ਵੇਰਕਾ ਨੇ 2,31,688 ਲੀਟਰ ਦੁੱਧ ਦੀ ਕਿਸਾਨਾਂ ਤੋਂ ਕੀਤੀ ਖ਼ਰੀਦ
ਬਠਿੰਡਾ, 14 ਮਈ : (ਕੁਲਬੀਰ ਬੀਰਾ ) ਕਰੋਨਾ ਵਾਇਰਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ੍ਰੀਨਿਾਵਸਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਚਲਦਿਆਂ ਸਹਿਕਾਰੀ ਸਭਾਵਾਂ ਵਲੋਂ ਪਿਛਲੇ ਦਿਨੀਂ ਜ਼ਿਲਾ ਬਠਿੰਡਾ ’ਚ ਕੁੱਲ 27,26,221 ਰੁਪਏ ਦਾ ਜ਼ਰੂਰੀ ਵਸਤਾਂ ਦਾ ਸਮਾਨ ਜਿਵੇਂ ਕਿ ਘਿਓ, ਦਾਲਾਂ, ਤੇਲ, ਖੰਡ ਆਦਿ ਅਤੇ ਕੈਟਲਫੀਡ ਸਹਿਕਾਰੀ ਸਭਾਵਾਂ ਦੁਆਰਾ ਘਰੋਂ-ਘਰੀ ਦਿੱਤਾ ਗਿਆ ਤੇ 61,29,991 ਰੁਪਏ ਦੀ ਖਾਦ ਵੀ ਸਹਿਕਾਰੀ ਸਭਾਵਾਂ ਦੁਆਰਾ ਮੈਂਬਰਾਂ ਨੂੰ ਵੇਚੀ ਗਈ ਹੈ। ਇਹ ਜਾਣਕਾਰੀ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸ਼੍ਰੀ ਅਨਿਲ ਕੁਮਾਰ ਨੇ ਸਾਂਝੀ ਕੀਤੀ।
ਇਸ ਬਾਰੇ ਹੋਰ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਉਪ ਰਜਿਸਟਰਾਰ ਨੇ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਬਠਿੰਡਾ ਵੱਲੋ 2,31,688 ਲੀਟਰ ਦੁੱਧ ਦੀ ਕਿਸਾਨਾਂ ਤੋਂ ਖ਼ਰੀਦ ਕੀਤੀ ਗਈ ਹੈ। ਇਸੇ ਤਰਾਂ ਆਪਣੀਆਂ ਵੈਨਾਂ ਰਾਹੀਂ 95,129 ਲੀਟਰ ਦੁੱਧ ਦੀ ਸਪਲਾਈ ਆਮ ਲੋਕਾਂ ਨੂੰ ਉਨਾਂ ਦੇ ਦਰਾਂ ਤੱਕ ਕੀਤੀ ਗਈ ਹੈ। ਇਸ ਤੋ ਇਲਾਵਾਂ ਵੇਰਕਾ ਵੱਲੋਂ 9,961 ਕਿਲੋ ਦਹੀਂ, 6,359 ਕਿਲੋਂ ਪਨੀਰ, 14,544 ਲੀਟਰ ਲੱਸੀ, 2989 ਲੀਟਰ ਆਈਸ ਕਰੀਮ ਤੇ ਇਸੇ ਤਰਾਂ ਵੇਰਕਾ ਵਲੋਂ ਘਿਓ ਦੀ ਨਿਰਵਿਘਨ ਸਪਲਾਈ ਵੀ ਆਮ ਜਨਤਾ ਨੂੰ ਮੁਹੱਈਆ ਕਰਵਾਈ ਗਈ।
ਉਨਾਂ ਦੱਸਿਆ ਕਿ ਇਸੇ ਤਰਾਂ ਮਾਰਕਫੈਡ ਬਠਿੰਡਾ ਵੱਲੋਂ ਸੇਲ ਪੁਆਇੰਟਾਂ ਰਾਹੀਂ ਲੋਕਾਂ ਨੂੰ 6000 ਲੀਟਰ ਘਿਓ ਤੇ 15,600 ਰੁਪਏ ਦੀਆਂ ਹੋਰ ਜ਼ਰੂਰੀ ਵਸਤਾਂ ਦੀ ਆਮ ਲੋਕਾਂ ਨੂੰ ਸਪਲਾਈ ਵੀ ਕੀਤੀ ਗਈ। ਮਾਰਕਫੈਡ ਬਠਿੰਡਾ ਵੱਲੋ 10 ਟਨ ਕੈਟਲ ਫੀਡ ਦੀ ਸੇਲ ਵੀ ਕੀਤੀ ਗਈ। ਉਨਾਂ ਕਿਹਾ ਕਿ ਸੈਲਫ-ਹੈਲਪ ਗਰੁੱਪਾਂ ਤੋਂ ਠੀਕ ਰੇਟਾਂ ’ਤੇ ਫੇਸ ਮਾਸਕ ਖ਼ਰੀਦ ਕੇ ਸਹਿਕਾਰੀ ਸਭਾਵਾਂ ਤੇ ਹੋਰ ਸਹਿਕਾਰਤਾ ਅਦਾਰੇ ਜਿਵੇਂ ਕਿ ਸਹਿਕਾਰੀ ਬੈਂਕ, ਡੀ.ਸੀ.ਯੂ, ਪੀ.ਏ.ਡੀ.ਬੀ ਬੈਂਕ ਬਰਾਂਚਾਂ ’ਚ ਫੇਸ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ।
ਨਿਆਮਤ ਕੌਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਪਰਿਵਾਰ ਸਮੇਤ ਨਤਮਸਤਕ ਹੋਏ ਮੁੱਖ ਮੰਤਰੀ ਪੰਜਾਬ, ਜਾਣੋ ਕਿ ਕੀਤੇ ਜਜ਼ਬਾਤ ਜਾਹਿਰ
ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ ਦੋ ਦਿਨਾਂ ਤੋਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੇ...