ਬਰਨਾਲਾ 16 ਅਪ੍ਰੈਲ( ਸੁਰਿੰਦਰ ਗੋਇਲ )- ਪੰਚਾਇਤ ਵਿਭਾਗ ਜ਼ਿਲਾ ਬਰਨਾਲਾ ਦੇ ਪੰਚਾਇਤ ਸਕੱਤਰ ਯੂਨਅਨ, ਮਨਰੇਗਾ ਯੂਨੀਅਨ ਆਗੂਆਂ ਵੱਲੋਂ ਪਿਛਲੇ ਦਿਨਾਂ ਤੋਂ ਚਲਦਾ ਧਰਨਾ ਉਸ ਸਮੇਂ ਖਤਮ ਹੋ ਗਿਆ। ਜਦ ਪਿੰਡ ਸ਼ਹਿਣਾ ਦੀ ਸਰਪੰਚ ਮਲਕੀਤ ਕੌਰ ਕਲਕੱਤਾ ਦਾ ਪੁੱਤ ਸੁਖਵਿੰਦਰ ਸਿੰਘ ਕਲਕੱਤਾ ਨੂੰ ਸੀ.ਆਈ.ਏ ਸਟਾਫ ਹੰਡਿਆਇਆ ਦੀ ਪੁਲਿਸ ਵੱਲੋਂ ਲੰਘੀ ਦੇਰ ਰਾਤ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਦਿੰਦਿਆਂ ਪੰਚਾਇਤ ਵਿਭਾਗ ਯੂਨੀਅਨ ਜ਼ਿਲਾ ਬਰਨਾਲਾ ਦੇ ਸੁਖਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਲੰਘੀ 2 ਅਪ੍ਰੈਲ ਨੂੰ ਪਿੰਡ ਸ਼ਹਿਣਾ ਦੀ ਸਰਪੰਚਣੀ ਤੇ ਪੁੱਤ ਨੇ ਆਪਣੀ ਮਾਤਾ ਦੀ ਸ਼ਹਿ ‘ਤੇ ਪੰਚਾਇਤ ਸਕੱਤਰ ਜਗਦੇਵ ਸਿੰਘ ਦੀ ਸਰਕਾਰੀ ਡਿਉਟੀ ਵਿੱਚ ਵਿਘਨ ਪਾਉਂਦਿਆਂ ਪੱਗ ਲਾਹ ਕੇ ਕੁੱਟਮਾਰ ਕੀਤੀ ਸੀ। ਜਿਸ ਦੀ ਗ੍ਰਿਫਤਾਰੀ ਲਈ ਜ਼ਿਲਾ ਪੱਧਰੀ ਸੰਘਰਸ਼ ਵਿੱਢਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਜ਼ਿਲਾ ਪੁਲਿਸ ਪ੍ਰਸ਼ਾਸਨ, ਪੰਚਾਇਤ ਵਿਭਾਗ ਦੇ ਜ਼ਿਲਾ ਤੇ ਬਲਾਕ ਅਧਿਕਾਰੀਆਂ ਤੋਂ ਇਲਾਵਾ ਹੋਰ ਜੱਥੇਬੰਦੀਆਂ ਵੱਲੋਂ ਦਿੱਤੇ ਸਾਥ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਘਰਸ਼ ਵਿੱਚ ਸਾਥ ਦੇਣ ਵਾਲੇ ਏ.ਡੀ.ਸੀ. ਵਿਕਾਸ, ਡੀ.ਡੀ.ਪੀ.ਓ, ਬੀ.ਡੀ.ਪੀ.ਓ ਤੇ ਜ਼ਿਲਾ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਯੂਨੀਅਨ ਜ਼ਿਲਾ ਬਰਨਾਲਾ ਦੇ ਸਰਪ੍ਰਸਤ ਜੱਗਾ ਸਿੰਘ, ਪੰਚਾਇਤ ਸਕੱਤਰ ਜਗਦੇਵ ਸਿੰਘ, ਮੀਤ ਪ੍ਰਧਾਨ ਗੁਰਦੀਪ ਸਿੰਘ, ਜਨਰਲ ਸਕੱਤਰ ਜੇ.ਈ ਚੈਚਲ ਸਿੰਘ, ਖਜਾਨਚੀ ਮਨਜੀਤ ਕੁਮਾਰ, ਸਿਆਸੀ ਸਲਾਹਕਾਰ ਸੁਖਦਰਸ਼ਨ ਸਿੰਘ ਗਿੱਲ, ਸਮੂਹ ਪੰਚਾਇਤ ਸਕੱਤਰ, ਸਮੂਹ ਮਗਨੇਰਗਾ ਮੁਲਾਜ਼ਮ, ਸਮੂਹ ਵੀ.ਡੀ.ਓ. ਮੇਲ, ਸਮੂਹ ਜੇ.ਈ ਆਦਿ ਹਾਜ਼ਰ ਸਨ।
ਗਮਾਡਾ ਵਿੱਚ ਕਥਿਤ ਘੁਟਾਲੇ ਨੂੰ ਲੈ ਕੇ ED ਵੱਲੋਂ PUDA ਦੇ ਅਧਿਕਾਰੀਆਂ ਤੋਂ ਪੁੱਛਗਿੱਛ
ਚੰਡੀਗੜ੍ਹ, 16 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਦੇ ਮੋਹਾਲੀ ਵਿੱਚ 'ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ' (GMADA ) ਨਾਲ ਜੁੜੇ ਇੱਕ...





















