ਬੁਢਲਾਡਾ 15, ਮਈ(ਵਿਸ਼ਵ ਵਾਰਤਾ ): ਪਾਵਰਕਾਮ ਪੈਨਸ਼ਨਰ ਐਸ਼ੋਸ਼ੀਏਸ਼ਨ ਮੰਡਲ ਦੀ ਮਹੀਨਾਵਾਰ ਮੀਟਿੰਗ ਵਿੱਚ ਕਰੋਨਾ ਇਤਿਆਤ ਵਜੋਂ ਬਿਜਲੀ ਮੁਲਾਜਮ ਫਰੰਟ ਲਾਇਨ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਸੁਰੱਖਿਆ ਲਈ ਸਰਕਾਰ ਤੋਂ ਦਸਤਾਨੇ, ਮਾਸਕ, ਪੀ ਪੀ ਈ ਕਿੱਟਾ ਅਤੇ ਹੋਰ ਜੀਵਨ ਰੱਖਿਅਕ ਸਮਾਨ ਤੋਂ ਇਲਾਵਾ 50 ਲੱਖ ਰੁਪਏ ਦਾ ਜੀਵਨ ਬੀਮਾ ਕਰਨ ਦੀ ਮੰਗ ਕੀਤੀ ਗਈ. ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲਾਭ ਸਿੰਘ ਜ਼ੇ ਈ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਪੈਨਸ਼ਨਰਾਂ ਦੀ ਵੀਡਿਓ ਕਾਨਫਰੰਸਿਗ ਰਾਹੀਂ ਕੀਤੀ ਗਈ ਅਤੇ ਪਿਛਲੀ ਮੀਟਿੰਗ ਦਾ ਲੇਖਾ ਜ਼ੋਖਾ ਪੇਸ਼ ਕਰਦਿਆਂ ਮਤੇ ਪ੍ਰਵਾਨ ਕੀਤੇ ਗਏ. ਅੱਜ ਦੀ ਮੀਟਿੰਗ ਵਿੱਚ ਠੇਕੇੇ ਤੇ ਕੰਮ ਕਰਦੇ ਕਾਮੇ ਅਤੇ ਆਊਟਸੋਰਸਿੰਗ ਕਾਮਿਆਂ ਦੀ ਤਨਖਾਹ ਕੱਟਣ ਦਾ ਵਿਰੋਧ ਕੀਤਾ ਗਿਆ. ਸਰਕਾਰ ਵੱਲੋਂ ਮਹਿੰਗਾਈ ਭੱਤਾ, ਇੱਕ ਸਾਲ ਵਾਸਤੇ ਜਮ੍ਹਾ ਕਰਨ ਅਤੇ ਪੈਨਸ਼ਨਰਾਂ ਦੀ ਤਨਖਾਹ ਸੋਧ ਕਰਨ ਵਿੱਚ ਕੀਤੀ ਜਾ ਰਹੀ ਦੇਰੀ ਦਾ ਵਿਰੋਧ ਕੀਤਾ ਗਿਆ. ਜੱਥੇਬੰਦੀ ਦੇ ਬੁਲਾਰੇ ਗੁਰਜੰਟ ਸਿੰਘ ਬੀਰੋਕੇ ਨੇ ਇਸ ਮਹਾਮਾਰੀ ਦੌਰਾਨ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੀ ਗਈ ਮਾਨਵਤਾ ਦੀ ਸੇਵਾ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ. ਉਨ੍ਹਾਂ ਕਿਹਾ ਕਿ ਇਸ ਜੰਗ ਨੂੰ ਲੜਨ ਲਈ ਹਰ ਨਾਗਰਿਕ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਕਰੋਨਾ ਇਤਿਆਤ ਦੀ ਪਾਲਣਾ ਕਰਦਿਆਂ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ. ਇਸ ਮੌਕੇ ਤੇ ਓਮ ਪ੍ਰਕਾਸ਼, ਹਰਬਿਲਾਸ ਸ਼ਰਮਾ, ਨਾਰੰਗ ਬਰੇਟਾ, ਨਾਜਰ ਸਿੰਘ, ਲੱਖਾ ਸਿੰਘ, ਮੇਵਾ ਸਿੰਘ ਆਦਿ ਹਾਜ਼ਰ ਸਨ.
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਚੱਲ ਰਹੇ ਖਰੀਦ ਸੀਜ਼ਨ ਦੀ ਸਮੀਖਿਆ ਕੀਤੀ ਕਿਸਾਨਾਂ ਨੂੰ...