ਚੰਡੀਗੜ੍ਹ 21 ਮਈ ( ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਬੱਸਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਜ਼ੀਰਕਪੁਰ ਅਤੇ ਖਰੜ) ਦੀਆਂ ਦੋ ਮਿਉਂਸਪਲ ਹੱਦਾਂ ਅੰਦਰ ਇਸ ਦੇ ਮੌਜੂਦਾ ਰੂਟਾਂ ‘ਤੇ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਸਕੱਤਰੇਤ ਦੇ ਕਰਮਚਾਰੀਆਂ ਲਈ ਬੱਸਾਂ ਰਾਜ ਸਰਕਾਰ ਚਲਾਏਗੀ।





















