ਨਵੀਂ ਦਿੱਲੀ, 14 ਨਵੰਬਰ -ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਲੋਕਾਂ ਨੂੰ ਵਿਸ਼ਵ ਸ਼ੂਗਰ (ਡਾਇਬੀਟੀਜ਼-Diabetes) ਦਿਵਸ ‘ਤੇ, ਡਾਇਬੀਟੀਜ਼’ ਤੇ ਕਾਬੂ ਪਾਉਣ ਲਈ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰਤਿੱਗਿਆ ਕਰਨ ਦਾ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਵਿਸ਼ਵ ਡਾਇਬੀਟੀਜ਼ ਦਿਵਸ ‘ਤੇ, ਆਓ ਅਸੀਂ ਸਿਹਤਮੰਦ ਜ਼ਿੰਦਗੀ ਜਿਊਣ ਦੀ ਪ੍ਰਤਿੱਗਿਆ ਕਰੀਏ ਤਾਂ ਕਿ ਅਸੀਂ ਸ਼ੂਗਰ (ਡਾਇਬੀਟੀਜ਼-Diabetes) ਰੋਗ ’ਤੇ ਕਾਬੂ ਪਾ ਸਕੀਏ। ਪਿਛਲੇ ਮਹੀਨੇ ਮਨ ਕੀ ਬਾਤ ਦੌਰਾਨ ਨੌਜਵਾਨਾਂ ਵਿੱਚ ਵਧ ਰਹੀ ਡਾਇਬੀਟੀਜ਼ ਬਾਰੇ ਬੋਲਿਆ।”