
ਲੁਧਿਆਣਾ 17 ਅਪ੍ਰੈਲ( ਵਿਸ਼ਵ ਵਾਰਤਾ)- ਅਫਸਰ ਵੀ ਨਹੀਂ ਬਚ ਪਾਏ ਕਰੋਨਾ ਦੀ ਗ੍ਰਿਫਤ ਤੋਂ, ਪਹਿਲਾਂ ਏਸੀਪੀ ਫਿਰ ਉਸ ਦੀ ਪਤਨੀ, ਨਾਲ ਕੰਮ ਕਰਨ ਵਾਲੇ ਐਸਐਚਓ ਉਸ ਤੋਂ ਬਾਅਦ ਏਸੀਪੀ ਦੇ ਡਰਾਈਵਰ ਨੂੰ ਅਤੇ ਏਸੀਪੀ ਦੇ ਨਾਲ਼ ਬੈਠਕ ਕਰਨ ਵਾਲੀ ਲੁਧਿਆਣਾ ਦੀ ਮੰਡੀ ਬੋਰਡ ਅਫਸਰ ਜਸਬੀਰ ਕੌਰ ਵੀ ਕਰੋਨਾ ਪੋਜ਼ੀਟਿਵ, ਤਸਵੀਰ ਵੇਖਿਆ ਜਾ ਸਕਦਾ ਹੈ ਜੋ ਕਿ ਪਹਿਲਾਂ ਏਸੀਪੀ ਅਨਿਲ ਕੋਹਲੀ ਬੈਠੇ ਨੇ ਉਹਨਾਂ ਨਾਲ DMO ਜਸਬੀਰ ਕੌਰ ਬੈਠੇ ਨੇ ਅਤੇ ਫਿਰ ਉਨ੍ਹਾਂ ਨਾਲ ਅੱਗੇ ਐਸ ਐਚ ਓ ਅਰਸ਼ਦੀਪ ਕੌਰ, ਏਸੀਪੀ ਅਨਿਲ 13 ਅਪ੍ਰੈਲ ਨੂੰ ਪੋਜਟਿਵ ਆ ਗਏ ਸਨ ਜਦੋਂ ਕੇ ਐਸਐਚਓ ਅਤੇ DMO ਦੀ ਰਿਪੋਰਟ ਅੱਜ ਪੋਜ਼ੀਟਿਵ ਆਈ ਹੈ, ਲੁਧਿਆਣਾ ਚ ਕਰੋਨਾ ਵਾਇਰਸ ਦੇ ਕੁੱਲ 18 ਮਰੀਜ਼, 28 ਮਾਰਚ ਨੂੰ ਹੋਈ ਸੀ ਇਨ੍ਹਾਂ ਸਾਰਿਆਂ ਦੀ ਮੀਟਿੰਗ, ਬੈਠਕ ਦੀ ਤਸਵੀਰ ਵੀ ਆਈ ਸਾਹਮਣੇ, ਮੀਟਿੰਗ ਚ ਨਹੀਂ ਰੱਖਿਆ ਗਿਆ social ਡਿਸਟੈਨਸਿੰਗ ਦਾ ਖਿਆਲ, ਪ੍ਰਸ਼ਾਸਨ ਨੂੰ ਪਈ ਹੱਥਾਂ-ਪੈਰਾਂ ਦੀ, ਬੈਠਕ ਚ ਸ਼ਾਮਲ ਬਾਕੀ ਅਧਿਕਾਰੀਆਂ ਦੇ ਹੁਣ ਲਏ ਜਾ ਰਹੇ ਨੇ ਸੈਂਪਲ।





















