
ਮਾਨਸਾ, 24 ਅਪਰੈਲ( ਵਿਸ਼ਵ ਵਾਰਤਾ)- ਕਰੋਨਾ ਪਾਜ਼ਟਿਵ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾ.ਸੁਨੀਲ ਬਾਂਸਲ ਦਾ ਜ਼ਿਲ੍ਹਾ ਪੁਲੀਸ ਮੁਖੀ ਵੱਲੋਂ ਉਘੇ ਪੰਜਾਬੀ ਗਾਇਕਾਂ ਆਰ.ਨੇਤ,ਸਿੱਧੂ ਮੂਸੇਵਾਲਾ,ਲਾਭ ਹੀਰੇਵਾਲਾ,ਕੋਰਵਾਲਾ ਮਾਨ ਤੇ ਗੀਤਕਾਰ ਹੈਪੀ ਰਮਦਿੱਤੇਵਾਲਾ ਨੂੰ ਨਾਲ ਲੈਕੇ ਉਸਦੇ ਘਰ ਜਾਕੇ ਜਨਮ ਦਿਨ ਉਪਰ ਕੇਕ ਭੇਂਟ ਕੀਤਾ ਗਿਆ। ਐਸਐਸਪੀ ਡਾ.ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਇਸ ਵੇਲੇ ਜਿਹੜੇ ਲੋਕ ਮਨੁੱਖਾਂ ਦੀਆਂ ਜਿੰਦਗੀਆਂ ਬਚਾਉਣ ਲਈ ਦਿਨ-ਰਾਤ ਜੂਝ ਰਹੇ ਹਨ, ਉਨ੍ਹਾਂ ਦਾ ਪਰਿਵਾਰਾਂ ਵਿੱਚ ਜਾਕੇ ਸਨਮਾਨ ਕਰਨ ਹੀ ਵੱਡੀ ਸਿਆਣਪ ਹੈ।
ਇਹਨਾਂ ਗੱਲਾਂ ਦੇ ਮੱਦੇਨਜ਼ਰ ਮਾਨਸਾ ਪੁਲੀਸ ਵੱਲੋੋਂ ਜ਼ਿਲ੍ਹੇ ਅੰਦਰ ਅਮਨ ਤੇ ਕਾਨੂੰਨ ਵਿਵਸਥਾਂ ਨੂੰ ਬਰਕਰਾਰ ਰੱਖਣ ਦੀਆਂ ਆਪਣੀਆਂ ਰੋੋਜਾਨਾਂ ਦੀਆਂ ਡਿਊਟੀਆਂ ਦੇ ਨਾਲ ਨਾਲ ਪਿਛਲੇ ਦਿਨਾਂ ਵਿੱਚ ਸਮਾਜ ਸੁਧਾਰਕ ਕੰਮਾਂ ਪ੍ਰਤੀ ਵੀ ਇੱਕ ਮੁਹਿੰਮ ਸੁਰੂ ਕੀਤੀ ਹੋਈ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਡਾਇਰੈਕਟਰ ਜਨਰਲ ਪੁਲੀਸ ਪੰਜਾਬ ਸ਼੍ਰੀ ਦਿਨਕਰ ਗੁਪਤਾ ਜੀ ਵੱਲੋਂ ਪੁਲੀਸ ਫੋਰਸਜ਼ ਨੂੰ ਕੋਵਿਡ-19 ਵਿਰੁੱਧ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਿਮ ਵਿੱਚ ਪਾ ਕੇ ਅਗਲੀਆਂ ਸਫ਼ਾਂ ਵਿੱਚ ਲੜਾਈ ਲੜ ਰਹੀਆਂ ਮੈਡੀਕਲ ਟੀਮਾਂ ਅਤੇ ਸੈਨਿਟਰੀ ਸਟਾਫ ਨੂੰ ਸੁਰੱਖਿਆ, ਹੌਸਲਾ ਅਫਜ਼ਾਈ ਅਤੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਸਪਸ਼ਟ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ। ਇਸ ਦਿਸ਼ਾ ਵਿੱਚ ਜਿਲ੍ਹਾ ਪੁਲੀਸ ਵੱਲੋਂ ਆਰੰਭੀ ਗਈ ਪੁਲੀਸ ਵੀ.ਪੀ.ਓਜ਼ ਦੀ ਸਕੀਮ ਬਹੁਤ ਮੱਦਦਗਾਰ ਸਾਬਿਤ ਹੋ ਰਹੀ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਪੁਲੀਸ ਵੀ.ਪੀ.ਓ. ਰਾਹੀਂ ਜਿਲ੍ਹਾ ਪੁਲੀਸ ਮੁਖੀ ਡਾ. ਭਾਰਗਵ ਨੂੰ ਸੂਚਨਾ ਮਿਲੀ ਕਿ ਡਾ: ਸੁਨੀਲ ਬਾਂਸਲ ਐਮ.ਡੀ. ਸਿਵਲ ਹਸਪਤਾਲ ਮਾਨਸਾ, ਜੋੋ ਜ਼ਿਲ੍ਹੇ ਅੰਦਰ ਕੋੋਰੋੋਨਾ ਵਾਇਰਸ ਦੇ 11 ਪੌੌਜੇਟਿਵ ਆਏ ਮਰੀਜਾਂ ਦਾ ਅੱਗੇ ਹੋੋ ਕੇ ਇਲਾਜ ਕਰ ਰਹੇ ਹਨ, ਦਾ ਜਨਮ ਦਿਨ 23 ਅਪ੍ਰੈਲ ਨੂੰ ਹੈ। ਇਸਤੇ ਐਸ.ਐਸ.ਪੀ. ਡਾ. ਭਾਰਗਵ ਵੱਲੋੋਂ ਡਾ. ਸੁਨੀਲ ਬਾਂਸਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕਰਨ, ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦੇਣ ਅਤੇ ਉਨ੍ਹਾਂ ਨੂੰ ਜਨਮ ਦਿਨ ਕੇਕ ਉਹਨਾਂ ਦੇ ਘਰ ਜਾ ਕੇ ਖੁਦ ਦਿੱਤਾ ਗਿਆ। ਇਸ ਸਮੇਂ ਮਾਨਸਾ ਦੇ ਮਾਣ ਅਤੇ ਦੁਨੀਆ ਭਰ ਵਿੱਚ ਮਾਨਸਾ ਦਾ ਨਾਮ ਰੌੌਸ਼ਨ ਕਰਨ ਵਾਲੇ ਉਘੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ, ਆਰ.ਨੇਤ, ਲਾਭ ਹੀਰਾ, ਕੌੌਰੇਵਾਲਾ ਮਾਨ ਅਤੇ ਗੀਤਕਾਰ ਹੈਪੀ ਰਮਦਿੱਤੇਵਾਲਾ ਵੱਲੋਂ ਵੀ ਡਾ. ਸੁਨੀਲ ਬਾਂਸਲ ਦੇ ਘਰ ਜਾ ਕੇ ਪਰਿਵਾਰ ਨੂੰ ਜਨਮ ਦਿਨ ਦੀਆ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਫੁੱਲਾਂ ਦੇ ਗੁਲਦਸਤੇ ਪੇਸ਼ ਕੀਤੇ ਗਏ। ਡਾ. ਭਾਰਗਵ ਨੇ ਦੱਸਿਆ ਕਿ ਡਾ. ਸੁਨੀਲ ਬਾਂਸਲ ਵੱਲੋਂ ਤਨਦੇਹੀ ਨਾਲ ਕਰੋਨਾ ਪਾਜ਼ਿਟਿਵ ਮਰੀਜ਼ਾਂ ਦਾ ਇਲਾਜ ਕਰਨ ਦੇ ਨਤੀਜੇ ਵਜੋਂ 11 ਮਰੀਜ਼ਾਂਂ ਵਿਚੋਂ 2 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਜਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਦੇ ਘਰਾਂ ਵਿਖੇ ਭੇਜ ਦਿੱਤਾ ਗਿਆ ਹੈ।
ਇਸ ਮੌੌਕੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ, ਲਾਭ ਹੀਰਾ ਅਤੇ ਆਰ.ਨੇਤ ਵੱਲੋਂ ਜਿੱਥੇ ਡਾ. ਸੁਨੀਲ ਬਾਂਸਲ ਨੂੰ ਸ਼ੁੱਭ ਇੱਛਾਵਾਂ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਤਾਰੀਫ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ਗਈ, ਉਥੇ ਉਨ੍ਹਾਂ ਜਿਲ੍ਹਾ ਪੁਲੀਸ ਇਸ ਉÎੱਦਮ ਦੀ ਵੀ ਤਾਰੀਫ ਕੀਤੀ ਜਿਸ ਅਨੁਸਾਰ ਹਰ ਬੱਚੇ ਦੇ ਪਹਿਲੇ ਜਨਮ ਦਿਨ ਦੇ ਮੌਕੇ ’ਤੇ ਉਸ ਬੱਚੇ ਦੇ ਘਰ ਜਨਮ ਦਿਨ ਕੇਕ ਅਤੇ ਜਿਲ੍ਹਾ ਪੁਲੀਸ ਵੱਲੋਂ ਸ਼ੁੱਭ ਇੱਛਾਵਾਂ ਭੇਜਣ ਦਾ ਬਹੁਤ ਹੀ ਸੁਚੱਜਾ ਕਾਰਜ ਆਰੰਭ ਕੀਤਾ ਹੋਇਆ ਹੈ। ਉਨ੍ਹਾਂ ਇਸ ਮੌਕੇ 93 ਸਾਲ ਦੇ ਬਜ਼ੁਰਗ ਐਡਵੋਕੇਟ ਦੇ ਜਨਮ ਦਿਨ ਮੌਕੇ ਜਿਲ੍ਹਾ ਪੁਲੀਸ ਵੱਲੋਂ ਉਨ੍ਹਾਂ ਨੂੰ ਪੂਰੇ ਸਨਮਾਨ ਨਾਲ ਜਨਮ ਦਿਨ ਕੇਕ ਅਤੇ ਸ਼ੁੱਭ ਇੱਛਾਵਾਂ ਭੇਜੇ ਜਾਣ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਐਸ.ਐਸ.ਪੀ. ਡਾ. ਭਾਰਗਵ ਨੇ ਦੱਸਿਆ ਕਿ ਦੇਸ਼ ਦੀਆਂ ਕਈ ਥਾਵਾਂ ਤੋਂ ਡਾਕਟਰਾਂ, ਮੈਡੀਕਲ ਸਟਾਫ ਅਤੇ ਪੁਲੀਸ ਕਰਮਚਾਰੀਆਂ ’ਤੇ ਸ਼ਰਾਰਤੀ ਅਨਸਰਾਂ ਵੱਲੋੋਂ ਜਾਨਲੇਵਾ ਹਮਲੇ ਕਰਨ ਦੀਆਂ ਘਟਨਾਵਾਂ ਦੀਆਂ ਖਬਰਾਂ ਹਨ ਜੋ ਕਿ ਬਹੁ੍ਰਤ ਬੁਰੀ ਪ੍ਰਵਿਰਤੀ ਦਾ ਪ੍ਰਤੀਕ ਹੈ ਜਦੋਂ ਕਿ ਇਹ ਵਰਗ ਆਮ ਲੋਕਾਂ ਦੀ ਸਿਹਤਯਾਬੀ ਲਈ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਜਾਨਾਂ ਜੋਖਿਮ ਵਿੱਚ ਪਾ ਕੇ ਅਜਿਹੇ ਬੁਰੇ ਵਕਤ ਦੌਰਾਨ ਡਿਊਟੀ ਕਰ ਰਿਹਾ ਹੈ। ਉਨ੍ਹਾਂ ਅਪੀਲ ਕੀਤੀ ਕਿ ਹਰ ਭਾਰਤੀ ਨੂੰ ਇਸ ਵਰਗ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਇਸ ਵਰਗ ਨੂੰ ਬਣਦਾ ਮਾਣ ਸਤਿਕਾਰ ਦੇਣਾ ਚਾਹੀਦਾ ਹੈ ਤਾਂ ਕਿ ਇਹ ਵਰਗ ਨਿਸਚਿੰਤ ਹੋ ਕੇ ਹੋਰ ਵੀ ਤਨਦੇਹੀ ਨਾਲ ਲੋਕ-ਸੇਵਾ ਕਰ ਸਕੇ।
ਫੋਟੋ ਨੰ:7
ਫੋਟੋ ਕੈਪਸ਼ਨ:ਮਾਨਸਾ ਦੇ ਐਸਐਸਪੀ ਡਾ.ਨਰਿੰਦਰ ਭਾਰਗਵ ਤੇ ਪੰਜਾਬੀ ਗਾਇਕ ਆਰ.ਨੇਤ,ਸਿੱਧੂ ਮੂਸੇਵਾਲਾ ਡਾ.ਸੁਨੀਲ ਬਾਂਸਲ ਦੇ ਘਰ ਜਨਮ ਦਿਨ ਦੀ ਵਧਾਈ ਦਿੰਦੇ ਹੋਏ।
ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ, ਮਨੀਲਾ ਪਹੁੰਚੇ ਹਵਾਈ ਅੱਡੇ ‘ਤੇ ਨਿੱਘਾ ਸਵਾਗਤ
ਫਿਲੀਪੀਨਜ਼ ਦੇ ਤਿੰਨ ਦਿਨਾਂ ਦੌਰੇ 'ਤੇ ਪ੍ਰਧਾਨ ਮੰਤਰੀ ਮੋਦੀ, ਮਨੀਲਾ ਪਹੁੰਚੇ ਹਵਾਈ ਅੱਡੇ 'ਤੇ ਨਿੱਘਾ ਸਵਾਗਤ ਨਵੀ ਦਿੱਲੀ, 16 ਨਵੰਬਰ...





















