• Latest
  • Trending

ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਸੁਲਝੇ, ਪੰਜਾਬ ਪੁਲਿਸ ਵਲ਼ੋਂ 4 ਵਿਅਕਤੀ ਗ੍ਰਿਫਤਾਰ

9 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

2 hours ago
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

3 hours ago
ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

4 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

5 hours ago
ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

6 hours ago
ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

7 hours ago
ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

7 hours ago
2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

8 hours ago
ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

8 hours ago
ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

9 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

9 hours ago
Hindi News
English News
Saturday, November 7, 2026
No Result
View All Result
20 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਸੁਲਝੇ, ਪੰਜਾਬ ਪੁਲਿਸ ਵਲ਼ੋਂ 4 ਵਿਅਕਤੀ ਗ੍ਰਿਫਤਾਰ

November 7, 2017
in ਪੰਜਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਚਾਰ ਵਿਅਕਤੀਆਂ ਨੂੰ ਗਿ੍ਰਫਤਾਰ ਕਰਕੇ ਜਗਦੀਸ਼ ਗਗਨੇਜਾ ਦੀ ਹੱਤਿਆ ਦੇ ਕੇਸ ਸਮੇਤ ਮਿੱਥ ਕੇ ਕੀਤੇ ਗਏ ਕਤਲਾਂ ਦੇ ਬਹੁਤੇ ਮਾਮਲਿਆਂ ਨੂੰ ਹੱਲ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਆਈ.ਐਸ.ਆਈ ਵੱਲੋਂ ਪਾਕਿਸਤਾਨ ਤੇ ਹੋਰ ਮੁਲਕਾਂ ਵਿਚ ਆਪਣੇ ਨੈੱਟਵਰਕ ਰਾਹੀਂ ਸੂਬੇ ਦੀ ਸਦਭਾਵਨਾ ਨੂੰ ਭੰਗ ਕਰਕੇ ਅਸਥਿਰਤਾ ਪੈਦਾ ਕਰਨ ਲਈ ਵੱਡੀ ਸਾਜ਼ਿਸ਼ ਦਾ ਖੁਲਾਸਾ ਵੀ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਸੂਬਾ ਸਰਕਾਰ ਨੇ ਆਰ.ਐਸ.ਐਸ ਦੇ ਸੂਬਾ ਉਪ ਮੁਖੀ ਬਿ੍ਰਗੇਡੀਅਰ ਜਗਦੀਸ਼ ਗਗਨੇਜਾ ਦੇ ਕਤਲ ਦਾ ਕੇਸ ਸੀ.ਬੀ.ਆਈ ਨੂੰ ਸੌਂਪ ਦਿੱਤਾ ਸੀ ਪਰ ਸੂਬਾ ਪੁਲਿਸ ਵੱਲੋਂ ਦਹਿਸ਼ਤੀ ਗਿਰੋਹ ਬੇਨਕਾਬ ਕਰਕੇ ਇਸ ਕਤਲ ਕੇਸ ਦੀ ਗੁੱਥੀ ਵੀ ਸੁਲਝਾ ਲਈ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਸਰਕਾਰ ਬਣਨ ਤੋਂ ਬਾਅਦ ਦਹਿਸ਼ਤੀ ਗਿਰੋਹ ਨੂੰ ਕਾਬੂ ਕਰਨ ਦੀ ਇਹ ਅੱਠਵੀਂ ਘਟਨਾ ਹੈ। ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਜਾਂਚ ਅਤੇ ਸ਼ੱਕੀਆਂ ਪਾਸੋਂ ਕੀਤੀ ਪੁੱਛਗਿੱਛ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਨਾਂ ਗਿ੍ਰਫਤਾਰੀਆਂ ਨਾਲ ਬੀਤੇ ਮਹੀਨੇ ਮਾਰੇ ਗਏ ਇਕ ਹੋਰ ਆਰ.ਐਸ.ਐਸ ਨੇਤਾ ਰਵਿੰਦਰ ਗੁਸਾਈਂ ਦੇ ਕਤਲ ਕੇਸ ਨੂੰ ਵੀ ਹੱਲ ਕਰ ਲਿਆ ਗਿਆ ਹੈ। ਇਹ ਗਿ੍ਰਫਤਾਰੀਆਂ ਜਨਵਰੀ, 2016 ਤੋਂ ਲੁਧਿਆਣਾ, ਖੰਨਾ ਅਤੇ ਜਲੰਧਰ ਵਿਚ ਮਿੱਥ ਕੇ ਕੀਤੇ ਗਏ ਕਤਲਾਂ ਦੇ ਬਹੁਤੇ ਮਾਮਲਿਆਂ ਨਾਲ ਸਬੰਧਤ ਹਨ। ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਗਿ੍ਰਫਤਾਰ ਕੀਤੇ ਗਏ ਸਾਜ਼ਿਸ਼ਕਾਰਾਂ ਵਿੱਚ ਧਰਮਿੰਦਰ ਉਰਫ ਗੁਗਨੀ ਨਾਂ ਦਾ ਇਕ ਗੈਂਗਸਟਰ ਵੀ ਸ਼ਾਮਲ ਹੈ ਜੋ ਨਾਭਾ ਜੇਲ ਵਿਚ ਬੰਦ ਹੈ ਅਤੇ ਇਸ ਨਾਲ ਗਰਮਖਿਆਲੀਆਂ ਅਤੇ ਗੈਂਗਸਟਰਾਂ ਦਰਮਿਆਨ ਗੰਢ-ਤੁਪ ਦਾ ਸ਼ੱਕ ਸਹੀ ਸਾਬਤ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਚਾਰ ਸਾਜ਼ਿਸ਼ਕਾਰਾਂ ਪਾਸੋਂ ਕੀਤੀ ਗਈ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਵਿਦੇਸ਼ਾਂ ਵਿਚ ਵੱਖ-ਵੱਖ ਥਾਵਾਂ ’ਤੇ ਮਿਲੇ ਅਤੇ ਉਨਾਂ ਨੂੰ ਸਿਖਲਾਈ ਦਿੱਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਇਨਾਂ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਹ ਪਾਕਿਸਤਾਨ ਅਤੇ ਕੁਝ ਪੱਛਮੀ ਮੁਲਕਾਂ ਵਿਚ ਸਾਜ਼ਿਸ਼ਘਾੜਿਆਂ ਨਾਲ ਗੱਲਬਾਤ ਕਰਨ ਲਈ ਇਨਿਪਟਿਡ (ਗੁਪਤ ਸੰਦੇਸ਼) ਮੋਬਾਈਲ ਸਾਫਟਵੇਅਰ ਜਾਂ ਐਪ ਵੀ ਵਰਤੋਂ ਕਰਦੇ ਸਨ। ਮੁੱਖ ਮੰਤਰੀ ਨੇ ਇੱਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਆਈ.ਐਸ.ਆਈ ਦੀਆਂ ਨਜ਼ਰਾਂ ਹਮੇਸ਼ਾ ਹੀ ਮੁਲਕ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਅਤੇ ਨੌਜਵਾਨਾਂ ਨੂੰ ਗਰਮਖਿਆਲੀ ਰਾਹ ’ਤੇ ਪਾਉਣ ਵੱਲ ਰਹੀਆਂ ਹਨ। ਉਨਾਂ ਆਖਿਆ ਕਿ ਸੂਬਾ ਸਰਕਾਰ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਵਿਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦੇਵੇਗੀ। ਮੁੱਖ ਮੰਤਰੀ ਨੇ ਆਖਿਆ ਕਿ ਇਨਾਂ ਮਾਮਲਿਆਂ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਮਿੱਥ ਕੇ ਕੀਤੇ ਗਏ ਕਤਲਾਂ ਦਾ ਮਕਸਦ ਫਿਰਕੂ ਪਾੜਾ ਪਾਉਣਾ ਸੀ ਤਾਂ ਕਿ ਆਈ.ਐਸ.ਆਈ. ਆਪਣੀ ਭਾਰਤ ਵਿਰੋਧੀ ਯੋਜਨਾ ਵਿੱਚ ਹੋਰ ਅੱਗੇ ਵਧ ਸਕੇ ਕਿਉਂਕਿ ਪਾਕਿਸਤਾਨ ਅਤੇ ਵਿਦੇਸ਼ੀ ਧਰਤੀ ’ਤੇ ਪਾਕਿਸਤਾਨ ਦੀ ਇਹ ਖੂਫੀਆ ਏਜੰਸੀ ਦੀ ਸਰਗਰਮ ਸ਼ਮੂਲੀਅਤ ਦੇ ਠੋਸ ਸੰਕੇਤ ਸਾਹਮਣੇ ਆਏ ਹਨ।

