
ਬਲਾਚੌਰ 12 ਅਪ੍ਰੈਲ (ਵਿਸ਼ਵ ਵਾਰਤਾ /ਰਮਨਦੀਪ ਸਿੰਘ ਬਹਿਲ ) ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਅੱਜ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਮੁੱਖ ਪ੍ਰਬੰਧਕ ਡਾਕਟਰ ਯੂ ਐਸ ਸੂਰੀ ਨੇ ਸਿਵਲ ਹਸਪਤਾਲ ਰੋਪੜ ਲਈ ਵੱਡੀ ਸਮਰੱਥਾ ਵਾਲੀ ਕੱਪੜੇ ਧੋਣ ਅਤੇ ਸੁਕਾਉਣ ਵਾਲੀ ਮਸ਼ੀਨ ਭੇਂਟ ਕੀਤੀ। ਇੱਥੇ ਜਿਕਰਯੋਗ ਹੈ ਕਿ ਸੂਰੀ ਹਸਪਤਾਲ ਬਲਾਚੌਰ ਵੱਲੋਂ ਜਿਥੇ ਪਹਿਲਾਂ ਕਰਫਿਊ ਦੇ ਚਲਦਿਆਂ ਸੈਂਕੜੇ ਜਰੂਰਤਮੰਦ ਪਰਿਵਾਰਾਂ ਨੂੰ ਰੋਜ਼ਮਰਾ ਦਾ ਖਾਣ-ਪੀਣ ਦੀਆਂ ਵਸਤਾਂ ਭੇਟ ਕਰ ਚੁੱਕੇ ਹਨ ਉਥੇ ਆਪਣੀ ਐਬੂਲੈਂਸ ਫ੍ਰੀ ਸੇਵਾ ਵਿੱਚ ਲੱਗਾ ਚੁੱਕੇ ਹਨ।
ਕਾਂਗੋ ਵਿੱਚ ਈਬੋਲਾ ਦਾ ਪ੍ਰਕੋਪ ਦੂਰ-ਦੁਰਾਡੇ ਇਲਾਕਿਆਂ ਤੱਕ ਫੈਲਿਆ ; ਮਰਨ ਵਾਲਿਆਂ ਦੀ ਗਿਣਤੀ 5,500 ਤੋਂ ਪਾਰ
ਸਿਓਲ, 16 ਨਵੰਬਰ (ਵਿਸ਼ਵ ਵਾਰਤਾ) - ਡੈਮੋਕਰੇਟਿਕ ਰਿਪਬਲਿਕ ਆਫ਼ ਕਾਂਗੋ (ਡੀ.ਆਰ.ਸੀ.) ਵਿੱਚ ਈਬੋਲਾ ਦੇ ਪ੍ਰਕੋਪ ਨੂੰ ਛੇ ਮਹੀਨੇ ਬੀਤ...





















