– ਲੋਕਾਂ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਦਿੱਤੀ ਸੂਚਨਾ
ਮੋਹਾਲੀ, 10 ਮਈ ਵਿਸ਼ਵ ਵਾਰਤਾ ): ਫੇਜ਼ 9 ਵਿਖੇ ਲਈਅਰ ਵੈਲੀ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਦੀ ਵਾਹਨ ਨਾਲ ਜੰਗਲੀ ਜਾਨਵਰ ਹਿਰਨ ਦੀ ਮੌਤ ਹੋਣ ਦਾ ਸਮਾਚਾਰ ਹੈ। ਇਸ ਬਾਰੇ ਫੇਜ਼ 9 ਮੋਹਾਲੀ ਦੇ ਸਥਾਨਕ ਲੋਕਗੀਤ ਨੇ ਦੱਸਿਆ ਕਿ ਜਦੋਂ ਉਹ ਫੇਜ਼ 9 ਸਥਿਤ ਲਈਅਰ ਵੈਲੀ ਦੇ ਨਜ਼ਦੀਕ ਪਹੁੰਚੇ ਤਾਂ ਦੇਖਿਆ ਕਿ ਇੱਕ ਜਾਨਵਰ ਸੜਕ ਕਿਨਾਰੇ ਮਰਿਆ ਪਿਆ ਸੀ। ਜਦੋਂ ਨਜ਼ਦੀਕ ਜਾ ਕੇ ਦੇਖਿਆ ਤਾਂ ਇਹ ਹਿਰਨ ਸੀ ਜਿਸ ਦੇ ਪੇਟ ਦੇ ਇੱਕ ਪਾਸੇ ਕਿਸੇ ਵਾਹਨ ਆਦਿ ਦੀ ਜ਼ਬਰਦਸਤ ਟੱਕਰ ਵੱਜੀ ਹੋਈ ਸੀ। ਟੱਕਰ ਵੀ ਇੰਨੀ ਜ਼ਬਰਦਸਤ ਵੱਜੀ ਹੋਈ ਸੀ ਕਿ ਹਿਰਨ ਦੀ ਵੱਖੀ ਵਿੱਚੋਂ ਅੰਤੜੀਆਂ ਤੱਕ ਨਿਕਲੀਆਂ ਹੋਈਆਂ ਸਨ। ਸਥਾਨਕ ਲੋਕਾਂ ਵੱਲੋਂ ਮ੍ਰਿਤਕ ਹਿਰਨ ਨੂੰ ਕੱਪੜੇ ਨਾਲ ਢੱਕ ਦਿੱਤਾ ਗਿਆ ਹੈ ਅਤੇ ਨਗਰ ਨਿਗਮ ਦੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਗਿਆ।
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ – ਹਰਚੰਦ ਸਿੰਘ ਬਰਸਟ
ਚੋਣਾਂ ਵਿੱਚ ਧੋਖੇਬਾਜਾਂ ਨੂੰ ਲੋਕ ਦੇਣਗੇ ਮੋੜਵਾਂ ਜਵਾਬ - ਹਰਚੰਦ ਸਿੰਘ ਬਰਸਟ .....ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ...