ਸ਼ਹੀਦ ਦੇ ਸਨਮਾਨ ‘ਚ ਸਰਦੂਲਗੜ੍ਹ ਇਲਾਕੇ ਵਿੱਚ ਸਥਾਪਿਤ ਹੋਵੇ ਆਧੁਨਿਕ ਕਾਲਜ

ਮਾਨਸਾ, 11 ਮਈ( ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪਾਰਟੀ ਦੀ ਸੂਬਾ ਕੋਰ ਕਮੇਟੀ ਦੇ ਚੇਅਰਮੈਨ ਵਿਧਾਇਕ ਪਿੰ੍ਰਸੀਪਲ ਬੁੱਧਰਾਮ ਨੇ ਕਿਹਾ ਕਿ ਦੇਸ਼ ਅਤੇ ਦੇਸ਼ ਵਾਸੀਆਂ ਦੀ ਰੱਖਿਆ ਲਈ ਸਰਹੱਦਾਂ ‘ਤੇ ਜਾਨਾਂ ਕੁਰਬਾਨ ਕਰਨ ਵਾਲੇ ਹਰ ਸ਼ਹੀਦ ਦੇ ਸਨਮਾਨ ਹਿੱਤ ਉਸਦੇ ਪਰਿਵਾਰ ਨੂੰ ਘੱਟੋ-ਘੱਟ ਇੱਕ ਕਰੋੜ ਰੁਪਏ ਦੀ ਸਨਮਾਨ ਸ਼ਹੀਦ ਦੀ ਅੰਤਿਮ ਅਰਦਾਸ ਤੋਂ ਪਹਿਲਾਂ-ਪਹਿਲਾਂ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਪਰਿਵਾਰ ਦੀ ਮੰਗ ‘ਤੇ ਇੱਕ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਬਾਕੀ ਲਾਭ-ਭੱਤੇ ਤੁਰੰਤ ਮਿਲਣੇ ਚਾਹੀਦੇ ਹਨ।ਉਹ ਅੱਜ ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ ਅਤੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਜ਼ਿਲ੍ਹੇ ਦੇ ਹਰਿਆਣਾ ਸੀਮਾ ‘ਤੇ ਸਥਿਤ ਪਿੰਡ ਰਾਜਰਾਣਾ ਦੇ ਪਿਛਲੇ ਦਿਨੀਂ ਸ਼ਹੀਦ ਹੋਏ ਨਾਇਕ ਰਾਜੇਸ਼ ਕੁਮਾਰ ਗੋਦਾਰਾ ਦੇ ਸ਼ਰਧਾਂਜਲੀ ਸਮਰੋਹ ਤੋਂ ਵਾਪਸ ਮਾਨਸਾ ਆਏ ਸਨ।
ਸ੍ਰੀ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ਐਲਾਨੀ ਗਈ ਮਹਿਜ 10 ਲੱਖ ਰੁਪਏ ਦੀ ਰਾਸ਼ੀ ਬੇਹੱਦ ਨਿਗੁਣੀ ਰਕਮ ਹੈ। ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਹੋਈ ਗੱਲਬਾਤ ਦੇ ਹਵਾਲੇ ਨਾਲ ਕਿਹਾ ਕਿ ਜੰਮੂ-ਕਸ਼ਮੀਰ ‘ਚ ਅੱਤਵਾਦੀਆਂ ਨਾਲ ਹੋਏ,ਜਿਸ ਮੁਕਾਬਲੇ ਵਿੱਚ ਰਾਜੇਸ਼ ਕੁਮਾਰ ਗੋਦਾਰਾ ਸ਼ਹੀਦ ਹੋਏ,ਉਸ ਮੁਕਾਬਲੇ ‘ਚ ਫੌਜੀ ਅਫ਼ਸਰਾਂ ਸਮੇਤ ਕੁੱਲ 5 ਜਵਾਨ ਸ਼ਹੀਦ ਹੋਏ ਸਨ,ਜੋ ਵੱਖ-ਵੱਖ ਸੂਬਿਆਂ ਨਾਲ ਸੰਬਧਿਤ ਹਨ।ਉਨ੍ਹਾਂ ਨੂੰ ਵੱਖ-ਵੱਖ ਰਾਜਾਂ ਨੇ 50 ਲੱਖ ਰੁਪਏ ਦੀ ਸਨਮਾਨ ਰਾਸ਼ੀ ਐਲਾਨੀ ਗਈ ਹੈ।