ਵਾਧੂ ਅਸਲਾ ਤੁਰੰਤ ਜਮਾਂ ਕਰਵਾਉਣ ਦੇ ਹੁਕਮ
ਬਠਿੰਡਾ, 21 ਮਈ ( ਕੁਲਬੀਰ ਬੀਰਾ ) : ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਬੀ ਸ੍ਰੀਨਿਵਾਸਨ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਨੰਬਰ 4462-ਈ 14 ਦਸੰਬਰ 2019 ਰਾਹੀਂ ਆਰਮਜ਼ ਰੂਲਜ਼ 2016 ਵਿੱਚ ਸੋਧ ਕਰਦੇ ਹੋਏ ਅਸਲਾ ਧਾਰਕਾਂ ਨੂੰ ਆਪਣੇ ਅਸਲਾ ਲਾਇਸੰਸ ਪਰ ਕੇਵਲ ਦੋ ਅਸਲਾ ਰੱਖਣ ਦੀ ਮੰਨਜ਼ੂਰੀ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਵੱਲੋਂ ਦੱਸਿਆ ਗਿਆ ਕਿ ਜਿਨਾਂ ਵਿਅਕਤੀਆਂ ਨੂੰ ਦਫ਼ਤਰ ਜ਼ਿਲਾ ਮੈਜਿਸਟ੍ਰੇਟ, ਬਠਿੰਡਾ ਵੱਲੋਂ ਅਸਲਾ ਲਾਇਸੰਸ ਜਾਰੀ ਕੀਤੇ ਗਏ ਹਨ, ਜੇਕਰ ਉਨਾਂ ਅਸਲਾ ਲਾਇਸੰਸਾਂ ਵਿੱਚੋਂ 1 ਅਸਲਾ ਲਾਇਸੰਸ ’ਤੇ 2 ਤੋਂ ਵੱਧ ਅਸਲੇ ਹਨ ਤਾਂ ਉਹ ਆਪਣਾ ਵਾਧੂ ਅਸਲਾ ਆਪਣੇ ਨਜ਼ਦੀਕੀ ਥਾਣੇ ਜਾਂ ਅਸਲਾ ਡੀਲਰ ਪਾਸ ਤੁਰੰਤ ਜਮਾਂ ਕਰਵਾਕੇ ਉਸਦਾ ਨਿਪਟਾਰਾ ਕਰਵਾਉਣ ਲਈ ਸੇਵਾ ਕੇਂਦਰਾਂ ਰਾਹੀਂ ਤੁਰੰਤ ਅਪਲਾਈ ਕਰਨ।