ਤਿੰਨ ਮਸ਼ਕੂਕਾਂ ਦੀ ਪਛਾਣ ਜਿੰਮੀ ਸਿੰਘ (ਜੰਮੂ ਦਾ ਵਸਨੀਕ ਜੋ ਕਿ ਹਾਲ ਹੀ ਵਿੱਚ ਇੰਗਲੈਂਡ ’ਚੋਂ ਕਈ ਸਾਲ ਰਹਿਣ ਬਾਅਦ ਵਾਪਸ ਪਰਤਿਆ ਸੀ ਅਤੇ ਇੱਕ ਹਫ਼ਤਾ ਪਹਿਲਾਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ), ਜਗਤਾਰ ਸਿੰਘ ਜੌਹਲ ਉਰਫ਼ ਜੱਗੀ (ਇੰਗਲੈਂਡ ਦਾ ਨਾਗਰਿਕ ਜੋ ਕਿ ਹਾਲ ਹੀ ਵਿੱਚ ਵਿਆਹਿਆ ਗਿਆ ਸੀ ਅਤੇ ਜਲੰਧਰ ਵਿੱਚ ਫੜਿਆ ਗਿਆ ਸੀ), ਧਰਮਿੰਦਰ ਉਰਫ਼ ਗੁਗਨੀ (ਲੁਧਿਆਣਾ ਨੇੜੇ ਮਿਹਰਬਾਨ ਦਾ ਗੈਂਗਸਟਰ ਜੋ ਕਿ ਹਤਿਆਰਿਆਂ ਨੂੰ ਅਸਲਾ ਸਪਲਾਈ ਕਰਦਾ ਸੀ), ਵਜੋਂ ਹੋਈ ਹੈ।ਮੁੱਖ ਮੰਤਰੀ ਅਨੁਸਾਰ ਅੱਜ ਬਾਅਦ ਦੁਪਹਿਰ ਕਾਬੂ ਕੀਤੇ ਗਏ ਚੌਥੇ ਮੁਲਜ਼ਮ ਜੋ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਪ੍ਰਮੁੱਖ ਸ਼ੂਟਰ ਸੀ, ਦੀ ਪਛਾਣ ਹਾਲਾਂ ਜ਼ਾਹਰ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਉਸ ਕੋਲੋਂ ਪੁੱਛਗਿੱਛ ਚੱਲ ਰਹੀ ਹੈ ਅਤੇ ਪੁਲੀਸ ਕੋਲ ਉਸ ਖਿਲਾਫ਼ ਲੋੜੀਂਦੇ ਸਬੂਤ ਹਨ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਇਹ ਹਦਾਇਤ ਵੀ ਕੀਤੀ ਹੈ ਕਿ ਇਨਾਂ ਵਾਰਦਾਤਾਂ ਦਾ ਖੁਰਾ-ਖੋਜਾ ਨੱਪਣ ਵਾਲੀ ਪੁਲੀਸ ਟੀਮ ਅਤੇ ਭਵਿੱਖ ਵਿੱਚ ਅਜਿਹੇ ਅਹਿਮ ਸੁਰਾਗ ਕੱਢਣ ਵਾਲੇ ਪੁਲੀਸ ਕਰਮਚਾਰੀਆਂ ਨੂੰ ਇਨਾਮ ਤੇ ਸਨਮਾਨ ਦੇਣ ਦੀ ਰਣਨੀਤੀ ਵੀ ਉਲੀਕੀ ਜਾਵੇ।

