ਸਵੇਰ ਦੀ ਰੇਲਗੱਡੀ ਵਿਚ 1392 ਪ੍ਰਵਾਸੀਆਂ ਨੂੰ ਹਰਦੋਈ ਲੈ ਭੇਜਿਆ, ਸ਼ਾਮ ਦੀ ਰੇਲ ਗੱਡੀ ਵਿਚ 1328 ਪ੍ਰਵਾਸੀਆਂ ਨੂੰ ਪੱਛਮੀ ਚੰਪਾਰਣ ਦੇ ਬੇਤਿਆ ਲਈ ਭੇਜਿਆ
ਸਰਹਿੰਦ ਤੋਂ ਮੱਧ ਪ੍ਰਦੇਸ਼ ਦੇ ਕਟਨੀ ਲਈ 734 ਪ੍ਰਵਾਸੀ ਕਾਮੇ ਰੇਲਗੱਡੀ ਵਿਚ ਹੋਏ ਸਵਾਰ
ਐਸ.ਏ.ਐੱਸ. ਨਗਰ, 15 ਮਈ( ਵਿਸ਼ਵ ਵਾਰਤਾ)-਼ੁਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਆਪਣੇ ਗ੍ਰਹਿ ਰਾਜਾਂ ਵਿੱਚ ਵਾਪਸ ਭੇਜਣ ਦੀ ਵਚਨਬੱਧਤਾ ਦੇ ਹਿੱਸੇ ਵਜੋਂ, ਦੋ ਗੱਡੀਆਂ ਨੂੰ ਅੱਜ ਮੁਹਾਲੀ ਰੇਲਵੇ ਸਟੇਸ਼ਨ ਤੋਂ ਉੱਤਰ ਪ੍ਰਦੇਸ਼ ਦੇ ਹਰਦੋਈ ਲਈ ਅਤੇ ਬਿਹਾਰ ਦੇ ਪੱਛਮੀ ਚੰਪਾਰਣ ਦੇ ਬੇਤਿਆ ਸਟੇਸ਼ਨ ਲਈ ਰਵਾਨਾ ਕੀਤਾ। ਹਰਦੋਈ ਲਈ ਰੇਲਗੱਡੀ ਸਵੇਰੇ 10 ਵਜੇ ਰਵਾਨਾ ਹੋਈ, ਜਿਸ ਵਿੱਚ ਮੁਹਾਲੀ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ 1392 ਪ੍ਰਵਾਸੀ ਮਜ਼ਦੂਰ ਸਵਾਰ ਸਨ।
ਪਰਵਾਸੀਆਂ ਨੇ ਉਨ੍ਹਾਂ ਦੇ ਜੱਦੀ ਸਥਾਨ ‘ਤੇ ਵਾਪਸ ਜਾਣ ਵਾਲਿਆਂ ਦੇ ਚਿਹਰਿਆਂ ‘ਤੇ ਖ਼ੁਸ਼ੀ ਦੀ ਲਹਿਰ ਬਣੀ ਹੋਈ ਸੀ ਅਤੇ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਖਾਣਾ, ਪਾਣੀ, ਬਿਸਕੁਟ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀ ਘਰ ਵਾਪਸੀ ਦੀ ਵਿਸਥਾਰਪੂਰਵਕ ਤਿਆਰੀ ਕਰਨ ‘ਤੇ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਦੌਰਾਨ, ਮੱਧ ਪ੍ਰਦੇਸ਼ ਦੇ 734 ਪ੍ਰਵਾਸੀ ਮਜ਼ਦੂਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਸਰਹਿੰਦ ਭੇਜਿਆ ਜਿੱਥੋਂ ਉਹ ਗਵਾਲੀਅਰ ਅਤੇ ਬੀਨਾ ਵਿਖੇ ਠਹਿਰਾਅ ਨਾਲ ਕਟਨੀ ਲਈ ਰੇਲ ਗੱਡੀ ਵਿੱਚ ਸਵਾਰ ਹੋਏ।