ਚੰਡੀਗੜ੍ਹ ਦੀ ਮੇਅਰ ਆਸ਼ਾ ਜਸਵਾਲ ਦੇ ਵਾਰਡ ਸੈਕਟਰ-21 ਦੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੀਆਂ ਚੋਣਾਂ ਦੌਰਾਨ ਗੁੰਡਾਗਰਦੀ ਵੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਚੋਣਾਂ ‘ਚ ਖੜ੍ਹੇ 2 ਧਿਰਾਂ ਦੀ ਲੜਾਈ ‘ਚ 82 ਸਾਲ ਦੇ ਬਜ਼ੁਰਗ ਪੀ. ਸੀ. ਸਾਂਘੀ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕੀਤੀ ਗਈ, ਜਿਸ ਨਾਲ ਉਹ ਲਹੂ-ਲੁਹਾਨ ਹੋ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਸੈਕਟਰ-19 ਦੇ ਪੁਲਸ ਸਟੇਸ਼ਨ ‘ਚ ਇਸ ਸਾਰੀ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਮਾਮਲਾ ਦਰਜ ਕਰਵਾ ਦਿੱਤਾ। ਦੱਸਿਆ ਗਿਆ ਹੈ ਕਿ ਇਸ ਝਗੜੇ ਦਾ ਦੋਸ਼ 4 ਲੋਕਾਂ ‘ਤੇ ਲਗਾ ਹੈ, ਜਿਸ ‘ਚ ਪਿਛਲੇ 7 ਸਾਲ ਦੇ ਸੇਕਟਰ 21 ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬਲਜਿੰਦਰ ਬਿੱਟੂ ਵੀ ਸ਼ਾਮਿਲ ਹਨ।
ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ –ਈ ਟੀ ਓ
ਅੰਮ੍ਰਿਤਸਰ 1 ਮਈ 2024( ਵਿਸ਼ਵ ਵਾਰਤਾ)-ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਰੇ...