖੀ ਘੜੀ ਵਿੱਚ ਫਰੰਟ ਲਾਈਨ ਤੇ ਆ ਕੇ ਆਪਣੀ ਜਾਨ ਜ਼ੋਖਿਮ ਵਿਚ ਪਾ ਕੇ ਲੋਕਾਂ ਦੀਆਂ ਜਾਨਾਂ ਬਚਾਉਣ ਵਿਚ ਲੱਗੇ ਹੋਏ ਹਨ, ਉਹ ਸਾਰੇ ਸਾਡੇ ਨਾਇਕ ਹਨ ਅਤੇ ਕਰੋਨਾ ਯੋਧੇ ਹਨ. ਉਨ੍ਹਾਂ ਕਿਹਾ ਕਿ ਸਰਕਾਰ ਨੂੰ ਵੀ ਇਹਨਾਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਇਕ ਮਹੀਨੇ ਦੀ ਤਨਖ਼ਾਹ ਵੱਧ ਦਿੱਤੀ ਜਾਣੀ ਚਾਹੀਦੀ ਹੈ, ਜੋ ਸਿਹਤ ਕਾਮੇ ਪ੍ਰੋਵੇਸਨਰੀ ਪੀਰੀਅਡ ਤੇ ਹਨ ਜਾਂ ਠੇਕੇ ਆਧਾਰਿਤ ਕੰਮ ਕਰ ਰਹੇ ਹਨ ਉਨ੍ਹਾਂ ਨੂੰ ਤੁਰੰਤ ਰੈਗੂਲਰ ਕਰਨਾ ਚਾਹੀਦਾ ਹੈ. ਇਸ ਤੋਂ ਇਲਾਵਾ ਸਰਕਾਰ ਇਹਨਾਂ ਨੂੰ ਪੀ ਪੀ ਈ ਕਿੱਟਾਂ, ਦਸਤਾਨੇ ਅਤੇ ਮਾਸਕ , ਸੈਨੇਟਾਇਜਰ ਵੱਡੀ ਪੱਧਰ ਤੇ ਉਪਲਬਧ ਕਰਵਾਵੇ ਕਿਓਂਕਿ ਜੇਕਰ ਸਿਹਤ ਕਾਮੇ ਤੰਦਰੁਸਤ ਰਹਿਣਗੇ ਤਾਂ ਹੀ ਓਹ ਲੋਕਾਂ ਦੀ ਜਾਨ ਦੀ ਰੱਖਿਆ ਕਰ ਸਕਦੇ ਹਨ. ਇਸ ਮੌਕੇ ਸਤੀਸ਼ ਸਿੰਗਲਾ, ਵਿਸ਼ਾਲ ਰਿਸ਼ੀ, ਜਸਪਾਲ ਸਿੰਘ ਚਰਨਜੀਤ ਸਿੰਘ, ਹਰਬੰਸ ਸ਼ਰਮਾਂ,ਪੱਪੀ ਗਿੱਲ, ਜਗਤਾਰ ਸਿੰਘ, ਦਰਸ਼ਨ ਸੋਢੀ, ਸੰਦੀਪ ਗਰਗ ਅਤੇ ਬਲਵਿੰਦਰ ਸਿੰਘ ਔਲਖ ਨੇ ਵੀ ਫੁੱਲਾਂ ਦੀ ਵਰਖਾ ਕਰਕੇ ਓਹਨਾ ਦਾ ਸਤਿਕਾਰ ਕੀਤਾ.





















