( ਸਿੱਖਿਆ ਵਿਭਾਗ ਵਲੋਂ ਜਾਰੀ ਪੁਸਤਕਾਂ ਅਤੇ ਮਿਡ-ਡੇ-ਮੀਲ ਰਾਸ਼ੀ ਭੀ ਵੰਡੀ ਗਈ )

ਮੋਹਾਲੀ 20 ਮਈ ( ਵਿਸ਼ਵ ਵਾਰਤਾ)-ਅੱਜ ਫੇਜ਼ 3b2 ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਖੇ ਸ.ਕੁਲਜੀਤ ਸਿੰਘ ਬੇਦੀ (ਸਾਬਕਾ ਕੌਂਸਲਰ) ਵਲੋਂ ਸਮੂਹ ਵਿਦਿਆਰਥੀਆਂ ਨੂੰ ਮੁਫ਼ਤ ਕਾਪੀਆਂ ਅਤੇ ਸਟੇਸ਼ਨਰੀ ਵੰਡੀ ਗਈ ਅਤੇ ਪੰਜਾਬ ਸਿੱਖਿਆ ਵਿਭਾਗ ਵਲੋਂ ਆਈਆਂ ਕਿਤਾਬਾਂ ਭੀ ਵੰਡੀਆਂ ਗਈਆਂ ਅਤੇ ਸਮੂਹ ਵਿਦਿਆਰਥੀਆਂ ਨੂੰ ਲਾਕ ਡਾਊਨ ਸਮੇਂ ਦੇ ਦਿਨਾਂ ਦੀ ਮਿਡ-ਡੇ-ਮੀਲ ਦੀ ਨਗਦ ਰਾਸ਼ੀ ਵੰਡੀ ਗਈ ! ਵਿਦਿਆਰਥੀਆਂ ਨੂੰ ਕਾਪੀਆਂ ਅਤੇ ਕਿਤਾਬਾਂ ਵੰਡਣ ਦੌਰਾਨ ਸਮਾਜਿਕ ਦੂਰੀ ਅਤੇ ਸਵੱਛਤਾ ਦੇ ਨਿਯਮ ਦੀ ਪੂਰੀ ਤਰਾਂ ਪਾਲਣਾ ਕੀਤੀ ਗਈ ! ਇਸ ਮੌਕੇ ਸ.ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਵਿਦਿਆਰਥੀ ਸਾਡਾ ਆਉਣ ਵਾਲਾ ਭਵਿੱਖ ਹੈ ਅਤੇ ਇਨ੍ਹਾਂ ਅੰਦਰਲੀ ਕਲਾ ਨੂੰ ਨਿਖਾਰਨ ਲਈ ਸਾਨੂੰ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ,ਅਤੇ ਸਿੱਖਿਆ ਅਜਿਹੀ ਪੋੜੀ ਹੈ ,ਜਿਸ ਤੇ ਚੜ੍ਹ ਕੇ ਮਨੁੱਖ ਬੁਲੰਦੀਆਂ ਨੂੰ ਛੁਹ ਸਕਦਾ ਹੈ ! ਇਸ ਮੌਕੇ ਉਨ੍ਹਾਂ ਵਲੋਂ ਸਕੂਲ ਵਿੱਚ ਇਸ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਣ ਤੇ ਸਮੁਚੇ ਸਕੂਲ ਸਟਾਫ ਨੂੰ ਵਧਾਈ ਦਿਤੀ ਗਈ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਗਿਆ ! ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਕਿਹਾ ਗਿਆ ਕਿ ਜਦੋ ਤੱਕ ਲਾਕ ਡਾਊਨ ਦਾ ਸਮਾਂ ਰਹੇਗਾ ,ਤੁਸੀਂ ਅਧਿਆਪਕਾਂ ਵਲੋਂ ਭੇਜੇ ਜਾ ਰਹੇ ਆਨ ਲਾਇਨ ਵਿਧੀ ਰਹੀ ਕੰਮ ਕਰੋਗੇ ਅਤੇ ਸਮੇਂ ਦੀ ਸਦਵਰਤੋ ਕਰੋਗੇ ! ਇਸ ਮੌਕੇ ਤੇ ਸਕੂਲ ਸਟਾਫ ਵਲੋਂ ਸ.ਕੁਲਜੀਤ ਸਿੰਘ ਬੇਦੀ ਦੀ ਤਹਿ ਦਿਲੋਂ ਪ੍ਰਸੰਸ਼ਾ ਕੀਤੀ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ !





















