ਆਈ.ਟੀ.ਆਈ. ਬੁਢਲਾਡਾ ਨੇ ਸੌਂਪੇ 2500 ਮਾਸਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਨੂੰ ਮੁਫ਼ਤ ਵੰਡੇ ਜਾਣਗੇ ਮਾਸਕ : ਪ੍ਰਿੰਸੀਪਲ

83
Advertisement

ਬੁਢਲਾਡਾ, 22 ਅਪ੍ਰੈਲ (ਵਿਸ਼ਵ ਵਾਰਤਾ ) : ਸਥਾਨਕ ਸਰਕਾਰੀ ਆਈ ਟੀ ਆਈ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਸ਼੍ਰੀ ਰਾਮ ਸੇਵਾ ਸੰਮਤੀ (ਰਜਿ) ਬੁਢਲਾਡਾ ਦੇ ਸਹਿਯੋਗ ਸਦਕਾ ਕਰੋਨਾ ਮਹਾਮਾਰੀ ਦੇ ਇਤਿਹਾਤ ਵਜੋਂ ਮਾਸਕ ਬਣਾ ਕੇ ਪ੍ਰਸ਼ਾਸ਼ਨ ਨੂੰ ਦਿੱਤੇ ਗਏ. ਆਈ ਟੀ ਆੲ. ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਦੱਸਿਆ ਕਿ ਸੁੁਖਪਾਲ ਕੌਰ ਕਟਾਈ ਤੇ ਸਿਲਾਈ ਇੰਸਟਰਕਟਰ ਵੱਲੋਂ ਟਰੇਡ ਦੀਆਂ ਵਿਦਿਆਰਥਣਾਂ ਤੋਂ ਨੋਵਲ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਾਇਰਸ ਤੋਂ ਬਚਾਉਣ ਲਈ 2500 ਮਾਸਕ ਤਿਆਰ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਇਹ ਮਾਸਕ ਨਾਇਬ ਤਹਿਸੀਲਦਾਰ ਬੁਢਲਾਡਾ ਗੁਰਜੀਤ ਸਿੰਘ ਢਿੱਲੋਂ ਅਤੇ ਸੁਪਰਡੈਂਟ ਐਸ.ਡੀ.ਐਮ. ਦਫ਼ਤਰ ਬੁਢਲਾਡਾ ਜਗਸੀਰ ਸਿੰਘ ਨੂੰ ਸੌਂਪੇ ਗਏ, ਤਾਂ ਜੋ ਇਹ ਮਾਸਕ ਹੈਲਥ ਵਰਕਰਾਂ, ਮੰਡੀਆਂ ਵਿੱਚ ਅਤੇ ਹੋਰ ਲੋੜਵੰਦਾਂ ਨੂੰ ਮੁਫ਼ਤ ਵੰਡੇ ਜਾ ਸਕਣ. ਇਸ ਮੋਕੇ ਨਾਇਬ ਤਹਿਸੀਲਦਾਰ ਨੇ ਪ੍ਰਿੰਸੀਪਲ ਅਤੇ ਕਟਾਈ-ਸਿਲਾਈ ਦੀਆਂ ਵਿਦਿਆਰਥਣਾਂ ਦੀ ਇਸ ਨੇਕ ਕਾਰਜ ਲਈ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਮਹਾਮਾਰੀ ਨਾਲ ਲੜਨਾ ਪਵੇਗਾ ਤਾਹਿ ਇਸ ਤੋਂ ਨਿਜ਼ਾਤ ਮਿਲ ਸਕਦੀ ਹੈ. ਇਸ ਮੌਕੇ ਇੰਸਟਰਕਟਰ ਸ਼ਿਵ ਕੁਮਾਰ, ਪ੍ਰਧਾਨ ਸ਼੍ਰੀ ਰਾਮ ਸੇਵਾ ਸੰਮਤੀ ਸੁਰੇਸ਼ ਕੁਮਾਰ ਅਤੇ ਪ੍ਰਿੰਸ ਗਰਗ ਮੌਜੂਦ ਸਨ.