
ਹਰ ਗਲੀ ਮੁਹੱਲਾ ਕੀਤਾ ਗਿਆ ਸੀਲ
ਬੁਢਲਾਡਾ 2, ਅਪ੍ਰੈਲ( ਵਿਸ਼ਵ ਵਾਰਤਾ): ਕਰਫਿਊ ਦੌਰਾਨ ਜਿਲ੍ਹੈੇ ਦੇ ਹਰ ਨਾਕੇ, ਚੈਕਿੰਗ ਪੋਸਟ ਤੇ ਤਾਇਨਾਤ ਪੁਲਿਸ ਮੁਲਾਜਮਾਂ ਦਾ ਮਨੋਬਲ ਉੱਚਾ ਕਰਨ ਲਈ ਐਸ ਐਸ ਪੀ ਮਾਨਸਾ ਡਾ. ਨਰਿੰਦਰ ਭਾਰਗਵ ਵੱਲੋਂ ਮੌਕੇ ਤੇ ਹਾਲ ਚਾਲ ਪੁੱਛਦਿਆਂ ਉਨ੍ਹਾਂ ਨੂੰ ਫਰੂਟ ਵੰਡੇ ਗਏ ਅਤੇ ਨਾਲ ਹੀ ਡਾਕਟਰਾਂ ਦੀ ਟੀਮ ਵੱਲੋਂ ਮੁਲਾਜਮਾਂ ਦੀ ਸਿਹਤ ਦਾ ਚੈੱਕਅੱਪ ਵੀ ਕੀਤਾ ਗਿਆ. ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਐਸ ਪੀ ਡਾ. ਭਾਰਗਵ ਨੇ ਕਿਹਾ ਕਿ ਇਸ ਨਾਮੁਰਾਦ ਕਰੋਨਾ ਬਿਮਾਰੀ ਦੇ ਮੁਕਾਬਲੇ ਲਈ ਇਤਿਆਹਤ ਵਜੋਂ ਕਰਫਿਊ ਵਰਗੇ ਸਖਤ ਕਦਮ ਸਿਰਫ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਚੁੱਕੇ ਗਏ ਹਨ. ਉਨ੍ਹਾਂ ਕਿਹਾ ਕਿ ਅੱਜ ਉਹ ਆਪਣੇ ਮੁਲਾਜਮਾ ਦਾ ਜ਼ੋ ਨਾਕਿਆਂ ਤੇ ਡਿਊਟੀ ਦੇ ਰਹੇ ਹਨ ਇੱਕਲੇ ਇੱਕਲੇ ਕੋਲ ਜਾ ਕੇ ਹਾਲ ਚਾਲ ਪੁੱਛਣ ਦਾ ਮਕਸਦ ਉਨ੍ਹਾਂ ਦੀਆਂ ਮਨੋਬਲ ਉੱਚਾ ਕਰਨਾਂ ਅਤੇ ਸਮੱਸਿਆਵਾਂ ਦਾ ਹੱਲ ਕਰਨਾ ਹੈ. ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ ਹਰ ਗਲੀ ਮੁਹੱਲਾ ਵਾਰਡ ਸੀਲ ਕਰ ਦਿੱਤਾ ਗਿਆ ਹੈ ਕਿਸੇ ਵੀ ਵਿਅਕਤੀ ਨੂੰ ਵਾਰਡ ਮੁਹੱਲੇ ਤੋ ਬਾਹਰ ਆਉਣ ਜਾਣ ਨਹੀਂ ਦਿੱਤਾ ਜਾਵੇਗਾ. ਉਨ੍ਹਾਂ ਕਿਹਾ ਕਿ ਪੂਰੇ ਜਿਲ੍ਹੇ ਦੇ ਪੇਂਡੂ ਸੈਕਟਰ ਅੰਦਰ ਵਿਲੇਜ਼ ਅਫਸਰ ਲਗਾ ਕੇ ਜਮੀਨੀ ਪੱਧਰ ਤੇ ਇਸ ਕਰੋਨਾ ਬਿਮਾਰੀ ਦੇ ਖਿਲਾਫ ਲੜਿਆ ਜਾ ਰਿਹਾ ਹੈ. ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ. ਉਨ੍ਹਾਂ ਕਿਹਾ ਕਿ ਪਿੰਡਾਂ ਦੇ ਕਲੱਬ, ਸਰਪੰਚ, ਪੰਚਾਇਤ, ਕੋਸਲਰ ਅਤੇ ਸਮਾਜ ਸੇਵੀ ਸੰਸਥਾਵਾਂ ਪੂਰਨ ਸਹਿਯੋਗ ਦੇ ਰਹੀਆ ਹਨ. ਉਨ੍ਹਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਘਰਾਂ ਵਿੱਚ ਰਹਿਣ. ਇਸ ਮੋਕੇ ਤੇ ਉਨ੍ਹਾ ਦੇ ਨਾਲ ਐਸ ਪੀ ਸਤਨਾਮ ਸਿੰਘ, ਡੀ ਐਸ ਪੀ ਜ਼ਸਪਿੰਦਰ ਸਿੰਘ, ਐਸ ਐਚ ਓ ਇੰਸਪੈਕਟਰ ਗੁਰਦੀਪ ਸਿੰਘ ਆਦਿ ਹਾਜ਼ਰ ਸਨ. ।
Top 10 News : ਅੱਜ ਦੀਆਂ ਵੱਡੀਆਂ ਖਬਰਾਂ
Top 10 News : ਅੱਜ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 1 ਅਕਤੂਬਰ (ਵਿਸ਼ਵ ਵਾਰਤਾ) ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News)...





















