
ਹਾੜ੍ਹੀ ਦੇ ਸੀਜਨ ਦੌਰਾਨ ਕਿਸਾਨ ਭਰਾਵਾਂ ਨਾਲ ਯੂਥ ਕਲੱਬਾਂ ਦੇ ਨੋਜਵਾਨ ਡਟਕੇ ਖੜ੍ਹਨ
ਹਰ ਨੋਜਵਾਨ ਪਿੰਡ ਪਿੰਡ ਰੱਖਣ ਨਜ਼ਰਸਾਨੀ
ਮਾਨਸਾ 14 ਅਪ੍ਰੈਲ( ਵਿਸ਼ਵ ਵਾਰਤਾ)-ਮਾਨਸਾ ਦੇ ਐਸ ਐਸ ਪੀ ਡਾ ਨਰਿੰਦਰ ਭਾਰਗਵ ਨੇ ਕਰੋਨਾ ਬਿਮਾਰੀ ਦੇ ਮੱਦੇਨਜ਼ਰ ਜ਼ੂਮ ਐਪ ਤੇ ਜ਼ਿਲ੍ਹੇ ਭਰ ਦੇ ਯੂਥ ਕਲੱਬਾਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਕਰੋਨਾ ਵਿਰੁੱਧ ਸਾਵਧਾਨੀ ਵਾਲੀ ਜੰਗ ਲੜਨ ਦਾ ਸਨੇਹਾ ਦਿੱਤਾ,ਉਨ੍ਹਾਂ ਕਿਹਾ ਕਿ ਸਾਰੇ ਨੋਜਵਾਨ ਆਪਣੇ ਆਪਣੇ ਪਿੰਡਾਂ ਦੀ ਗੰਭੀਰਤਾ ਨਾਲ ਨਜ਼ਰਸਾਨੀ ਰੱਖਣ ਤਾਂ ਕਿ ਹੁਣ ਪੱਕੇ ਪੈਰ੍ਹੀ ਇਸ ਬਿਮਾਰੀ ਨੂੰ ਠੱਲ ਪਾ ਸਕੀਏ,ਉਨ੍ਹਾਂ ਯੂਥ ਕਲੱਬਾਂ ਵੱਲ੍ਹੋ ਨਿਭਾਏ ਜਾ ਰਹੇ ਅਹਿਮ ਰੋਲ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਹੁਣ ਹਾੜੀ ਦਾ ਸੀਜਨ ਸਾਡੇ ਸਭਨਾਂ ਲਈ ਵੱਡੀ ਚਣੋਤੀ ਹੈ,ਅਸੀ ਕਿਸਾਨ ਭਰਾਵਾਂ ਦਾ ਹਰ ਪੱਖੋਂ ਸਹਿਯੋਗ ਦੇ ਕੇ ਉਨ੍ਹਾਂ ਨੂੰ ਇਸ ਅਹਿਮ ਮੌਕੇ ਹਰ ਤਰ੍ਹਾਂ ਦੇ ਪਰਹੇਜ਼ ਤੋਂ ਜਾਗਰੂਕ ਕਰਨਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਦੀ ਅਗਵਾਈ ਚ ਪੁਲੀਸ ਪ੍ਰਸ਼ਾਸਨ ਇਸ ਵਰਤਮਾਨ ਕਰੋਨਾ ਚਣੋਤੀ ਲਈ ਸਾਰੇ ਲੋਕਾਂ ਨਾਲ ਡਟਕੇ ਖੜਾ ਹੈ,ਅਸੀ ਸਾਰਿਆਂ ਨੇ ਇਕ ਟੀਮ ਵਰਕ ਦੇ ਤੌਰ ਤੇ ਕੰਮ ਕਰਨਾ ਹੈ ਅਤੇ ਇਸ ਔਖੀ ਘੜੀ ਚੋ ਜੇਤੂ ਹੋਕੇ ਨਿਕਲਣਾ ਹੈ।
ਨਹਿਰੂ ਯੁਵਾ ਕੇਂਦਰ ਪੰਜਾਬ ਅਤੇ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ ਸੁਰਿੰਦਰ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਭਰ ਦੀਆਂ ਯੂਥ ਕਲੱਬਾਂ ਕਰੋਨਾ ਕਰਫਿਊ ਦੇ ਮੱਦੇਨਜ਼ਰ ਰਾਜ ਭਰ ਚ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਦਾ ਹਰ ਪੱਖੋ ਸਹਿਯੋਗ ਦੇਣ ਲਈ ਡਟਕੇ ਖੜ੍ਹੀਆਂ ਹਨ । ਉਨ੍ਹਾਂ ਕਲੱਬਾਂ ਨੂੰ ਬੇਨਤੀ ਕੀਤੀ ਕਿ ਉਹ ਵਧ ਤੋਂ ਵੱਧ ਆਪਣੇ ਮੋਬਾਈਲ ਤੇ ਅਰੋਗਿਆ ਸੈਤੂ ਅਤੇ ਦੀਕਸ਼ਾ ਐਪ ਡਾਊਨਲੋਡ ਕਰਨ ਇਸ ਨਾਲ ਜਿੱਥੇ ਇਸ ਬੀਮਾਰੀ ਸਬੰਧੀ ਜਾਣਕਾਰੀ ਮਿਲਦੀ ਹੈ ਉਥੇ ਹੀ ਹਰ ਵਲੰਟੀਅਰ ਨੇ ਆਪਣਾ ਬਚਾਅ ਰੱਖਦੇ ਹੋਏ ਪੂਰੀ ਤਨਦੇਹੀ ਨਾਲ ਪਹਿਰਾ ਦੇਣਾ ਹੈ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਅਤੇ ਨੋਡਲ ਅਫਸਰ ਸ਼੍ਰੀ ਸੰਦੀਪ ਸਿੰਘ ਘੰ ਡ ਨੇ ਦੱਸਿਆ ਕਿ ਕਲੱਬਾਂ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ, ਉਨ੍ਹਾ ਕਲੱਬਾਂ ਦੀ ਹੌਂਸਲਾ ਅਫਜ਼ਾਈ ਲਈ ਐਸ ਐਸ ਪੀ ਮਾਨਸਾ ਦਾ ਧੰਨਵਾਦ ਵੀ ਕੀਤਾ
ਇਸ ਮੋਕੇ ਸੰਬੋਧਨ ਕਰਦਿਆਂ ਰਘਵੀਰ ਸਿੰਘ ਮਾਨ ਨੇ ਕਿਹਾ ਕਿ ਐਨ ਐਸ ਐਸ ਵਲੰਟੀਅਰ ਵਲੋਂ ਵੀ ਸੇਵਾਵਾਂ ਦਿਤੀਆਂ ਗਈਆਂ ਹਨ
ਇਸ ਮੋਕੇ ਜਿਲਾ ਕੋਆਰਡੀਨੇਟਰ ਪਰਮਜੀਤ ਕੌਰ ਸੋਹਲ,ਪ੍ਰਿੰਸੀਪਲ ਦਰਸ਼ਨ ਸਿੰਘ ਬਰੇਟਾ, ਡਾ ਬੂਟਾ ਸਿੰਘ ਹਰਿੰਦਰ ਮਾਨਸ਼ਾਹੀਆ ,ਹਰਦੀਪ ਸਿੱਧੂ, ਨਿਰਮਲ ਮੋਜੀਆ, ਰਜੇਸ਼ ਕੁਮਾਰ ਬੁਢਲਾਡਾ ,ਮਨੋਜ ਕੁਮਾਰ ਕੇਵਲ ਸਿੰਘ ਭਾਈ ਦੇਸਾ, ਵੀਰ ਸਿੰਘ ਬਲਜੀਤ ਸਿੰਘ ਬਾੜੇਵਾਲ ਸਵਰਨ ਰਾਹੀਂ ,ਅਵਤਾਰ ਸ਼ਰਮਾ ਉਡਤ ਭਗਤ ਰਾਮ, ਜੱਗਾ ਸਿੰਘ ਅਲੀਸ਼ੇਰ ,ਮਨਿੰਦਰ ਸਿੰਘ ਬਰੇਟਾ ਖੁਸ਼ਵਿੰਦਰ ਸਿੰਘ ਲਵਲੀ ਅਟਵਾਲ, ਰਮਨਦੀਪ ਕੌਰ ਸੁਰਿੰਦਰ ਕੌਰ ਹਾਜ਼ਰ ਸਨ।





















