
ਚੰਡੀਗੜ੍ਹ 14 ਅਪ੍ਰੈਲ( ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਲੁਧਿਆਣਾ ਦੇ ਆਤਮ ਨਗਰ ਹਲਕੇ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਐਕਸ਼ਨ ਲੈਂਦਿਆ ਉਹਨਾਂ ਨੂੰ ਦਿੱਤੇ 4 ਸੁਰੱਖਿਆ ਕਮਰਚਾਰੀ ਵਾਪਿਸ ਬੁਲਾ ਲਏ ਹਨ । ਸਿਮਰਜੀਤ ਸਿੰਘ ਬੈਂਸ ਜਿਨ੍ਹਾਂ ਨੇ ਪਰਸੋ ਕੁੱਝ ਨਿਹੰਗ ਸਿੰਘਾਂ ਵੱਲੋ ਪੁਲਸ ਕਰਮਚਾਰੀਆਂ ਉਤੇ ਕਿਤੇ ਹਮਲੇ ਜਿਸ ਵਿੱਚ ਇੱਕ ਥਾਣੇਦਾਰ ਦਾ ਹੱਥ ਕੱਟਿਆ ਗਿਆ ਸੀ ਬਾਰੇ ਕੁੱਝ ਪੁਲਸ ਵਿਰੋਧੀ ਟਿੱਪਣੀਆਂ ਕੀਤੀਆਂ ਸਨ ਤੇ ਪੰਜਾਬ ਦੇ ਕੁੱਝ ਮੰਤਰੀਆਂ ਨੇ ਬੈਂਸ ਦੇ ਖਿਲਾਫ਼ ਆਫ ਆਈ ਆਰ ਕਰਨ ਦੀ ਵੀ ਮੰਗ ਕੀਤੀ ਸੀ ।





















