ਭਾਰਤ ਦੇ ਕਈ ਸੂਬਿਆਂ ਵਿਚ ਹੜ੍ਹ ਕਾਰਨ ਹਾਲਾਤ ਗੰਭੀਰ, ਬਿਹਾਰ ‘ਚ ਹੁਣ ਤੱਕ 105 ਮੌਤਾਂ

720
Advertisement


ਨਵੀਂ ਦਿੱਲੀ, 17 ਅਗਸਤ : ਦੇਸ਼ ਦੇ ਕਈ ਸੂਬਿਆਂ ਵਿਚ ਹੜ੍ਹ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ| ਬਿਹਾਰ ਤੇ ਆਸਾਮ ਸਮੇਤ ਕਈ ਸੂਬਿਆਂ ਵਿਚ ਹੜ੍ਹ ਨੇ ਭਾਰੀ ਤਬਾਹੀ ਮਚਾਈ ਹੈ| ਉਥੇ ਬਿਹਾਰ ਵਿਚ ਹੁਣ ਤੱਕ 105 ਲੋਕ ਮਾਰੇ ਜਾ ਚੁੱਕੇ ਹਨ| ਇਸ ਤੋਂ ਇਲਾਵਾ ਇਥੇ ਵੱਡੀ ਮਾਤਰਾ ਵਿਚ ਜਾਨਵਰ ਵੀ ਮਾਰੇ ਗਏ ਹਨ|
ਇਸ ਤੋਂ ਇਲਾਵਾ ਇਥੇ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ| ਲੋਕਾਂ ਨੂੰ ਸੁਰੱਖਿਅਤ ਥਾਵਾਂ ਉਤੇ ਪਹੁੰਚਾਇਆ ਜਾ ਰਿਹਾ ਹੈ| ਇਸ ਦੌਰਾਨ ਪ੍ਰਸ਼ਾਸਨ ਵੱਲੋਂ ਰਾਹਤ ਕੈਂਪਾਂ ਵਿਚ ਲੋਕਾਂ ਲਈ ਭੋਜਨ ਸਮੱਗਰੀ ਪਹੁੰਚਾਈ ਜਾ ਰਹੀ ਹੈ|