• Latest
  • Trending
ਕਾਂਗਰਸ ਦੀਆਂ ਰੈਲੀਆਂ ’ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਅੱਗੇ ਭਾਜਪਾ ਦੇ ਜੁਮਲੇ ਹਵਾ ਹੋਏ- ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਦੀਆਂ ਰੈਲੀਆਂ ’ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਅੱਗੇ ਭਾਜਪਾ ਦੇ ਜੁਮਲੇ ਹਵਾ ਹੋਏ- ਕੈਪਟਨ ਅਮਰਿੰਦਰ ਸਿੰਘ

9 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

2 hours ago
ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

2 hours ago
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

3 hours ago
ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

4 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

5 hours ago
ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

6 hours ago
ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

6 hours ago
ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

7 hours ago
2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

8 hours ago
ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

8 hours ago
ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

9 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

9 hours ago
Hindi News
English News
Saturday, November 7, 2026
No Result
View All Result
20 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕਾਂਗਰਸ ਦੀਆਂ ਰੈਲੀਆਂ ’ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਅੱਗੇ ਭਾਜਪਾ ਦੇ ਜੁਮਲੇ ਹਵਾ ਹੋਏ- ਕੈਪਟਨ ਅਮਰਿੰਦਰ ਸਿੰਘ

November 6, 2017
in ਪੰਜਾਬ
ਕਾਂਗਰਸ ਦੀਆਂ ਰੈਲੀਆਂ ’ਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਅੱਗੇ ਭਾਜਪਾ ਦੇ ਜੁਮਲੇ ਹਵਾ ਹੋਏ- ਕੈਪਟਨ ਅਮਰਿੰਦਰ ਸਿੰਘ

