
ਨਵੀਂ ਦਿੱਲੀ, 13 ਨਵੰਬਰ (ਵਿਸ਼ਵ ਵਾਰਤਾ) : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਚ ਬਾਲ ਦਿਵਸ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਮ ‘ਤੇ ਮਨਾਏ ਜਾਣ ਦੇ ਹੁਕਮ ਜਾਰੀ ਕਰਨ।
ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਵੇਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਉਹਨਾਂ ਦਾ ਮਕਸਦ ਨਹੀਂ ਪਰ ਇਹ ਢੁਕਵਾਂ ਸਮਾਂ ਹੈ ਜਦੋਂ ਦੁਨੀਆਂ ਜਾਣੇ ਕਿ ਭਾਰਤ ਦਾ ਇਤਿਹਾਸ ਕਾ ਹੈ। ਉਹਨਾਂ ਕਿਹਾ ਕਿ ਵਿਸ਼ਵ ਨੇ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਵਾਸਤੇ ਆਪ ਵੱਲੋਂ ਕੀਤੇ ਜਾ ਰਹੇ ਕੰਮ ਨੂੰ ਸਲਾਹਿਆ ਹੈ ਤੇ ਹਰ ਵਿਸ਼ਵ ਆਗੂ ਤੇ ਸੰਸਥਾ ਨੇ ਆਪ ਦੇ ਵਿਅਕਤੀਗਤ ਯੋਗਦਾਨ ਦੀ ਭਰਵੀਂ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਤੁਹਾਡੇ ਨਾਲੋਂ ਚੰਗੀ ਤਰਾਂ ਇਸ ਮਾਮਲੇ ਨੂੰ ਕੋਈ ਹੋਰ ਨਹੀਂ ਸਮਝ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵੱਲੋਂ ਦੇਸ਼ ਦੀ ਸੁਰੱਖਿਆ ਖਾਤਰ ਕੀਤੇ ਇਸ ਸਰਵ ਉਚ ਬਲਿਦਾਨ ਵਰਗੀ ਹੋਰ ਕੋਈ ਉਦਾਹਰਣ ਦੁਨੀਆਂ ਵਿਚ ਨਹੀਂ ਮਿਲਦੀ। ਉਹਨਾਂ ਕਿਹਾ ਕਿ ਇਹ ਫੈਸਲਾ ਲੈਣਾ ਇਸ ਵਾਸਤੇ ਵੀ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਦੱਸ ਸਕੀਏ ਕਿ ਭਾਰਤ ਦਾ ਇਤਿਹਾਸ ਕੀ ਹੈ ਅਤੇ ਕਿਵੇਂ ਛੋਟੀ ਉਮਰੇ ਸਾਹਿਬਜ਼ਾਦਿਆਂ ਨੇ ਸ਼ਾਂਤੀ, ਨਿਆਂ ਤੇ ਦੇਸ਼ ਦੇ ਧਰਮ ਦੀ ਰਾਖੀ ਵਾਸਤੇ ਆਪਣੀ ਕੁਰਬਾਨੀ ਦਿੱਤੀ।
ਸ੍ਰੀ ਸਿਰਸਾ ਨੇ ਉਹਨਾਂ ਦਾ ਧਿਆਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀਆਂ ਛੋਟੀ ਉਮਰੇ ਵੱਡੀਆਂ ਪ੍ਰਾਪਤੀਆਂ ਤੇ ਦਿੱਤੀ ਸ਼ਹਾਦਤ ਵੱਲ ਦੁਆਇਆ ਜਿਹਨਾਂ ਨੇ ਇਸ ਦੇਸ਼ ਦੇ ਮਾਣ ਸਨਮਾਨ ਵਾਸਤੇ ਆਪਣਾ ਬਲਿਦਾਨ ਦੇ ਦਿੱਤਾ ਉਹ ਵੀ ਉਸ ਵੇਲੇ ਜਦੋਂ ਦੇਸ਼ ਵਿਚ ਤਾਨਾਸ਼ਾਹੀ ਰਾਜ ਸੀ, ਅਨਿਆਂ ਤੇ ਹਰ ਪਾਸੇ ਹਫੜਾ ਦਫੜੀ ਦਾ ਮਾਹੌਲ ਸੀ। ਮੁਗਲ ਬਾਦਸ਼ਾਹ ਔਰੰਗਜੇਬ ਨੇ ਹਿੰਦੂ ਲੋਕਾਂ ਨੂੰ ਇਸਲਾਮ ਧਰਮ ਧਾਰਨ ਕਰ ਕੇ ਇਸਨੂੰ ਕਮਜ਼ੋਰ ਵਰਗਨ ਦੀ ਸਿਆਸੀ ਯੋਜਨਾਬੰਦੀ ਕੀਤੀ ਸੀ ਜਿਸ ਕਾਰਨ ਸਾਰਾ ਦੇਸ਼ ਹਿੱਲ ਗਿਆ ਸੀ। ਮੁਗਲ ਬਾਦਸ਼ਾਹ ਔਰੰਗਜੇਬ ਦੇ ਅੱਗੇ ਕੋਈ ਵੀ ਟਿਕਣ ਲਈ ਤਿਆਰ ਨਹੀਂ ਸੀ ਸਿਵਾਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹਨਾਂ ਨੇ ਮਨੁੱਖਤਾ ਖਾਤਰ ਆਪਣਾ ਬਲਿਦਾਨ ਦਿੱਤਾ ਤੇ ਉਹਨਾਂ ਦੇ ਨਕਸ਼ੇ ਕਦਮ ‘ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪੋਤੇ ਯਾਨੀ ਚਾਰ ਸਾਹਿਬਜ਼ਾਦੇ ਚੱਲੇ ਤੇ ਸ਼ਹਾਦਨ ਦਿੱਤੀ। ਇਹਨਾਂ ਦੇ ਬਲਿਦਾਨ ਕਾਰਨ ਹੀ ਮੁਗਲ ਬਾਦਸ਼ਾਹ ਔਰੰਗਜੇਬ ਨੂੰ ਜਬਰੀ ਧਰਮ ਪਰਿਵਰਤਨ ਦੀ ਯੋਜਨਾ ਤਿਆਗਣੀ ਪਈ। ਉਹਨਾਂ ਨੇ ਮੁਲਕ ਦੀ ਲੜਾਈ ਲੜੀ ਤੇ ਵਿਦੇਸ਼ੀ ਹਮਲਾਵਰਾਂ ਮੁਗਲਾਂ ਖਿਲਾਫ ਧਰਮ ਦੀ ਆਜ਼ਾਦੀ ਦੀ ਲੜਾਈ ਲੜੀ।
ਇਸਦੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਚਮਕੌਰ ਸਾਹਿਬ ਦੀ ਲਡਾਈ ਦਸੰਬਰ 1704 ਵਿਚ ਲੜੀ ਗਈ ਜਿਸ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੋ ਕਿ ਕ੍ਰਮਵਾਰ 18 ਤੇ 14 ਵਰਿ•ਆਂ ਦੇ ਸਨ ਨੇ 40 ਸਿੱਖ ਯੋਧਿਆਂ ਦੇ ਨਾਲ ਮੁਗਲ ਫੌਜ ਨਾਲ ਚਮਕੌਰ ਸਾਹਿਬ ਵਿਖੇ ਲੜਾਈ ਲੜੀ। ਇਸ ਲੜਾਈ ਵਿਚ ਉਹਨਾਂ ਨੂੰ ਸ਼ਹਾਦਤ ਪ੍ਰਾਪਤ ਹੋਈ।
ਉਹਨਾਂ ਦੱਸਿਆ ਕਿ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੋ ਕਿ ਸਿਰਫ 6 ਤੇ 9 ਸਾਲ ਦੇ ਸਨ ਨੂੰ ਉਦੋਂ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਜਦੋਂ ਉਹਨਾਂ ਨੇ ਇਸਲਾਮ ਧਰਮ ਕਬੂਲਣ ਤੋਂ ਇਨਕਾਰ ਕਰ ਦਿੱਤਾ।
ਇਹਨਾਂ ਸਾਰਿਆਂ ਨੇ ਛੋਟੀ ਉਮਰ ਵਿਚ ਹੀ ਕੁਰਬਾਨੀ ਦਿੱਤੀ। ‘ਚਾਰ ਸਾਹਿਬਜ਼ਾਦੇ’ ਮਹਾਨ ਸ਼ਖਸੀਅਤਾਂ ਸਨ ਜਿਹਨਾਂ ਨੇ ਆਪਣੀਆਂ ਜਾਨਾਂ ਇਸ ਲਈ ਵਾਰ ਦਿੱਤੀਆਂ ਤਾਂ ਕਿ ਔਰੰਗਜੇਬ ਤੇ ਉਸਦੇ ਜ਼ਾਬਰ ਵਜ਼ੀਰਾਂ ਦੇ ਜ਼ੁਲਮ ਤੋਂ ਆਮ ਲੋਕਾਂ ਨੂੰ ਬਚਾਇਆ ਜਾ ਸਕੇ ਅਤ ਇਹ ਆਪਣੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਸੱਚਾਈ ਦੇ ਰਾਹ ਤੁਰੇ। ਉਹਨਾਂ ਕਿਹਾ ਕਿ ਭਾਰਤ ਜਾਂ ਦੁਨੀਆਂ ਦੇ ਇਤਿਹਾਸ ਵਿਚ ਇਹਨਾਂ ਦੀ ਬਹਾਦਰੀ ਤੇ ਬਲਿਦਾਨ ਦੀ ਕੋਈ ਬਰਾਬਰੀ ਨਹੀਂ ਮਿਲਦੀ। ਇਹਨਾਂ ਨੇ ਬਹਾਦਰ ਯੋਧਿਆਂ ਵਾਂਗ ਲੜਾਈ ਲੜੀ ਤੇ ਆਪਣਾ ਨਾਮ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿਖਵਾਇਆ।
ਉਹਨਾਂ ਕਿਹਾ ਕਿ ਇਹਨਾ ਵੱਲੋਂ ਵਿਖਾਈ ਦਲੇਰੀ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਸੰਭਵ ਹੀ ਨਹੀਂ ਤੇ ਉਹ ਆਪਣੇ ਦਾਦੇ ਅਤੇ ਪਿਤਾ ਵੱਲੋਂ ਦਰਸਾਏ ਮਾਰਗ ‘ਤੇ ਚੱਲੇ। ਉਹ ਅਨਮੋਲ ਤੋਫਿਆਂ ਤੇ ਐਸ਼ੋ ਆਰਾਮ ਦੇ ਚੱਕਰ ਵਿਚ ਨਹੀਂ ਪਾਏ।
ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਭਾਰਤ ਨੂੰ ਇਹਨਾਂ ਦੇ ਸਰਵੋਤਮ ਬਲਿਦਾਨ ਦੀ ਕਦਰ ਪਾਉਣੀ ਚਾਹੀਦੀ ਹੈ ਤੇ ਬਾਲ ਦਿਵਸ ਇਹਨਾਂ ਦੇ ਨਾਮ ‘ਤੇ ਮਨਾਇਆ ਜਾਣਾ ਹੀ ਇਹਨਾਂ ਬਹਾਦਰ ਯੋਧਿਆਂ ਨੂੰ ਸੱਚੀ ਸ਼ਰਧਾਂਜਲੀ ਹੈ। ਉਹਨਾਂ ਕਿਹਾ ਕਿ ਜੋ ਦੇਸ਼ ਆਪਣੇ ਪਿਛੋਕੜ ਦੀ ਕਦਰ ਕਰਦਾ ਹੈ, ਉਸਦਾ ਭਵਿੱਖ ਵੀ ਰੋਸ਼ਨ ਹੁੰਦਾ ਹੈ। ਇਸ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਅਪੀਲ ‘ਤੇ ਗੌਰ ਕੀਤੀ ਜਾਵੇ ਤੇ ਇਹ ਕਾਫੀ ਦੇਰ ਤੋਂ ਲੋੜੀਂਦੀ ਤਬਦੀਲੀ ਕੀਤੀ ਜਾਵੇ। ਉਹਨਾਂ ਕਿਹਾ ਕਿ ਭਾਰਤ ਨੂੰ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਦੀ ਜ਼ਰੂਰਤ ਹੈ।
ਇਸ ਦੌਰਾਨ ਸ੍ਰੀ ਸਿਰਸਾ ਨੇ ਦੇਸ਼ ਭਰ ਦੀਆਂ ਸਿੰਘ ਸਭਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ‘ਤੇ ਅਪੀਲ ਕਰਨ ਤੇ ਆਪੋ ਆਪਣੇ ਪੱਧਰ ‘ਤੇ ਪੱਤਰ ਲਿਖਣ।
National: ਚੱਕਰਵਾਤੀ ਤੂਫਾਨ ਅਕਵਾਨ ਆਂਧਰਾ ਪ੍ਰਦੇਸ਼-ਓਡੀਸ਼ਾ ਤੱਟ ਨਾਲ ਟਕਰਾਇਆ
National: ਚੱਕਰਵਾਤੀ ਤੂਫਾਨ ਅਕਵਾਨ ਆਂਧਰਾ ਪ੍ਰਦੇਸ਼-ਓਡੀਸ਼ਾ ਤੱਟ ਨਾਲ ਟਕਰਾਇਆ ਚੰਡੀਗੜ੍ਹ, 20 ਨਵੰਬਰ 2026 (ਵਿਸ਼ਵ ਵਾਰਤਾ): ਚੱਕਰਵਾਤੀ ਤੂਫਾਨ ਅਕਵਾਨ ਸ਼ੁੱਕਰਵਾਰ ਸਵੇਰੇ...





















