ਚੰਡੀਗੜ, 2 ਨਵੰਬਰ (ਵਿਸ਼ਵ ਵਾਰਤਾ) – ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਭਾਂਵੇ ਫਾਜਿਲਕਾ ਕੋਰਟ ਵੱਲੋਂ ਜਾਰੀ ਕੀਤੇ ਗਏ ਸੰਮਨ ਨਿਆਂਇਕ ਪ੍ਰਕਾਰ ਦੇ ਹਨ ਪਰੰਤੂ ਇਹਨਾਂ ਸੰਮਨਾਂ ਦੇ ਦੋਰਾਨ ਹੋਏ ਘਟਨਾਕ੍ਰਮ ਦੀ ਡੂੰਘੀ ਘੋਖ ਇਹ ਦਿਖਾਉਂਦੀ ਹੈ ਕਿ ਇਹ ਸੱਭ ਸਿਆਸਤ ਤੋਂ ਪ੍ਰੇਰਿਤ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ। ਖਹਿਰਾ ਨੇ ਕਿਹਾ ਕਿ ਉਹ ਵੀ ਹੈਰਾਨ ਹਨ ਕਿ ਕੋਰਟ ਨੇ ਉਹਨਾਂ ਨੂੰ ਧਾਰਾ ੩੧੯ ਦੇ ਤਹਿਤ ਕਿਵੇਂ ਸੰਮਨ ਕਰ ਲਿਆ ਜਦਕਿ ਟਰਾਇਲ ਪੂਰਾ ਹੋ ਚੁੱਕਾ ਹੈ, ਜੋ ਕਿ Tarsem Singh vs State of Punjab {2013 (3) RCR (Criminal) 585} ਮਾਮਲੇ ਵਿੱਚ ਹਾਈ ਕੋਰਟ ਵੱਲੋਂ ਦਿੱਤੇ ਗਏ ਫੈਸਲੇ ਦੀ ਉਲੰਘਣਾ ਹੈ, ਜੋ ਕਿ ਸਪੱਸ਼ਟ ਤੋਰ ਉੱਤੇ ਦੱਸਦਾ ਹੈ ਕਿ no person can be summoned as an additional accused to face trial alongwith other co-accused after the conclusion of the trial of the main case.
ਖਹਿਰਾ ਨੇ ਕਿਹਾ ਕਿ ਟਰਾਇਲ ਦੇ ਦੋਰਾਨ ਫਾਂ੪ ਅਤੇ ਫਾਂ੫ ਗਵਾਹਾਂ ਐਸ.ਪੀ ਅਜਮੇਰ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਦੇ ਬਦਲਣ ਵਾਲੇ ਬਿਆਨਾਂ ਤੋਂ ਸਿਆਸੀ ਬਦਲਾਖੋਰੀ ਅਤੇ ਸਾਜਿਸ਼ ਦਾ ਮੁਕੰਮਲ ਤੋਰ ਉੱਤੇ ਖੁਲਾਸਾ ਹੋ ਗਿਆ ਹੈ। ਸ਼ੁਰੂ ਵਿੱਚ ਉਕਤ ਐਸ.ਪੀ ਅਜਮੇਰ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਨੇ ਆਪਣੇ ਬਿਆਨ ਦਿੰਦੇ ਸਮੇਂ ਕਦੇ ਵੀ ਮੇਰੇ ਨਾਮ ਦਾ ਜਿਕਰ ਨਹੀਂ ਕੀਤਾ, ਇਸ ਤੋਂ ਬਾਅਦ ਮੁੜ ੨੦੧੬ ਵਿੱਚ ਚੀਫ ਅਤੇ ਕਰਾਸ ਇਗਸਾਮੀਨੇਸ਼ਨ ਦੋਰਾਨ ਮੇਰੇ ਸਬੰਧੀ ਕੋਈ ਵੀ ਬਿਆਨ ਨਹੀਂ ਦਿੱਤਾ।ਪਰੰਤੂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਐਸ.ਪੀ. ਅਜਮੇਰ ਸਿੰਘ ਅਤੇ ਇੰਸਪੈਕਟਰ ਜਸਵੰਤ ਸਿੰਘ ਦੋਨਾਂ ਨੂੰ ਮੁੜ ਬਿਆਨਾਂ ਲਈ ਬੁਲਾਉਣ ਵਾਸਤੇ ਪ੍ਰੋਸੀਕਿਊਸ਼ਨ ਨੇ ਮਿਤੀ ੧੪.੦੯.੨੦੧੭ ਨੂੰ ਧਾਰਾ ੩੧੧ ਦੇ ਤਹਿਤ ਅਰਜ਼ੀ ਦਿੱਤੀ ਜੋ ਕਿ ਹੈਰਾਨੀਜਨਕ ਢੰਗ ਨਾਲ ਕੋਰਟ ਨੇ ਉਸੇ ਦਿਨ ਹੀ ਮਨਜੂਰ ਕਰ ਲਈ। ਸਪੱਸ਼ਟ ਤੋਰ ਉੱਤੇ ਸਿਆਸੀ ਨਿਰਦੇਸ਼ਾਂ ਹੇਠ ਉਕਤ ਪੁਲਿਸ ਅਫਸਰਾਂ ਨੇ ਕੋਰਟ ਸਾਹਮਣੇ ਇਹ ਬਿਆਨ ਦਿੱੱਤਾ ਕਿ ਦੋਸ਼ੀਆਂ ਵਿੱਚੋਂ ਇੱੱਕ ਨੇ ਮੇਰਾ ਨਾਮ ਲਿਆ ਸੀ।
ਖਹਿਰਾ ਨੇ ਕਿਹਾ ਕਿ ਇਸੇ ਤਰਾਂ ਹੀ ਹੈਰਾਨਕੁੰਨ ਢੰਗ ਨਾਲ ਕਾਲ ਡਿਟੇਲ ਦੇ ਇਲਜਾਮ ਇੱਕ ਕਾਂਸਟੇਬਲ ਰਵਿੰਦਰਪਾਲ ਸਿੰਘ ਫਾਂ੧੩ ਨੇ ਟਰਾਇਲ ਕੋਰਟ ਸਾਹਮਣੇ ਲਗਾਏ। ਉਕਤ ਕਾਲ ਰਿਕਾਰਡ ਵੈਰਾਫਾਈਡ ਨਹੀਂ ਹੈ ਅਤੇ ਨਾ ਹੀ ਸੈਲੂਲਰ ਪ੍ਰੋਵਾਈਡਰ ਕੰਪਨੀ ਦੁਆਰਾ ਸਰਟੀਫਿਕੇਟ ਰਾਹੀ ਤਸਦੀਕ ਕੀਤਾ ਗਿਆ ਹੈ ਜੋ ਕਿ ੀਨਦaਿਨ ਓਵਦਿeਨਚe ਅਚਟ ਦੇ ਅਨੁਸਾਰ ਜਰੂਰੀ ਹੈ, ਜਿਸ ਨੂੰ ਕਿ ਫਾਂ੧੩ ਨੇ ਕਰਾਸ ਇਗਜਾਮੀਨੈਸ਼ਨ ਵਿੱਚ ਮੰਨਿਆ। ਖਹਿਰਾ ਨੇ ਕਿਹਾ ਕਿ ਇਸ ਲਈ ਕਾਲ ਡਿਟੇਲ ਦਾ ਮੁੱਦਾ ਪੂਰੀ ਨਾਲ ਮਨਘੜਤ ਅਤੇ ਕੋਰਟ ਵਿੱਚ ਨਾ ਸਵੀਕਾਰ ਕੀਤੇ ਜਾਣ ਯੋਗ ਹੈ।
ਪੁਲਿਸ ਵੱਲੋਂ ਬਣਾਈ ਗਈ ਕੇਸ ਡਾਇਰੀ ਨੂੰ ਫਰਜੀ ਅਤੇ ਨਕਲੀ ਦਸਤਾਵੇਜ ਵਜੋਂ ਨਕਾਰਦੇ ਹੋਏ ਖਹਿਰਾ ਨੇ ਕਿਹਾ ਕਿ ਇਹ ਛੋਦe ੋਡ ਛਰਮਿਨਿaਲ ਫਰੋਚeਦੁਰe ਦੇ ਸੈਕਸ਼ਨ ੧੭੨ ਦੇ ਅਨੁਸਾਰ ਨਹੀਂ ਤਿਆਰ ਕੀਤੀ ਗਈ, ਨਾ ਹੀ ਕਿਸੇ ਮੈਜਿਸਟਰੇਟ ਨੇ ਇਸ ਉੱਪਰ ਹਸਤਾਖਰ ਕੀਤੇ ਨਾ ਹੀ ਇਸ ਉੱਪਰ ਨੰਬਰ ਲਗਾਏ ਗਏ ਅਤੇ ਨਾ ਹੀ ਪੰਜਾਬ ਸਰਕਾਰ ਦੇ ਪ੍ਰੌਫਰਮੇ ਅਨੁਸਾਰ ਇਸ ਨੂੰ ਤਿਆਰ ਕੀਤਾ ਗਿਆ। ਖਹਿਰਾ ਨੇ ਕਿਹਾ ਕਿ ਕੇਸ ਡਾਇਰੀ ਕੋਰੇ ਕਾਗਜਾਂ ਉੱਪਰ ਬਣਾਈ ਗਈ ਅਤੇ ਉਕਤ ਪੁਲਿਸ ਅਫਸਰਾਂ ਨੇ ਇਸ ਨਾਲ ਛੇੜ ਛਾੜ ਕਰਕੇ ਮੈਨੂੰ ਮਾਮਲੇ ਵਿੱਚ ਫਸਾਉਣ ਲਈ ਝੂਠੀ ਜਿਮਨੀ ਦਰਜ਼ ਕੀਤੀ।
ਖਹਿਰਾ ਨੇ ਕਿਹਾ ਕਿ ਉਪਰੋਕਤ ਦੱਸੇ ਤੱਥਾਂ ਅਤੇ ਪੁਲਿਸ ਅਤੇ ਪ੍ਰੋਸੀਕਿਊਸ਼ਨ ਵੱਲੋਂ ਕੀਤੀਆਂ ਗਈਆਂ ਸਰਾਸਰ ਧਾਂਦਲੀਆਂ ਨੂੰ ਧਿਆਨ ਵਿੱਚ ਰਖਦੇ ਹੋਏ ਇਹ ਤੱਥ ਪੂਰੀ ਤਰਾਂ ਸਾਫ ਹੋ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਮੇਰੇ ਖਿਲਾਫ ਬਦਲਾਖੋਰੀ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਵਿਰੋਧੀ ਧਿਰ ਦੀ ਅਵਾਜ਼ ਦਬਾਉਣ ਲਈ ਵਿਰੋਧੀਆਂ ਉੱਪਰ ਸਰਕਾਰ ਵੱਲੋਂ ਕੀਤੇ ਜਾ ਰਹੇ ਸਿਆਸੀ ਅੱਤਵਾਦ ਦੀ ਇਹ ਇੱਕ ਪ੍ਰਤੱਖ ਉਦਾਹਰਣ ਹੈ। ਖਹਿਰਾ ਨੇ ਕਿਹਾ ਕਿ ਭਾਂਵੇ ਸਾਰੀ ਪ੍ਰਕਿਰਿਆ ਨੂੰ ਟਰਾਇਲ ਕੋਰਟ ਵੱਲੋਂ ਜੁਡੀਸ਼ੀਅਲ ਆਰਡਰ ਅਤੇ ਸੰਮਨ ਕੀਤੇ ਜਾਣ ਦਾ ਰੂਪ ਦਿੱਤਾ ਜਾ ਰਿਹਾ ਹੈ ਪਰੰਤੂ ਸੱਚ ਇਹ ਹੈ ਕਿ ਪੰਜਾਬ ਸਰਕਾਰ ਨੇ ਮੈਨੂੰ ਫਸਾਉਣ ਲਈ ਡੂੰਘੀ ਸਾਜਿਸ਼ ਘੜੀ ਹੈ। ਖਹਿਰਾ ਨੇ ਪ੍ਰਣ ਕੀਤਾ ਕਿ ਭ੍ਰਿਸ਼ਟਾਚਾਰ, ਬੇਇਨਸਾਫੀ ਅਤੇ ਵੱਖ ਵੱਖ ਤਰਾਂ ਦੇ ਮਾਫੀਆ ਖਿਲਾਫ ਆਪਣੀ ਲੜਾਈ ਨੂੰ ਨਿਰੰਤਰ ਜਾਰੀ ਰਖਣਗੇ ਅਤੇ ਮੋਜੂਦਾ ਸਰਕਾਰ ਦੀਆਂ ਗਿੱਦੜ ਭਬਕੀਆਂ ਤੋਂ ਡਰਣ ਵਾਲੇ ਨਹੀਂ ਹਨ।
ਵਿਰੋਧੀ ਧਿਰ ਦੇ ਨੇਤਾ ਖਹਿਰਾ ਨੇ ਕਿਹਾ ਕਿ ਕਾਨੂੰਨ ਦੀ ਸਰਾਸਰ ਉਲੰਘਣਾ ਕਰਕੇ ਧਾਰਾ ੩੧੯ ਤਹਿਤ ਕੀਤੇ ਗਲਤ ਅਤੇ ਗੈਰਕਾਨੂੰਨੀ ਸੰਮਨਾਂ ਨੂੰ ਉਹ ਜਲਦ ਹੀ ਹਾਈ ਕੋਰਟ ਵਿੱਚ ਚੈਲੰਜ ਕਰਨਗੇ।