*—ਲੱਕੜੀ ਦਾ ਕਾਰੀਗਰ ਬਣਿਆ ਲੁਟੇਰਾ ਤੇ ਚੋਰ*
———
ਬਰਨਾਲਾ, 19 ਮਈ, (ਸੁਰਿੰਦਰ ਗੋਇਲ)- ਬਰਨਾਲਾ ਜਿਲੇ ਵਿੱਚ ਲੰਘੇ ਸ਼ਨੀਵਾਰ ਨੂੰ ਥਾਣਾ ਸ਼ਹਿਣਾ ਵਿਖੇ ਮੋਟਰਸਾਈਕਲ ਖੋਹਣ ਦੇ ਦਰਜ ਮਾਮਲੇ ‘ਚ ਮੋਟਰਸਾਈਕਲ ਖੋਹਣ ਵਾਲੇ ਨੌਜਵਾਨ ਲੁਟੇਰੇ ਨੂੰ ਐੱਸਐੱਸਪੀ ਸੰਦੀਪ ਗੋਇਲ ਤੇ ਡੀਐੱਸਪੀ (ਡੀ) ਰਮਨਿੰਦਰ ਸਿੰਘ ਦਿਉਲ ਤੇ ਰਾਵਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸਐੱਚਓ ਅਜਾਇਬ ਸਿੰਘ ਦੀ ਅਗਵਾਈ ਹੇਠ ਸ਼ਹਿਣਾ ਪੁਲਿਸ ਦੀ ਗਠਿਤ ਟੀਮ ਨੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ 2 ਦਿਨਾਂ ਪੁਲਿਸ ਰਿਮਾਂਡ ‘ਤੇ ਲਿਆਉਣ ਉਪਰੰਤ ਇਕ ਚਾਕੂ ਤੇ ਚੋਰੀ ਕੀਤੇ 7 ਹੋਰ ਮੋਟਰਸਾਈਕਲ ਬਰਾਮਦ ਕਰਵਾਏ ਹਨ। ਇਸ ਸਬੰਧੀ ਉੱਪ ਕਪਤਾਨ ਪੁਲਿਸ ਤਪਾ ਰਾਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਲਾਭ ਸਿੰਘ ਦੀ ਪੁਲਿਸ ਪਾਰਟੀ ਨਾਲ ਬੱਲੋਕੇ ਪੁਲ ਨਹਿਰ ਵਿਖੇ ਨਾਕਾਬੰਦੀ ਨਾਕਾਬੰਦੀ ਕੀਤੀ ਹੋਈ ਸੀ, ਜਿੱਥੇ ਨੌਜਵਾਨ ਲੁਟੇਰਾ ਗੁਲਾਬ ਸਿੰਘ ਕਾਲਾ ਪੁੱਤਰ ਬਲਦੇਵ ਸਿੰਘ ਉਰਫ ਗੁਰਮੇਲ ਮੇਲੀ ਵਾਸੀ ਸੂਚ ਥਾਣਾ ਬਾਲਿਆਵਾਲੀ ਜ਼ਿਲਾ ਬਠਿੰਡਾ ਨੂੰ ਮੋਟਰਸਾਈਕਲ ਪੀਬੀ 19 ਆਰ 0254 ਹੀਰੋ ਡੀਲਕਸ ਸਮੇਤ ਗ੍ਰਿਫਤਾਰ ਕਰ ਲਿਆ ਸੀ। ਉਨ•ਾਂ ਦੱਸਿਆ ਕਿ ਗ੍ਰਿਫਤਾਰ ਕਰਨ ਉਪਰੰਤ ਸੋਮਵਾਰ ਨੂੰ ਨੌਜਵਾਨ ਗੁਲਾਬ ਸਿੰਘ ਕਾਲਾ ਨੂੰ ਮਾਨਯੋਗ ਸਿਵਲ ਜੱਜ ਅਮਰਿੰਦਰ ਪਾਲ ਸਿੰਘ ਸੀਨੀਅਰ ਡਿਵੀਜਨ ਦੀ ਬਰਨਾਲਾ ਅਦਾਲਤ ‘ਚ ਪੇਸ਼ ਕਰਕੇ 2 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਹੈ। ਉਨ•ਾਂ ਦੱਸਿਆ ਕਿ ਉਕਤ ਲੁਟੇਰਾ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਵੱਖ-ਵੱਖ ਥਾਵਾਂ ਤੋਂ 7 ਹੋਰ ਮੋਟਰਸਾਈਕਲ ਚੋਰੀ ਕੀਤੇ ਮੰਨਿਆ, ਜੋ ਸੁਖਪੁਰਾ ਮੌੜ ਤੋਂ ਘੁੰਨਸ ਨੂੰ ਜਾਂਦੀ ਡਰੇਨ ਦੀਆਂ ਝਾੜੀਆਂ ‘ਚ ਦੋ ਵੱਖ-ਵੱਖ ਥਾਵਾਂ ‘ਤੇ ਲੁਕੋ ਕੇ ਰੱਖੇ ਹੋਏ ਸਨ। ਉਨ•ਾਂ ਦੱਸਿਆ ਕਿ ਉਕਤ ਨੌਜਵਾਨ ਦੀ ਨਿਸ਼ਾਨਦੇਹੀ ‘ਤੇ ਇਕ ਥਾਂ ਤੋਂ 