ਡੀ.ਜੀ.ਪੀ. ਨੇ ਭਾਵੇਂ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਾਰਨ, ਭਵਿੱਖ ਵਿੱਚ ਕੌਮਾਂਤਰੀ ਸਾਜਿਸ਼ਕਾਰਾਂ ਦੀ ਭਾਈਵਾਲੀ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਬਿਲਕੁਲ ਹੀ ਨਾ ਵਾਪਰਨ ਦੀ ਸੰਭਾਵਨਾ ਨੂੰ ਦਰਕਿਨਾਰ ਨਹੀਂ ਕੀਤਾ ਪਰੰਤੂ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਭਰੋਸਾ ਵੀ ਦਿਵਾਇਆ ਕਿ ਉਹ ਪੰਜਾਬ ਪੁਲੀਸ ਦੀਆਂ ਕੋਸ਼ਿਸ਼ਾਂ ਨਾਲ ਸੁਰੱਖਿਅਤ ਹੱਥਾਂ ਵਿੱਚ ਹਨ।ਡੀ.ਜੀ.ਪੀ. ਨੇ ਆਖਿਆ ਕਿ ਹੱਤਿਆਰਿਆਂ ਨੇ ਹਰੇਕ ਕੇਸ ਵਿੱਚ ਕੁਝ ਨਾ ਕੁਝ ਸੁਰਾਗ ਜ਼ਰੂਰ ਛੱਡੇ ਸਨ। ਜਿਵੇਂ ਦੁਰਗਾ ਦਾਸ ਤੇ ਬਿ੍ਰਗੇਡੀਅਰ ਜਗਦੀਸ਼ ਗਗਨੇਜਾ (ਜਲੰਧਰ) ਦੇ ਕੇਸ ਵਿੱਚ ਉਹੀ ਹਥਿਆਰ ਵਰਤਿਆ ਗਿਆ ਸੀ, ਜਿਹੜਾ ਅਮਿਤ ਸ਼ਰਮਾ ਦੇ ਮਾਮਲੇ ਵਿੱਚ ਲੁਧਿਆਣਾ ਵਿੱਚ ਵਰਤਿਆ ਸੀ। ਉਨਾਂ ਅੱਗੇ ਕਿਹਾ ਕਿ ਜਾਂਚ ਇਹ ਵੀ ਦੱਸਦੀ ਸੀ ਕਿ ਉਸੇ ਤਰਾਂ ਦਾ ਹਥਿਆਰ ਫ਼ਰਵਰੀ, 2017 ਵਿੱਚ ਡੇਰਾ ਸੱਚਾ ਸੌਦਾ (ਖੰਨਾ) ਨਾਲ ਸਬੰਧਤ ਸਤਪਾਲ ਕੁਮਾਰ ਅਤੇ ਉਸ ਦੇ ਪੁੱਤ ਦੀ ਹੱਤਿਆ ਵਿੱਚ ਵਰਤਿਆ ਗਿਆ ਜਿਹੜਾ ਬਾਅਦ ਵਿੱਚ ਜੁਲਾਈ, 2017 ਵਿੱਚ ਲੁਧਿਆਣਾ ਦੇ ਈਸਾਈ ਪਾਦਰੀ ਸੁਲਤਾਨ ਮਸੀਹ ਦੇ ਕਤਲ ਵਿੱਚ ਵਰਤਿਆ ਗਿਆ ਅਤੇ ਪਿਛਲੇ ਮਹੀਨੇ ਆਰ.ਐਸ.ਐਸ. ਲੀਡਰ ਰਵਿੰਦਰ ਗੁਸਾਈਂ ਦੇ ਕੇਸ ਵਿੱਚ ਵੀ ਉਹੀ ਹਥਿਆਰ ਵਰਤਿਆ ਗਿਆ ਸੀ। ਅਸਲ ਵਿੱਚ, ਉਸੇ ਤਰਾਂ ਦੇ ਹਥਿਆਰ, 9 ਐਮ.ਐਮ., ਪੁਆਇੰਟ 32 ਅਤੇ ਪੁਆਇੰਟ 30 ਬੋਰ ਦੇ ਪਿਸਤੌਲ ਹੀ ਜਨਵਰੀ, 2016 ਵਿੱਚ ਆਰ.ਐਸ.ਐਸ. ਸ਼ਾਖਾ ਮਾਮਲੇ ਵਿੱਚ ਅਤੇ ਫ਼ਰਵਰੀ, 2016 ਦੇ ਅਮਿਤ ਅਰੋੜਾ ਹੱਤਿਆ ਮਾਮਲੇ ਵਿੱਚ ਵਰਤੇ ਗਏ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

by Navjot
November 7, 2026
0

  ਅਹਿਮਦਾਬਾਦ, 7 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਤਿਉਹਾਰਾਂ ਦੌਰਾਨ ਪਟਾਕਿਆਂ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਇੱਕ ਵੱਡੀ ਚਿੰਤਾ ਦਾ ਵਿਸ਼ਾ...

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

Punjab: CM ਭਗਵੰਤ ਮਾਨ ਅੱਜ ਧੂਰੀ ’ਚ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ’ਚ ਹੋਣਗੇ ਸ਼ਾਮਲ

Punjab: CM ਭਗਵੰਤ ਮਾਨ ਅੱਜ ਧੂਰੀ ’ਚ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ’ਚ ਹੋਣਗੇ ਸ਼ਾਮਲ

by Ranjit Singh
2 weeks ago
0

Punjab: CM ਭਗਵੰਤ ਮਾਨ ਅੱਜ ਧੂਰੀ ’ਚ ਭਗਵਾਨ ਸ੍ਰੀ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਸਮਾਗਮ ’ਚ ਹੋਣਗੇ ਸ਼ਾਮਲ - ਬਸੰਤ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 