-ਛੋਟੀ ਬੱਚੀ ਦੇ ਪਹਿਲੇ ਜਨਮਦਿਨ ‘ਤੇ ਮਾਨਸਾ ਪੁਲਿਸ ਨੇ ਭੇਜਿਆ ਕੇਕ
-ਬੱਚੇ ਦਾ ਪਹਿਲਾ ਜਨਮਦਿਨ ਮਾਪਿਆਂ ਲਈ ਅਤੇ ਬੱਚਿਆਂ ਲਈ ਰੱਖਦਾ ਹੈ ਵਿਸ਼ੇਸ਼ ਅਹਿਮੀਅਤ : ਐਸ.ਐਸ.ਪੀ.
ਮਾਨਸਾ, 17 ਅਪ੍ਰੈਲ : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕਰਫਿਊ ਦੌਰਾਨ ਜ਼ਿਲ੍ਹੇ ਅੰਦਰ ਜਿਨ੍ਹਾਂ ਵੀ ਬੱਚਿਆਂ ਦਾ ਪਹਿਲਾ ਜਨਮਦਿਨ ਹੈ, ਉਨ੍ਹਾਂ ਨੂੰ ਜ਼ਿਲ੍ਹਾ ਪੁਲਿਸ ਪ੍ਰਸਾਸ਼ਨ ਵੱਲੋਂ ਕੇਕ ਭੇਜੇ ਜਾ ਰਹੇ ਹਨ। ਇਸੇ ਲੜੀ ਤਹਿਤ ਮਾਨਸਾ ਵਾਸੀ ਸ਼੍ਰੀ ਰਾਤੇਸ਼ ਗਰਗ ਦੀ ਬੱਚੀ ਮਾਇਰਾ ਗਰਗ ਦੇ ਪਹਿਲੇ ਜਨਮ ਦਿਨ ਮੌਕੇ ਕੇਕ ਉਨ੍ਹਾਂ ਦੇ ਘਰ ਪਹੁੰਚਾ ਕੇ ਜਨਮਦਿਨ ਮਨਾਉਣ ਦਾ ਨਿਵੇਕਲਾ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾ-ਬਾਪ ਲਈ ਬੱਚੇ ਦਾ ਪਹਿਲਾ ਜਨਮਦਿਨ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਅਤੇ ਕਰਫਿਊ ਦੌਰਾਨ ਇਨ੍ਹਾਂ ਬੱਚਿਆਂ ਦੇ ਜਨਮਦਿਨ ਨੂੰ ਯਾਦਗਾਰੀ ਬਣਾਉਣ ਲਈ ਮਾਨਸਾ ਪੁਲਿਸ ਵੱਲੋਂ ਇਹ ਨਿਵੇਕਲਾ ਉਪਰਾਲਾ ਕੀਤਾ ਗਿਆ ਹੈ।
ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਕੋਰਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹੇ ਅੰਦਰ ਕਰਫਿਊ ਲੱਗਿਆ ਹੋਣ ਕਰਕੇ ਪ੍ਰਸਾਸ਼ਨ ਵੱਲੋਂ ਜਰੂਰੀ ਵਸਤਾਂ ਅਤੇ ਜਰੂਰੀ ਸੇਵਾਵਾਂ ਘਰ-ਘਰ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪ੍ਰਸਾਸ਼ਨ ਵੱਲੋਂ ਕਿਸੇ ਵੀ ਵਿਅਕਤੀ ਜਾਂ ਪਰਿਵਾਰ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਇਸਦੇ ਬਾਵਜੂਦ ਕਈ ਪਰਿਵਾਰਾਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਉਣ ਵਿੱਚ ਦਿੱਕਤ ਪੇਸ਼ ਆ ਰਹੀ ਹੈ, ਕਿਉਕਿ ਜਨਮ ਦਿਨ ਮਨਾਉਣ ਲਈ ਜੋ ਕੇਕ ਵਗੈਰਾ ਚਾਹੀਦਾ ਹੈ, ਉਹ ਮਾਰਕੀਟ ਬੰਦ ਹੋਣ ਕਰਕੇ ਉਪਲਬੱਧ ਨਹੀ ਹੋ ਸਕਦਾ ਅਤੇ ਨਾ ਹੀ ਮਾਰਕੀਟ ਜਾਇਆ ਜਾ ਸਕਦਾ ਹੈ। ਜਦੋ ਕਿ ਛੋਟੇ ਬੱਚੇ ਆਪਣੇ ਮਾਤਾ-ਪਿਤਾ ਕੋਲ ਜਿੱਦ ਕਰਦੇ ਹਨ ਕਿ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇ।
ਦਿੱਲੀ ਦੇ ਕਰੋਲ ਬਾਗ਼ ‘ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ
ਦਿੱਲੀ ਦੇ ਕਰੋਲ ਬਾਗ਼ 'ਚ ਪੁਰਾਣੀ ਇਮਾਰਤ ਢਹਿ ਢੇਰੀ; ਇਕ ਵਿਅਕਤੀ ਦੀ ਮੌਤ - ਕਈ ਗੰਭੀਰ ਜ਼ਖਮੀ ਨਵੀ ਦਿੱਲੀ, 21...






















