ਹੁਸਿ਼ਆਰਪੁਰ 11 ਮਈ (ਤਰਸੇਮ ਦੀਵਾਨਾ ) ਪੰਜਾਬ ਰਾਜ ਬਿਜਲੀ ਬੋਰਡ ਦੀ ਪੁਰਾਣੀ 33ਕੇ.ਵੀ.ਸਬ-ਸਟੇਸ਼ਨ ਕਲੋਨੀ ਜਲੰਧਰ ਰੋਡ, ਹੁਸਿ਼ਆਰਪੁਰ ਵਿਖੇ ਪੈਨਸ਼ਨਰ ਐਸੋਸੀਏਸ਼ਨ ਰਜਿ: ਸ਼ਹਿਰੀ ਮੰਡਲ ਦੀ ਮੀਟਿੰਗ ਸਾਥੀ ਗੁਰਬਚਨ ਸਿੰਘ, ਉਪ ਪ੍ਰਧਾਨ ਮੰਡਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਦੀ ਜਾਣਕਾਰੀ ਦਿੰਦਿਆਂ ਸਾਥੀ ਗੁਰਮੇਲ ਸਿੰਘ ਪ੍ਰੈਸ ਸਕੱਤਰ, ਸਰਕਲ ਨੇ ਦੱਸਿਆ ਕਿ ਕੋਵਿੰਦ-19 ਦੀ ਨਾਮੁਰਾਦ ਮਾਹਮਾਰੀ ਬਿਮਾਰੀ ਦੀ ਰੋਕਥਾਮ ਲਈ ਕੇਂਦਰੀ ਸਰਕਾਰ ਵੱਲੋਂ ਬਿਨ੍ਹਾਂ ਕਿਸੇ ਤਿਆਰੀ ਲਾਕ ਡਾਊਨ ਨੇ ਗਰੀਬ ਲੋਕ, ਜੋ ਪਹਿਲਾਂ ਹੀ ਆਰਥਿਕ ਪੱਖੋਂ ਕਮਜ਼ੋਰ ਸਨ, ਦਾ ਹੋਰ ਬੁਰਾ ਹਾਲ ਕਰ ਦਿੱਤਾ ਹੈ। ਹੁਣ ਪ੍ਰਵਾਸੀ ਗਰੀਬ ਲੋਕਾਂ ਨੂੰ ਜ਼ਰੂਰੀ ਜਿਊਣ ਜੋਗੀ ਮਦਦ ਨਾ ਮਿਲਣ ਕਰਕੇ ਦੇਸ਼ ਅੰਦਰ ਇਕ ਥਾਂ ਤੋਂ ਦੂਜੇ ਥਾਂ ਪ੍ਰਵਾਸ ਹੋਣ ਲਈ ਮਜਬੂਰ ਹੋਣ ਦੀ ਲਾਕ ਡਾਊਨ ਨੀਤੀ ਦੀ ਕਮਜ਼ੋਰੀ ਉਜਾਗਰ ਹੋ ਰਹੀ ਹੈ। ਮੰਡਲ ਸਕੱਤਰ ਗੁਰਮੀਤ ਸਿੰਘ ਨੇ ਮੰਗ ਕੀਤੀ ਹੈ ਕਿ ਕੇਂਦਰੀ ਸਰਕਾਰ ਅਤੇ ਰਾਜ ਲੋਕਾਂ ਦੀ ਮਦਦ ਲਈ ਬੇਰੁਜ਼ਗਾਰ ਹੋਏ ਪੀੜ੍ਹਿਤ ਮਜ਼ਦੂਰਾਂ ਨੂੰ ਆਰਥਿਕ ਸਹਾਇਤਾ ਤੇ ਭੋਜਨ ਦਾ ਕਿਸੀ ਜਵਾਬ ਦੇਹ ਪ੍ਰਣਾਲੀ ਰਾਹੀਂ ਲਾਗੂ ਕਰੇ, ਉਨ੍ਹਾਂ ਸਵੈ ਇੱਛਾ ਸਹਾਇਤਾ ਕਰਨ ਵਾਲੀਆਂ ਸੰਸਥਾਵਾਂ ਜੋ ਜੀਅ ਜਾਨ ਤੋੜ ਲੋਕਾਂ ਦੀ ਮਦਦ ਕਰ ਰਹੀਆਂ ਹਨ, ਦਾ ਧੰਨਵਾਦ ਕੀਤਾ। ਸਾਥੀ ਗੁਰਬਚਨ ਸਿੰਘ ਨੇ ਸਮੂਹ ਉਨ੍ਹਾਂ ਸਾਰੇ ਮੁਲਾਜ਼ਮਾਂ ਨਾਲ ਇਕ ਮੁੱਠਤਾ ਜ਼ਾਹਿਰ ਕੀਤੀ ਜਿਹੜੇ ਕੋਵਿੰਦ-19 ਵਿਰੁਧ ਜੰਗ ਵਿੱਚ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਹੇ ਅਤੇ ਵਿਸ਼ੇਸ਼ ਤੌਰ ਤੇ ਬਿਜਲੀ ਕਾਮਿਆ ਦਾ ਜਿਨ੍ਹਾਂ ਨਿਰਵਿਘਨ ਲੋਕਾਂ ਦੇ ਘਰਾਂ ਨੂੰ ਅਤੇ ਹਸਪਤਾਲਾਂ ਦੀ ਸਪਲਾਈ ਨੂੰ ਘਟ ਬਚਾਓ ਦੇ ਸਾਧਨਾਂ ਦੇ ਹੁੰਦੇ ਹੋਇਆਂ ਫਰੰਟ ਤੇ ਡਟੇ ਹੋਏ ਹਨ, ਤੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਆਪਣੇ ਬਿਜਲੀ ਕਾਮਿਆਂ ਨੂੰ ਕਰਮਚਾਰੀਆਂ ਨੂੰ ਮਾਸਕ, ਦਸਤਾਨੇ, ਸੈਨੇਟਾਈਜ਼ਰ ਮੁਹੱਈਆਂ ਕਰਵਾਏ ਅਤੇ ਉਨ੍ਹਾਂ ਨੂੰ 50 ਲੱਖ ਬੀਮੇ ਅਧੀਨ ਕਵਰ ਕੀਤਾ ਜਾਵੇ।ਇਸ ਮੌਕੇ ਹਰਚਰਨ ਸਿੰਘ, ਜੋਗਿੰਦਰ ਸਿੰਘ, ਰਾਮ ਆਸਰਾ, ਧਰਮ ਸਿੰਘ, ਬਾਲ ਕਿਸ਼ਨ, ਬਲਵਿੰਦਰ ਸਿੰਘ,ਰੋਸ਼ਨ ਲਾਲ ਹਾਜ਼ਰ ਸਨ।