ਹਰਜੀਤ ਸਿੰਘ ਦੀ ਬਹਾਦਰੀ ਤੇ ਮਾਣ ਹੈ ਸਾਨੂੰ – ਦਿਨਕਰ ਗੁਪਤਾ
ਚੰਡੀਗੜ੍ਹ 27 ਅਪ੍ਰੈਲ( ਵਿਸ਼ਵ ਵਾਰਤਾ)- ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੇ ਹੁਕਮਾਂ ਤੇ ਫੁੱਲ ਚੜ੍ਹਾਉਂਦਿਆਂ ਪੰਜਾਬ ਪੁਲਸ ਦੇ ਮੁਲਾਜਮਾਂ ਨੇ ਅੱਜ ਆਪਣੀ ਵਰਦੀ ਉਪਰ ਆਪਣੇ ਨਾਮ ਦੀ ਜਗਾਹ ਤੇ ਹਰਜੀਤ ਸਿੰਘ ਨਾਮ ਦੀ ਨੇਮ ਪਲੇਟ ਲਾਕੇ ਪੁਲਸ ਉਸਦੀ ਬਹਾਦਰੀ ਤੇ ਹੌਂਸਲੇ ਨੂੰ ਸਲਾਮ ਕੀਤਾ ਹੈ । ਇਥੇ ਇਹ ਗੱਲ ਵਰਨਣਯੋਗ ਹੈ ਕਿ ਚਲ ਰਹੀ ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਪਿਛਲੇ ਦਿਨੀਂ ਪਟਿਆਲੇ ਵਿਖੇ ਡਿਊਟੀ ਕਰ ਰਹੇ ਏ. ਐੱਸ. ਆਈ ਹਰਜੀਤ ਸਿੰਘ ਤੇ ਕੁੱਝ ਨਿਹੰਗਾਂ ਵੱਲੋਂ ਕੀਤੇ ਹਮਲੇ ਦੌਰਾਨ ਉਸਦਾ ਹੱਥ ਕਟਿਆ ਗਿਆ ਸੀ ਪ੍ਰੰਤੂ ਹਰਜੀਤ ਸਿੰਘ ਨੇ ਬਹਾਦਰੀ ਦਿਖਾਉਂਦਿਆ ਆਪਣੇ ਕੱਟਿਆ ਹੋਇਆ ਹੱਥ ਚੁੱਕ ਕੇ ਹਸਪਤਾਲ਼ ਲੈ ਗਿਆ ਸੀ ਪੰਜਾਬ ਦੇ ਡੀਜੀਪੀ ਨੇ ਉਸਦੀ ਬਹਾਦਰੀ ਤੇ ਹੌਂਸਲਾ ਹਫ਼ਜਾਈ ਕਰਦਿਆਂ ਪੰਜਾਬ ਦੇ ਸੁੱਚੇ ਪੁਲਸ ਮੁਲਾਜਮਾਂ ਨੂੰ ਅੱਜ ਇੱਕ ਦਿਨ ਲਈ ਮੈ ਹਰਜੀਤ ਸਿੰਘ ਦੀ ਨੇਮ ਪਲੇਟ ਲਾਉਣ ਲਈ ਕਿਹਾ ਸੀ।
ਡੀਜੀਪੀ ਨੇ ਖੁਦ ਵੀ ਹਰਜੀਤ ਸਿੰਘ ਦੀ ਨੇਮ ਪਲੇਟ ਲਾਈ।





















