ਸ਼ਿਮਲਾ 17 ਮਈ ( ਵਿਸ਼ਵ ਵਾਰਤਾ)-ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਨੇ ਭਾਵੇਂ ਪੂਰੇ ਦੇਸ਼ ਵਿੱਚ 31 ਮਈ ਤੱਕ ਲੋਕਡਾਨ ਵਧਾ ਦਿੱਤਾ ਹੈ । ਹਿਮਾਚਲ ਪ੍ਰਦੇਸ਼ ਸਰਕਾਰ ਨੇ 31 ਮਈ ਤੱਕ ਕਰਫਿਊ ਜਾਰੀ ਰੱਖਿਆ ਹੈ । ਅੱਜ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ । ਭਾਵੇਂ ਕਿ ਹਿਮਾਚਲ ਪ੍ਰਦੇਸ਼ ਵਿੱਚ ਹੁਣ ਤੱਕ 70 ਵਿਅਕਤੀ ਕਰੋਨਾ ਪੋਸਟਿਵ ਪਾਏ ਗਏ ਸੀ ,ਜਿਨ੍ਹਾਂ ਚੋਂ 3 ਦੀ ਮੌਤ ਹੋ ਗਈ ਸੀ ਤੇ ਬਾਕੀ ਸਾਰੇ ਠੀਕ ਹੋ ਗਏ ਹਨ। ਮੌਜੂਦਾ ਸਥਿਤੀ ਵਿੱਚ 7 ਮਰੀਜ਼ ਕਰੋਨਾ ਐਕਟਿਵ ਹਨ ।
ਦੱਸਿਆ ਜਾ ਰਿਹਾ ਹੈ ਕਿ ਕਰਫਿਊ ਲਾਉਣ ਦੀ ਸਖ਼ਤੀ ਇਸ ਲਈ ਹਿਮਾਚਲ ਸਰਕਾਰ ਨੂੰ ਕਰਨੀ ਪਈ ਕਿਉਂਕਿ ਹਿਮਾਚਲ ਪ੍ਰਦੇਸ਼ ਟੂਰਿਜ਼ਮ ਸੂਬਾ ਹੈ । ਜਿਸ ਕਾਰਨ ਪੰਜਾਬ,ਚੰਡੀਗੜ੍ਹ ਅਤੇ ਹਰਿਆਣਾ ਦੇ ਉੱਚੀ ਪਹੁੰਚ ਰੱਖਣ ਵਾਲੇ ਅਮੀਰ ਘਰਾਣੇ ਦੇ ਲੋਕ ਛੁੱਟੀਆਂ ਮਨਾਉਣ ਲਈ ਹਿਮਾਚਲ ਵਿੱਚ ਪੁੱਜ ਜਾਣਗੇ । ਇਹ ਵੀ ਦੱਸਣਾ ਹੋਵੇਗਾ ਕਿ ਕਈ ਲੋਕਾਂ ਨੇ ਤਾਂ ਪਹਾੜੀਆਂ ਤੇ ਆਪਣੇ ਫਾਰਮ ਹਾਊਸ ਵੀ ਬਣਾਏ ਹੋਏ ਹਨ ।
ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਇਹ ਡਰ ਹੈ ਕਿਤੇ ਲੋਕ ਆਪ ਮੁਹਾਰੇ ਹਿਮਾਚਲ ਵਿੱਚ ਦਾਖ਼ਲ ਨਾ ਹੋ ਜਾਣ ਤਾਂ ਜੋ ਕਰੋਨਾ ਵਾਇਰਸ ਦੀ ਚੇਨ ਲੰਮੀ ਨਾ ਹੋ ਜਾਵੇ ।