ਬੁਢਲਾਡਾ ਦਾ ਮੁਨੀਸ਼ ਆਸਟਰੇਲੀਅਨ ਪਬਲਿਕ ਸਰਵਿਸ ਕਮਿਸ਼ਨ ਲਈ ਚੁਣਿਆ ਗਿਆ

Advertisement

ਆਸਟ੍ਰੇਲੀਆ / ਮੈਲਬੌਰਨ 9 ਮਈ ( ਗੂਰਪੁਨੀਤ ਸਿੱਧੂ ) -ਸਥਾਨਕ ਸ਼ਹਿਰ ਦੇ ਜੰਮਪਲ 2006 ਵਿੱਚ ਆਸਟਰੇਲੀਆਂ ਦੇ ਮੈਲਬੋਰਨ ਸ਼ਹਿਰ ਵਿੱਚ ਰਹਿਣ ਵਾਲੇ ਮੁਨਿਸ਼ ਬਾਂਸਲ ਦੇ ਪਰਿਵਾਰਿਕ ਸੂਤਰਾ ਅਨੁਸਾਰ ਮਈ ਦੇ ਪਹਿਲੇ ਹਫਤੇ ਵਿੱਚ ਆਸਟਰੇਲੀਅਨ ਪਬਲਿਕ ਸਰਵਿਸਿਜ਼ ਟੈਸਟ ਵਿੱਚ ਸਫਲਤਾ ਹਾਸਲ ਕੀਤੀ ਹੈ. ਜ਼ੋ 25 ਮਈ ਨੂੰ ਆਸਟਰੇਲੀਅਨ ਪਬਲਿਕ ਸਰਵਿਸ ਕਮਿਸ਼ਨ ਅਧੀਨ ਆਪਣਾ ਕੇਰੀਅਰ ਸ਼ੁਰੂ ਕਰਨ ਜਾ ਰਹੇ ਹਨ. ਇਸ ਸੰਬੰਧੀ ਮੁਨੀਸ ਨੇ ਵਿਸ਼ਵ ਵਾਰਤਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੁਢਲਾਡਾ ਰਹਿੰਦੀਆਂ ਸੰਨ 2000 ਵਿੱਚ ਚੰਡੀਗੜ੍ਹ ਵਿਖੇ ਯੂ ਪੀ ਐਸ ਸੀ ਤਿੰਨ ਸਾਲ ਤਿਆਰੀ ਕਰਨ ਦੇ ਬਾਵਜੂਦ ਵੀ ਸਫਲ ਨਾ ਹੋ ਸਕੇ ਪਰੰਤੂ ਉਨ੍ਹਾਂ ਨੇ ਉਜਵਲ ਭਵਿੱਖ ਲਈ ਅੱਗੇ ਵੱਧਣ ਲਈ ਉਮੀਦ ਨਾ ਛੱਡੀ ਅਤੇ ਉਨ੍ਹਾਂ ਨੇ 2006 ਵਿੱਚ ਬੁਢਲਾਡਾ ਤੋਂ ਆਸਟਰੇਲੀਆਂ ਆ ਕੇ ਪਬਲਿਕ ਸਰਵਿਸਿਜ਼ ਵਿੱਚ ਕੰਮ ਕਰਨ ਦੇ ਸੁਪਨੇ ਨੂੰ ਜਿੰਦਾ ਰੱਖਦਿਆਂ ਕਈ ਵਾਰ ਆਸਟਰੇਲੀਅਨ ਪਬਲਿਕ ਸਰਵਿਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰੰਤੂ ਮਈ 2020 ਦੇ ਪਹਿਲੇ ਹਫਤੇ ਵਿੱਚ ਆਪਣੀ ਇਹ ਸਫਲਤਾ ਪ੍ਰਾਪਤ ਕਰ ਲਈ. ਉਨ੍ਹਾਂ ਕਿਹਾ ਕਿ ਇਸ ਸਰਵਿਸ ਵਿੱਚ ਉਹ 25 ਮਈ ਨੂੰ ਆਪਣਾ ਅਹੁਦਾ ਸੰਭਾਲਣਗੇ. ਮੁਨੀਸ਼ ਬਾਂਸਲ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਹਲਕੇ ਦੇ ਲੋਕਾਂ ਵੱਲੋਂ ਜਿੱਥੇ ਮਾਨ ਮਹਿਸੂਸ ਕੀਤਾ ਜਾ ਰਿਹਾ ਹੈ ਉੱਥੇ ਬੁਢਲਾਡਾ ਦੇ ਇਤਿਹਾਸ ਵਿੱਚ ਉਸਦਾ ਨਾਮ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾ ਰਿਹਾ ਹੈ. ਇਸ ਤੋਂ ਪਹਿਲਾ ਮੁਨੀਸ਼ ਵੱਲੋਂ ਆਸਟਰੇਲੀਆਂ ਦੀਆਂ ਆਮ ਚੋਣਾ ਵਿੱਚ ਵੀ ਹਿੱਸਾ ਲੈ ਕੇ ਬੁਢਲਾਡਾ ਨੂੰ ਸੁਰਖਿਆ ਵਿੱਚ ਲਿਆਦਾ ਸੀ. ਇਸ ਤੋਂ ਪਹਿਲਾ ਉਹ ਬੈਸਟ ਰਿਟੇਲ ਮੈਨੇਜਰ ਆਫ ਆਸਟਰੇਲੀਅਨ (ਆਈ ਜੀ ਏ) ਦਾ ਅਵਾਰਡ ਵੀ ਜਿੱਤ ਚੁੱਕੇ ਹਨ.