5 ਮੋਟਰਸਾਈਕਲ ਤੇ ਕੁੱਝ ਹੋਰ ਅੱਗੇ ਜਾ ਕੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਦਾ ਕੋਈ ਗਿਰੋਹ ਨਹੀਂ ਬਣਾਇਆ ਹੋਇਆ ਸੀ ਤੇ ਨਾ ਹੀ ਕਿਸੇ ਗਿਰੋਹ ਨਾਲ ਸਬੰਧ ਸੀ। ਉਨ•ਾਂ ਦੱਸਿਆ ਕਿ ਉਕਤ ਨੌਜਵਾਨ ਸੁੰਨਸਾਨ ਰਸਤੇ ‘ਚ ਇਕੱਲਾ ਵਿਅਕਤੀ ਦੇਖ ਕੇ ਨਿਸ਼ਾਨਾਂ ਬਨਾਉਦਾਂ ਸੀ। ਇਸ ਮੌਕੇ ਮੁੱਖ ਮੁਨਸ਼ੀ ਜਸਪਾਲ ਸਿੰਘ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ, ਸਹਾਇਕ ਥਾਣੇਦਾਰ ਜਗਰੂਪ ਸਿੰਘ, ਸਹਾਇਕ ਥਾਣੇਦਾਰ ਅਮਰਜੀਤ ਸਿੰਘ, ਸਹਾਇਕ ਥਾਣੇਦਾਰ ਜਗਸੀਰ ਸਿੰਘ, ਸਹਾਇਕ ਥਾਣੇਦਾਰ ਨਛੱਤਰ ਸਿੰਘ, ਹੌਲਦਾਰ ਰਾਜਿੰਦਰ ਸਿੰਘ, ਹੌਲਦਾਰ ਰਾਜਵੀਰ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, ਹੌਲਦਾਰ ਕਮਲਜੀਤ ਸਿੰਘ ਆਦਿ ਹਾਜ਼ਰ ਸਨ।
*—ਦੋ ਸਾਲ ਪਹਿਲਾ ਚਿੱਟੇ ਦੀ ਦਲਦਲ ‘ਚ ਫਸਿਆ ਦਸਵੀਂ ਪਾਸ ਨੌਜਵਾਨ*
ਐੱਸਐੱਚਓ ਅਜਾਇਬ ਸਿੰਘ ਤੇ ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਨੌਜਵਾਨ ਗੁਲਾਬ ਸਿੰਘ ਕਾਲਾ ਅਨੁਸਾਰ ਉਹ ਦਸਵੀਂ ਪਾਸ ਹੈ ਤੇ ਲੱਕੜੀ ਦਾ ਪੱਕਾ ਕਾਰੀਗਰ ਹੈ। ਇਸ ਦੌਰਾਨ ਉਹ ਕਰੀਬ ਦੋ ਸਾਲ ਪਹਿਲਾ ਚਿੱਟੇ ਦੀ ਦਲਦਲ ‘ਚ ਫਸ ਗਿਆ, ਜਿਸ ਕਰਕੇ ਉਹ ਜੋ ਕਮਾਈ ਕਰਦਾ, ਉਸ ਨਾਲ ਚਿੱਟੇ ਦੀ ਪੂਰਤੀ ਕਰ ਲੈਂਦਾ ਸੀ।
*—ਲਾਕਡਾਊਨ ‘ਚ ਚਿੱਟੇ ਦੀ ਭੁੱਖ ਮਿਟਾਉਣ ਲਈ ਚੋਰ ਤੇ ਲੁਟੇਰਾ ਬਣਿਆ ਨੌਜਵਾਨ*
ਐੱਸਐੱਚਓ ਅਜਾਇਬ ਸਿੰਘ ਤੇ ਸਹਾਇਕ ਥਾਣੇਦਾਰ ਲਾਭ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਅਨੁਸਾਰਦੋ ਮਹੀਨੇ ਪਹਿਲਾ ਲਾਕਡਾਊਨ ਹੋਣ ਕਾਰਨ ਕੰਮ ਬੰਦ ਹੋਣ ਕਰਕੇ ਕਮਾਈ ਖਤਮ ਹੋ ਗਈ ਤੇ ਚਿੱਟੇ ਦੀ ਭੁੱਖ ਨੂੰ ਮਿਟਾਉਣ ਲਈ ਉਸ ਨੇ ਪਹਿਲਾ ਮੋਟਰਸਾਈਕਲ ਚੋਰੀ ਕਰਨ ਲੱਗ ਪਿਆ ਤੇ ਹੁਣ ਸੁੰਨਸਾਨ ਰਸਤਿਆਂ ‘ਚ ਇਕੱਲਾ ਵਿਅਕਤੀ ਦੇਖ ਕੇ ਮੋਟਰਸਾਈਕਲ ਖੋਹਣ ਲੱਗਾ ਸੀ।
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਚੱਲ ਰਹੇ ਖਰੀਦ ਸੀਜ਼ਨ ਦੀ ਸਮੀਖਿਆ ਕੀਤੀ ਕਿਸਾਨਾਂ ਨੂੰ...