ਬਿਲਾਸਪੁਰ/ਨਾਲਾਗਡ਼, 6 ਨਵੰਬਰ (ਵਿਸ਼ਵ ਵਾਰਤਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀਆਂ ਰੈਲੀਆਂ ਵਿੱਚ ਠਾਠਾਂ ਮਾਰਦੇ ਇਕੱਠ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਬਰਾਹਟ ਵਾਲੇ ਪ੍ਰਤੀਕ੍ਰਮ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਭਾਰਤੀ ਜਨਤਾ ਪਾਰਟੀ ਦੇ ‘ਜੁਮਲੇ’ ਕੰਮ ਕਰਨੋਂ ਹਟ ਗਏ ਹਨ ਅਤੇ ਇਸ ਨੂੰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿੱਚ ਅਟੱਲ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਹਿਮਾਚਲ ਪ੍ਰਦੇਸ਼ ਦੇ ਦੌਰੇ ਦੌਰਾਨ ਆਪਣੀਆਂ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਮੌਕੇੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਨਾਂ ਦੋਵਾਂ ਸੂਬਿਆਂ ਦੇ ਲੋਕਾਂ ਸਣੇ ਸਮੁੱਚੇ ਦੇਸ਼ ਦੇ ਆਵਾਮ ਨੇ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ‘ਜੁਮਲਿਆਂ’ (ਝੂਠੇ ਵਾਅਦਿਆਂ) ਨੇ ‘ਜੁਮਲੇਬਾਜ਼ੀ’ ਦੇ ਸਮਾਨਾਰਥ ਗ੍ਰਹਿਣ ਕਰ ਲਏ ਹਨ ਅਤੇ ਇਹ ਸਹੀ ਰੂਪ ਵਿੱਚ ਭਾਰਤੀ ਜੁਮਲਾ ਪਾਰਟੀ ਵਜੋਂ ਜਾਣੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਚੋਣਾਂ ਵਾਸਤੇ ਕਾਂਗਰਸ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ’ਚ ਦੂਰ-ਦਰਾਜ ਦੇ ਇਕ ਪਿੰਡ ਤੋਂ ਦੂਜੇ ਪਿੰਡ ਹਡ਼ਬਡ਼ਾਹਟ ਵਿੱਚ ਭੱਜ ਰਹੇ ਪ੍ਰਧਾਨ ਮੰਤਰੀ ਦੇ ਵਤੀਰੇ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਭਾਰਤੀ ਜਨਤਾ ਪਾਰਟੀ ਕਾਂਗਰਸ ਨੂੰ ਸੂਬੇ ਦੀ ਸੱਤਾ ਖੋਹਣ ਦੀਆਂ ਨਿਰਾਰਥਕ ਖਾਹਿਸ਼ਾਂ ਤੋਂ ਭਲੀ-ਭਾਂਤ ਜਾਣੂੰ ਹੋ ਗਈ ਹੈ। ਮੁੱਖ ਮੰਤਰੀ ਨੇ ਅੱਜ ਬਿਲਾਸਪੁਰ ਜ਼ਿਲੇ ਦੇ ਝੰਦੁਤਾ ਵਿਖੇ ਡਾਕਟਰ ਬੀਰੂ ਰਾਮਕਿਸ਼ੋਰ ਅਤੇ ਨਾਲਾਗਡ਼ ਵਿਖੇ ਲਖਵਿੰਦਰ ਸਿੰਘ ਰਾਣਾ ਦੇ ਹੱਕ ਵਿੱਚ ਰੈਲੀਆਂ ਕੀਤੀਆਂ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਿਛਲੇ ਤਿੰਨ ਸਾਲਾਂ ਵਿੱਚ ਆਪਣਾ ਕੋਈ ਵੀ ਵਾਅਦਾ ਪੂਰਾ ਕਰਨ ਵਿੱਚ ਅਸਫਲ ਰਹੀ ਹੈ ਅਤੇ ਹੁਣ ਹਿਮਾਚਲ ਪ੍ਰਦੇਸ਼ ਵਿੱਚ ਆਪਣੀ ਕਿਸਮਤ ਨੂੰ ਬੂਰ ਪੈਣ ਦੀ ਆਸ ਵਿੱਚ ਮਾਯੂਸੀ ਭਰੇ ਕਦਮ ਉਠਾ ਰਹੀ ਹੈ। ਇਹ ਹੁਣ ਆਮ ਲੋਕਾਂ ਤੱਕ ਪਹੁੰਚਣ ਲਈ ਪ੍ਰਧਾਨ ਮੰਤਰੀ ਦਾ ਸਹਾਰਾ ਲੈ ਰਹੀ ਹੈ। ਉਨਾਂ ਕਿਹਾ ਕਿ ਨਰਿੰਦਰ ਮੋਦੀ ਵੀ ਇਸ ਪਾਰਟੀ ਦੀ ਡੁੱਬਦੀ ਬੇਡ਼ੀ ਨੂੰ ਨਹੀਂ ਬਚਾ ਸਕਦਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸੇ ਤਰਾਂ ਦੀ ਹੀ ਹਡ਼ਬਡ਼ਾਹਟ ਭਾਰਤੀ ਜਨਤਾ ਪਾਰਟੀ ਵਿੱਚ ਗੁਜਰਾਤ ਵਿੱਚ ਦੇਖੀ ਜਾ ਸਕਦੀ ਹੈ ਜਿੱਥੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀਆਂ ਰੈਲੀਆਂ ਨੂੰ ਭਾਰੀ ਹੁੰਗਾਰਾ ਮਿਲਿਆ ਹੈ। ਉਨਾਂ ਕਿਹਾ ਕਿ ਜੇ ਇਕ ਪ੍ਰਧਾਨ ਮੰਤਰੀ ਇਕ ਸੂਬੇ ਵਿੱਚ ਹੀ ਅਨੇਕਾਂ ਰੈਲੀਆਂ ਨੂੰ ਸੰਬੋਧਨ ਕਰਦਾ ਹੈ ਤਾਂ ਇਸ ਤੋਂ ਸਪੱਸ਼ਟ ਹੈ ਕਿ ਭਾਜਪਾ ਦੀਆਂ ਸੰਭਾਵਨਾਵਾਂ ਵਿੱਚ ਕੁਝ ਤਾਂ ਲਾਜ਼ਮੀ ਤੌਰ ’ਤੇ ਹੀ ਗਲਤ ਹੈ। ਉਨਾਂ ਕਿਹਾ ਕਿ ਦੇਸ਼ ਭਰ ਵਿੱਚ ਕਾਂਗਰਸ ਦੇ ਹੱਕ ਵਿੱਚ ਪਹਿਲਾਂ ਹੀ ਚੱਲ ਰਹੀ ਲਹਿਰ ਨੂੰ ਸਪੱਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੇ ਕਿਸੇ ਇਕ ਸੂਬੇ ਦੀਆਂ ਚੋਣਾਂ ਵਿੱਚ ਏਨੀਆਂ ਰੈਲੀਆਂ ਨੂੰ ਸੰਬੋਧਨ ਨਹੀਂ ਕੀਤਾ। ਉਨਾਂ ਕਿਹਾ ਕਿ ਆਪਣੀ ਸਰਕਾਰ ਬਾਰੇ ਲੋਕਾਂ ਵਿੱਚ ਪੂਰੀ ਤਰਾਂ ਭਰਮ ਪੈਦਾ ਕਰਨ ਤੋਂ ਇਲਾਵਾ ਮੋਦੀ ਕੋਲ ਹੋਰ ਕੋਈ ਚਾਰਾ ਨਹੀਂ ਰਿਹਾ। ਉਨਾਂ ਕਿਹਾ ਕਿ ਇਕ ਪ੍ਰਧਾਨ ਮੰਤਰੀ ਦਾ ਕੰਮ ਲੋਕਾਂ ਦੀ ਭਲਾਈ ਲਈ ਨੀਤੀਆਂ ਤਿਆਰ ਕਰਨਾ ਹੈ ਪਰ ਨਰਿੰਦਰ ਮੋਦੀ ਸਰਕਾਰ ਨੂੰ ਭਾਰਤ ਦੇ ਲੋਕਾਂ ਦੀ ਕੋਈ ਵੀ ਚਿੰਤਾ ਨਹੀਂ ਹੈ।

