ਬਟਾਲਾ, 11 ਮਈ( ਵਿਸ਼ਵ ਵਾਰਤਾ ) – ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵਲੋਂ ਫੂਡ ਹੈਂਡਲਰਾਂ ਲਈ ਇਕ ਵਿਸ਼ੇਸ਼ ਐਡਵਾਇਜਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜਰੀ ਬਾਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਫੂਡ ਹੈਲਡਰਾਂ ਨੂੰ ਇਕ ਸਾਫ ਵਰਦੀ, ਦਸਤਾਨੇ, ਹਰ ਸਮੇਂ ਕੱਪੜੇ ਦੇ ਮਾਸਕ / ਚਿਹਰੇ ਦੇ ਢੱਕਣ ਅਤੇ ਸਿਰ ਢੱਕਣ ਲਈ ਕਿਹਾ ਗਿਆ ਹੈ। ਫੂਡ ਹੈਂਡਲਰਾਂ ਨੂੰ ਆਪਣੇ ਹੱਥ ਅਕਸਰ ਸਾਬਣ ਅਤੇ ਪਾਣੀ ਨਾਲ ਧੋਣੇ ਚਾਹੀਦੇ ਹਨ। ਉਨਾਂ ਨੂੰ ਖਾਣੇ ਨੂੰ ਸੰਭਾਲਣ / ਤਿਆਰ ਕਰਨ ਵੇਲੇ ਦਸਤਾਨੇ ਪਹਿਨਣੇ ਚਾਹੀਦੇ ਹਨ ਅਤੇ ਖਾਣਾ ਬਣਾਉਣ ਵਾਲੀ ਥਾਂ ਵਿਖੇ ਗਹਿਣੇ, ਘੜੀਆਂ ਆਦਿ ਪਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਉਨਾਂ ਨੂੰ ਭੋਜਨ ਤਿਆਰ ਕੀਤੇ ਜਾਣ ਤੋਂ ਬਾਅਦ ਭੋਜਨ ਸੇਵਾ ਖੇਤਰ ਨੂੰ ਸਾਫ ਅਤੇ ਰੋਗਾਣੂ ਮੁਕਤ ਕਰਨ ਦੇ ਨਿਰਦੇਸ ਦਿੱਤੇ ਗਏ ਹਨ। ਉਨਾਂ ਕਿਹਾ ਕਿ ਹੱਥ ਧੋਣ ਦੀ ਸਹੂਲਤ ਪ੍ਰਵੇਸ ਦੁਆਰ `ਤੇ ਉਪਲਬਧ ਹੋਣੀ ਚਾਹੀਦੀ ਹੈ, ਤਾਂ ਜੋ ਹੱਥਾਂ ਨੂੰ ਚੰਗੀ ਤਰਾਂ ਧੋਣ ਲਈ ਡਿਲਿਵਰੀ ਅਮਲੇ (ਵਸਤਾਂ ਚੁੱਕਣ ਦੀ ਸਥਿਤੀ ਸਮੇਂ) ਜਾਂ ਗਾਹਕ ਦੀ ਸਹਾਇਤਾ ਕੀਤੀ ਜਾ ਸਕੇ। ਹੱਥ ਧੋਣ ਦੀ ਵਾਰੀ ਦਾ ਇੰਤਜਾਰ ਕਰ ਰਹੇ ਵਿਅਕਤੀਆਂ ਲਈ ਹਰ ਸਮੇਂ ਸਾਬਣ ਦੀ ਉਪਲਬਧਤਾ ਅਤੇ ਘੱਟੋ ਘੱਟ 1 ਮੀਟਰ ਦੀ ਸਮਾਜਕ ਦੂਰੀ ਨੂੰ ਯਕੀਨੀ ਬਣਾਓ।
ਐੱਸ.ਡੀ.ਐੱਮ. ਬਟਾਲਾ ਨੇ ਕਿਹਾ ਕਿ ਫੂਡ ਡਿਲਿਵਰੀ ਸਟਾਫ ਲਈ ਖਾਸ ਸਲਾਹ ਵਿਚ ਪੰਜਾਬ ਸਰਕਾਰ ਨੇ ਫੂਡ ਡਿਲਿਵਰੀ ਅਮਲੇ ਨੂੰ ਹਦਾਇਤ ਕੀਤੀ ਹੈ ਕਿ ਖਾਣ ਪੀਣ ਦੇ ਸਮੇਂ ਅਤੇ ਖਾਣੇ ਦੀ ਡਿਲੀਵਰੀ ਕਰਨ ਵੇਲੇ ਸਾਫ ਕਪੜੇ ਦੇ ਮਾਸਕ ਨੂੰ ਹਰ ਸਮੇਂ ਇਸਤੇਮਾਲ ਕੀਤਾ ਜਾਵੇ। ਵਰਤੋਂ ਤੋਂ ਬਾਅਦ ਕੱਪੜੇ ਦੇ ਮਾਸਕ ਨੂੰ ਰੋਜ ਸਾਬਣ ਅਤੇ ਪਾਣੀ ਨਾਲ ਧੋਣਾ ਚਾਹੀਦਾ ਹੈ। ਭੋਜਨ ਡਿਲੀਵਰੀ ਕਰਨ ਵਾਲੇ ਕਰਮਚਾਰੀਆਂ ਨੂੰ ਖਾਧ ਪਦਾਰਥਾਂ ਨੂੰ ਚੁੱਕਣ ਤੋਂ ਪਹਿਲਾਂ ਅਤੇ ਡਿਲਿਵਰੀ ਤੋਂ ਬਾਅਦ ਨਿਰਧਾਰਤ ਢੰਗ ਅਨੁਸਾਰ ਹੈਂਡ ਸੈਨੀਟਾਈਜਰ ਦੀ ਵਰਤੋਂ ਕਰਨੀ ਚਾਹੀਦੀ ਹੈ।