
*ਦੋ ਜਣੇ ਪਿੰਡ ਜਵਾਹਰਪੁਰ ਨਾਲ ਸਬੰਧਤ, ਪੰਜਾਂ ਵਿਚੋਂ ਤਿੰਨ ਜਣੇ ਘਰ ਭੇਜੇ* ਜ਼ਿਲੇ ਵਿਚ 22 ਅਪ੍ਰੈਲ ਮਗਰੋਂ ਕੋਈ ਨਵਾਂ ਮਾਮਲਾ ਨਹੀਂ, ਐਕਟਿਵ ਕੇਸਾਂ ਦੀ ਗਿਣਤੀ 34 ‘ਤੇ ਆਈ: ਸਿਵਲ ਸਰਜਨ
ਮੋਹਾਲੀ, 27 ਅਪ੍ਰੈਲ( ਵਿਸ਼ਵ ਵਾਰਤਾ)- ਜ਼ਿਲ•ਾ ਮੋਹਾਲੀ ਦੇ ‘ਕੋਰੋਨਾ ਵਾਇਰਸ’ ਤੋਂ ਪੀੜਤ ਪੰਜ ਹੋਰ ਮਰੀਜ਼ ਸੋਮਵਾਰ ਨੂੰ ਪੂਰੀ ਤਰ•ਾਂ ਸਿਹਤਯਾਬ ਹੋ ਗਏ। ਜ਼ਿਲ•ੇ ਵਿਚ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 27 ਹੋ ਗਈ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦਸਿਆ ਕਿ ਸੋਮਵਾਰ ਨੂੰ ਠੀਕ ਹੋਣ ਵਾਲੇ ਮਰੀਜ਼ਾਂ ਵਿਚੋਂ ਦੋ ਪਿੰਡ ਜਵਾਹਰਪੁਰ ਨਾਲ ਸਬੰਧਤ ਹਨ ਜਦਕਿ ਦੋ ਮੋਹਾਲੀ ਸ਼ਹਿਰ ਅਤੇ ਇਕ ਮੁੰਡੀ ਖਰੜ ਨਾਲ ਸਬੰਧਤ ਹੈ। ਉਨ•ਾਂ ਦਸਿਆ ਕਿ ਇਨ•ਾਂ ਸਾਰੇ ਮਰੀਜ਼ਾਂ ਨੂੰ ਬਨੂੜ ਲਾਗਲੇ ਗਿਆਨ ਸਾਗਰ ਹਸਪਤਾਲ ਵਿਚ ਬਣਾਏ ਗਏ ‘ਕੋਵਿਡ ਕੇਅਰ ਸੈਂਟਰ’ ਵਿਚੋਂ ਸੋਮਵਾਰ ਨੂੰ ਛੁੱਟੀ ਦੇ ਦਿਤੀ ਗਈ। ਜ਼ਿਲ•ੇ ਵਿਚ ਹੁਣ ਤਕ ਪੀੜਤਾਂ ਦੀ ਕੁਲ ਗਿਣਤੀ 63 ਹੈ ਜਦਕਿ ਐਕਵਿਟ ਕੇਸਾਂ ਦੀ ਗਿਣਤੀ 34 ਰਹਿ ਗਈ ਹੈ। ਜ਼ਿਲ•ੇ ਵਿਚ 22 ਅਪ੍ਰੈਲ ਮਗਰੋਂ ਲਾਗ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ।
ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ, ਮਨੀਲਾ ਪਹੁੰਚੇ ਹਵਾਈ ਅੱਡੇ ‘ਤੇ ਨਿੱਘਾ ਸਵਾਗਤ
ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ, ਮਨੀਲਾ ਪਹੁੰਚੇ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਨਵੀ ਦਿੱਲੀ, 16 ਨਵੰਬਰ...





