ਸ੍ਰੀ ਚੀਮਾ ਨੇ ਕਿਹਾ ਕਿ ਸ਼ਹੀਦੀ ਦਾ ਰੁਤਬਾ ਛੋਟਾ ਵੱਡਾ ਨਹੀਂ ਹੁੰਦਾ,ਫਿਰ ਹਰ ਸ਼ਹੀਦ ਲਈ ਘੱਟੋ-ਘੱਟ ਸਨਮਾਨ ਰਾਸ਼ੀ ਬਰਾਬਰ ਹੋਣੀ ਚਾਹੀਦੀ ਹੈ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਸੈਨਾ ਅਤੇ ਪੁਲੀਸ ਸਮੇਤ ਹਰ ਫੋਰਸ ਦੇ ਜਵਾਨ ਦੀ ਸ਼ਹੀਦੀ ਉਤੇ ਇੱਕ ਕਰੋੜ ਰੁਪਏ ਦੀ ਸਨਮਾਨ ਰਾਸ਼ੀ ਰੱਖੀ ਹੋਈ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੰਪਰਕ ਕਰਕੇ ਸ਼ਹੀਦ ਰਾਜੇਸ਼ ਕੁਮਾਰ ਗੋਦਾਰਾ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੀ ਰਾਸ਼ੀ ਅਤੇ ਉਸ ਦੇ ਛੋਟੇ ਭਰਾ ਨੂੰ ਸਰਕਾਰੀ ਨੌਕਰੀ ਤੁਰੰਤ ਦਿੱਤੀ ਜਾਵੇ। ਇਸ ਭੂਮੀਹੀਣ ਪਰਿਵਾਰ ‘ਚ ਸਿਰਫ਼ ਰਾਜੇਸ਼ ਕੁਮਾਰ ਹੀ ਕਮਾਊ ਪੁੱਤ ਸੀ, ਜਦੋਂ ਕਿ ਬੁਜ਼ਰਗ ਮਾਤਾ-ਪਿਤਾ ਹੁਣ ਬੱਸ ਛੋਟੇ ਭਰਾ ‘ਤੇ ਨਿਭਰਭਰ ਹਨ, ਜੋ ਅਵਿਵਾਹਿਤ ਅਤੇ ਬੇਰੁਜ਼ਗਾਰ ਹਨ।ਉਨ੍ਹਾਂ ਕਿਹਾ ਕਿ ਉਹ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਰਾਹੀਂ ਦੇਸ਼ ਦੀ ਪਾਰਲੀਮੈਂਟ ਵਿੱਚ ਹਰ ਸ਼ਹੀਦ ਲਈ ਘੱਟੋ-ਘੱਟ ਇੱਕ ਕਰੋੜ ਰੁਪਏ ਦੀ ਇਕਸਾਰ ਸਨਮਾਨ ਰਾਸ਼ੀ ਦੀ ਕੌਮੀ ਨੀਤੀ ਬਣਾਵੇ।
ਪ੍ਰਿੰਸੀਪਲ ਬੁੱਧਰਾਮ ਨੇ ਕਿਹਾ ਕਿ ਸਰਦੂਲਗੜ੍ਹ ਦਾ ਸਰਹੱਦੀ ਇਲਾਕਾ ਸਿਹਤ ਅਤੇ ਸਿੱਖਿਆ ਪੱਖੋਂ ਬੇਹੱਦ ਅਣਗੌਲਿਆ ਖੇਤਰ ਹੈ, ਇਸ ਲਈ ਸਰਕਾਰ ਸ਼ਹੀਦ ਰਾਜੇਸ਼ ਕੁਮਾਰ ਗੋਦਾਰਾ ਦੇ ਨਾਂ ‘ਤੇ ਇਸ ਖੇਤਰ ‘ਚ ਇੱਕ ਆਧੁਨਿਕ ਸਰਕਾਰੀ ਤਕਨੀਕੀ ਸਿੱਖਿਆ ਸੰਸਥਾਨ ਦਿੱਤਾ ਜਾਵੇ।
ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਸਾਥਨਕ ਆਗੂ ਸੁਖਵਿੰਦਰ ਸਿੰਘ ਭੋਲਾ ਮਾਨ,ਨੇਮ ਚੰਦ ਚੌਧਰੀ,ਗੁਰਪ੍ਰੀਤ ਸਿੰਘ ਬਣਾਂਵਾਲੀ,ਅਭੈ ਰਾਮ ਗੋਦਾਰਾ ਅਤੇ ਸਟੇਟ ਮੀਡੀਆ ਹੈਡ ਮਨਜੀਤ ਸਿੰਘ ਸਿੱਧੂ ਵੀ ਮੌਜੂਦ ਸਨ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















