ਭਾਰਤੀ ਔਰਤਾਂ ਨੇ ਹਾਕੀ ਟੀਮ ਨੇ ਏਸ਼ੀਆਂ ਕੱਪ ਟੂਰਨਾਮੈਂਟ ਜਿੱਤ ਲਿਆ ਹੈ ।ਫਾਇਨਲ ਵਿੱਚ ਭਾਰਤ ਨੇ ਚੀਨ ਨੂੰ ਮਾਤ ਦਿੱਤੀ । ਆਖਰੀ ਸਮੇਂ ਤੱਕ ਮੁਕਾਬਲਾ 1 – 1 ਨਾਲ ਬਰਾਬਰ ਰਿਹਾ । ਜਿਸਦੇ ਬਾਅਦ ਵਿਨਰ ਦਾ ਫੈਸਲਾ ਸ਼ੂਟਆਊਟ ਨਾਲ ਹੋਇਆ । ਜਿਸ ਵਿੱਚ ਭਾਰਤੀ ਟੀਮ ਨੇ ਚਾਇਨਾ ਨੂੰ 5 – 4 ਨਾਲ ਮਾਤ ਦੇ ਦਿੱਤੀ । ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਵਰਲਡ ਕੱਪ ਲਈ ਵੀ ਕਵਾਲੀਫਾਈ ਕਰ ਲਿਆ । ਇਹ ਦੂਜਾ ਮੌਕਾ ਹੈ ਜਦੋਂ ਭਾਰਤੀ ਮਹਿਲਾ ਟੀਮ ਨੇ ਇਹ ਖਿਤਾਬ ਜਿੱਤਿਆ ਹੈ । ਇਸਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ 2004 ਵਿੱਚ ਖਿਤਾਬ ਜਿੱਤਿਆ ਸੀ ਜਦੋਂ ਕਿ 1999 ਅਤੇ 2009 ਵਿੱਚ ਉਪਵਿਜੇਤਾ ਰਹੀ ਸੀ ।
IPL ਦੇ 49ਵੇਂ ਮੈਚ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ
IPL ਦੇ 49ਵੇਂ ਮੈਚ ਵਿੱਚ ਪੰਜਾਬ ਦੀ ਸ਼ਾਨਦਾਰ ਜਿੱਤ ਚੇਨਈ ਸੁਪਰ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)...