ਮੋਦੀ ਸਰਕਾਰ ਵੱਲੋਂ ਨੋਟਬੰਦੀ ਅਤੇ ਜੀ.ਐਸ.ਟੀ. ਵਰਗੇ ਲਏ ਮਾਰੂ ਫੈਸਲਿਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨਾਂ ਫੈਸਲਿਆਂ ਨੇ ਲੋਕਾਂ ਦਾ ਲੱਕ ਤੋਡ਼ ਦਿੱਤਾ ਹੈ ਅਤੇ ਇਨਾਂ ਫੈਸਲਿਆਂ ਨੇ ਸਮਾਜ ਦੇ ਹਰ ਵਰਗ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ ਜਿਸ ਨਾਲ ਬੀ.ਜੇ.ਪੀ. ਪਿਛਲ ਖੁਰਾਂ ’ਤੇ ਚਲੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਲੋਕਾਂ ਦੇ ਹਿੱਤ ਅਣਗੌਲੇ ਕਰਕੇ ਮੋਦੀ ਸਰਕਾਰ ਵੱਲੋਂ ਲਏ ਫੈਸਲਿਆਂ ਤੋਂ ਕੋਈ ਵੀ ਵਿਅਕਤੀ ਖੁਸ਼ ਨਹੀਂ ਹੈ। ਉਨਾਂ ਆਖਿਆ ਕਿ ਮੋਦੀ ਸਰਕਾਰ ਨੂੰ ਨੋਟਬੰਦੀ ਅਤੇ ਜੀ.ਐਸ.ਟੀ ਨੂੰ ਲਾਗੂ ਕਰਨ ਤੋਂ ਪਹਿਲਾਂ ਇਨਾਂ ਦੇ ਹਰ ਪੱਖ ਨੂੰ ਡੂੰਘਾਈ ਤੱਕ ਵਿਚਾਰਿਆ ਜਾਣਾ ਚਾਹੀਦਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਹਿਮਾਚਲ ਦੇ ਲੋਕਾਂ ਨੇ ਵੀਰਭੱਦਰ ਸਿੰਘ ਦੀ ਮੌਜੂਦਾ ਸਰਕਾਰ ਸਮੇਤ ਕਾਂਗਰਸ ਦੀਆਂ ਵੱਖ ਵੱਖ ਸਮੇਂ ’ਤੇ ਰਹੀਆਂ ਸਰਕਾਰਾਂ ਦੌਰਾਨ ਸੂਬੇ ਦਾ ਵੱਡੇ ਪੱਧਰ ’ਤੇ ਵਿਕਾਸ ਹੁੰਦਾ ਦੇਖਿਆ ਅਤੇ ਹੁਣ ਵੀ ਇਹ ਲੋਕ ਸਿਰਫ ਵਿਕਾਸ ਅਤੇ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਚਾਹੁੰਦੇ ਹਨ। ਉਨਾਂ ਆਖਿਆ ਕਿ ਇਹ ਲੋਕ ਪੁਲ, ਸਕੂਲ, ਕਾਲਜ, ਯੂਨੀਵਰਸਿਟੀਆਂ, ਹਸਪਤਾਲ ਅਤੇ ਨੌਕਰੀਆਂ ਚਾਹੁੰਦੇ ਹਨ। ਹਿਮਾਚਲ ਦੇ ਲੋਕ ਸਨਅਤ ਚਾਹੁੰਦੇ ਹਨ। ਉਨਾਂ ਆਖਿਆ ਕਿ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੀ ਆਪਣੀ ਲੋਕਪੱਖੀ ਨੀਤੀਆਂ ਦੇ ਨਾਲ ਸੂਬੇ ਦੇ ਨਿਰੰਤਰ ਵਿਕਾਸ ਨੂੰ ਯਕੀਨੀ ਬਣਾ ਸਕਦੀ ਹੈ। ਦੋਵਾਂ ਹਲਕਿਆਂ ਵਿਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਸੇ ਕਰਕੇ ਤਾਂ ਵੀਰਭੱਦਰ ਸਿੰਘ ਇਹ ਚੋਣ ਲਡ਼ ਰਹੇ ਹਨ ਜਿਨਾਂ ਨੇ ਇਸ ਚੋਣ ਨੂੰ ਆਪਣੀ ਆਖਰੀ ਚੋਣ ਹੋਣ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਨੇ ਆਖਿਆ ਕਿ ‘ਸਟੇਟ ਆਫ ਨੇਸ਼ਨ’ ਰਿਪੋਰਟ ਵਿਚ ਹਿਮਾਚਲ ਪ੍ਰਦੇਸ਼ ਨੂੰ ਸਦਾ ਹੀ ਉਪਰਲਾ ਸਥਾਨ ਹਾਸਲ ਹੋਇਆ ਹੈ ਜਿਸ ਨਾਲ ਕਾਂਗਰਸੀ ਲੀਡਰਸ਼ਿਪ ਅਧੀਨ ਇਸ ਸੂਬੇ ਦੇ ਹੋਏ ਸਰਬਪੱਖੀ ਵਿਕਾਸ ਦੀ ਮਿਸਾਲ ਆਪਣੇ ਆਪ ਸਾਹਮਣੇ ਆ ਜਾਂਦੀ ਹੈ।

ਦੋਵਾਂ ਸੂਬਿਆਂ ਦਰਮਿਆਨ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਹਿਮਾਚਲ ਦੇ ਲੋਕਾਂ ਨੂੰ ਆਖਿਆ ਕਿ ਉਨਾਂ ਦਾ ਭਵਿੱਖ ਕਾਂਗਰਸ ਦੇ ਹੱਥਾਂ ਵਿਚ ਸੁਰੱਖਿਅਤ ਹੈ ਜੋ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਦੇ ਨਾਲ ਨਾਲ ਸਾਫ ਸੁਥਰਾ ਅਤੇ ਸ਼ਾਂਤਮਈ ਮਾਹੌਲ ਮੁਹੱਈਆ ਕਰਵਾ ਸਕਦੀ ਹੈ। ਸੂਬੇ ਨਾਲ ਜੁਡ਼ੀਆਂ ਆਪਣੀਆਂ ਨਿੱਜੀ ਯਾਦਾਂ ਨੂੰ ਚੇਤੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਪਹਿਲੀ ਵਾਰ ਤਿੰਨ ਸਾਲ ਦੀ ਉਮਰ ਵਿਚ ਇੱਥੇ ਆਏ ਸਨ ਅਤੇ ਵੱਖ ਵੱਖ ਸਮੇਂ ਦੀਆਂ ਕਾਂਗਰਸ ਸਰਕਾਰਾਂ ਦੌਰਾਨ ਉਨਾਂ ਨੇ ਇਸ ਸੂਬੇ ਦੇ ਹੋਏ ਲਾਮਿਸਾਲ ਵਿਕਾਸ ਨੂੰ ਅੱਖੀਂ ਤਕਿਆ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ 9 ਦਸੰਬਰ ਨੂੰ ਕਾਂਗਰਸ ਦੇ ਹੱਕ ਵਿਚ ਵੋਟ ਪਾਉਣ ਲਈ ਆਪਣੇ ਗੁਆਂਢੀਆਂ, ਦੋਸਤਾਂ-ਮਿੱਤਰਾਂ ਅਤੇ ਹੋਰ ਨਜ਼ਦੀਕੀਆਂ ਨੂੰ ਦੂਰ-ਦਰਾਡੇ ਦੇ ਪਿੰਡਾਂ ਤੋਂ ਲਿਆਉਣ ਦਾ ਸੱਦਾ ਦਿੱਤਾ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

by Navjot
November 7, 2026
0

  ਅਹਿਮਦਾਬਾਦ, 7 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਤਿਉਹਾਰਾਂ ਦੌਰਾਨ ਪਟਾਕਿਆਂ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਇੱਕ ਵੱਡੀ ਚਿੰਤਾ ਦਾ ਵਿਸ਼ਾ...

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

Punjab: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, 2,803 ਪਾਸਪੋਰਟ ਕਰਵਾਏ ਜਮ੍ਹਾਂ

Punjab: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, 2,803 ਪਾਸਪੋਰਟ ਕਰਵਾਏ ਜਮ੍ਹਾਂ

by Ranjit Singh
2 weeks ago
0

Punjab: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਲਈ ਪਾਕਿਸਤਾਨ ਜਾਵੇਗਾ ਸਿੱਖ ਸ਼ਰਧਾਲੂਆਂ ਦਾ ਜਥਾ, 2,803 ਪਾਸਪੋਰਟ ਕਰਵਾਏ ਜਮ੍ਹਾਂ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 