• Latest
  • Trending
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿਸ਼ੇਸ਼ ਆਡਿਟ ਦੌਰਾਨ ਵੱਡੇ ਘਪਲੇ ਸਾਹਮਣੇ ਆਏ: ਸਾਧੂ ਸਿੰਘ ਧਰਮਸੋਤ

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿਸ਼ੇਸ਼ ਆਡਿਟ ਦੌਰਾਨ ਵੱਡੇ ਘਪਲੇ ਸਾਹਮਣੇ ਆਏ: ਸਾਧੂ ਸਿੰਘ ਧਰਮਸੋਤ

9 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

1 hour ago
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

2 hours ago
ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

3 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

4 hours ago
ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

5 hours ago
ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

6 hours ago
ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

6 hours ago
2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

7 hours ago
ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

7 hours ago
ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

8 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

8 hours ago
Hindi News
English News
Saturday, November 7, 2026
No Result
View All Result
20 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿਸ਼ੇਸ਼ ਆਡਿਟ ਦੌਰਾਨ ਵੱਡੇ ਘਪਲੇ ਸਾਹਮਣੇ ਆਏ: ਸਾਧੂ ਸਿੰਘ ਧਰਮਸੋਤ

November 2, 2017
in ਪੰਜਾਬ
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿਸ਼ੇਸ਼ ਆਡਿਟ ਦੌਰਾਨ ਵੱਡੇ ਘਪਲੇ ਸਾਹਮਣੇ ਆਏ: ਸਾਧੂ ਸਿੰਘ ਧਰਮਸੋਤ
  • ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਵਿਸ਼ੇਸ਼ ਆਡਿਟ ਦੌਰਾਨ ਵੱਡੇ ਘਪਲੇ ਸਾਹਮਣੇ ਆਏ: ਸਾਧੂ ਸਿੰਘ ਧਰਮਸੋਤ
    ਚੰਡੀਗੜ੍ਹ, 02 ਨਵੰਬਰ (ਵਿਸ਼ਵ ਵਾਰਤਾ) : ਪੰਜਾਬ ਦੇ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਭਲਾਈ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੱਸਿਆ ਕਿ ਵਿਭਾਗ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਕਰਵਾਏ ਜਾ ਰਹੇ ਵਿਸ਼ੇਸ਼ ਆਡਿਟ ਦੌਰਾਨ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਘਪਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿੱਦਿਅਕ ਭਲਾਈ ਸਕੀਮ ‘ਚ ਘਪਲੇ ਦੇ ਦੋਸ਼ ਹੇਠ ਅਤੇ ਘਪਲੇਬਾਜ਼ਾਂ ਦਾ ਸਹਿਯੋਗ ਕਰਨ ਅਤੇ ਆਪਣੀ ਡਿਊਟੀ ‘ਚ ਅਣਗਹਿਲੀ ਵਰਤਣ ਦੇ ਦੋਸ਼ ‘ਚ ਵਿਭਾਗ ਦੇ 2 ਅਧਿਕਾਰੀ ਮੁਅੱਤਲ ਕਰ ਦਿੱਤੇ ਗਏ ਹਨ।
    ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੀਡੀਆਂ ਕਰਮੀਆਂ ਨਾਲ ਗੱਲਬਾਤ ਦੌਰਾਨ ਸ. ਧਰਮਸੋਤ ਨੇ ਦੱਸਿਆ ਕਿ ਵਿਭਾਗ ਨੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਭਰ ਦੀਆਂ ਸਿੱਖਿਆ ਸੰਸਥਾਵਾਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫ਼ਾਰ ਐਸ.ਸੀ ਅਤੇ ਓ.ਬੀ.ਸੀ. ਦਾ ਸਾਲ 2011-12 ਤੋਂ 2016-17 ਤੱਕ ਸਪੈਸ਼ਲ ਆਡਿਟ ਕਰਨ ਦੇ 16 ਜੂਨ, 2017 ਨੂੰ ਦਿੱਤੇ ਗਏ ਆਦੇਸ਼ਾਂ ਅਨੁਸਾਰ ਵਿੱਤ ਵਿਭਾਗ ਵੱਲੋਂ ਵਿੱਦਿਅਕ ਸੰਸਥਾਵਾਂ ਦੇ ਰਿਕਾਰਡ ਅਤੇ ਅਕਾਊੁਂਟ ਨੂੰ ਚੈੱਕ ਕੀਤਾ ਜਾ ਰਿਹਾ ਹੈ ਅਤੇ ਇਹ ਸਪੈਸ਼ਲ ਆਡਿਟ ਨੂੰ 31 ਦਸੰਬਰ, 2017 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।
    ਘਪਲਿਆਂ ਦਾ ਪਰਦਾਫ਼ਾਸ਼ ਕਰਦਿਆਂ ਭਲਾਈ ਮੰਤਰੀ ਨੇ ਦੱਸਿਆ ਕਿ ਪੋਸਟ-ਮੈਟ੍ਰਿਕ ਸਕਾਲਰਸ਼ਿਪ ਫਾਰ ਓ.ਬੀ.ਸੀ. ਸਕੀਮ ਤਹਿਤ ‘ਯੂਨੀਵਰਸਲ ਕਾਲਜ, ਡੇਰਾਬੱਸੀ’ ਵੱਲੋਂ 311 ਓ.ਬੀ.ਸੀ. ਦੇ ਜਾਅਲੀ ਵਿਦਿਆਰਥੀਆਂ ਦੇ ਨਾਂ ‘ਤੇ 1.18 ਕਰੋੜ ਦਾ ਕਲੇਮ ਭਲਾਈ ਵਿਭਾਗ ਤੋਂ ਕੀਤਾ ਗਿਆ ਸੀ, ਜਿਸ ਵਿੱਚ ਵਿਭਾਗ ਵੱਲੋਂ ਉਚੇਚੀ ਜਾਂਚ ਕੀਤੀ ਗਈ ਅਤੇ ਹੁਣ ਇਸ ਕਾਲਜ ਨੇ 1 ਕਰੋੜ 17 ਲੱਖ 62 ਹਜ਼ਾਰ ਦੀ ਰਾਸ਼ੀ ਭਲਾਈ ਵਿਭਾਗ ਨੂੰ ਵਾਪਸ ਕਰ ਦਿੱਤੀ ਹੈ।  ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ‘ਚ ਘਪਲਾ ਕਰਨ ਵਿੱਚ ਸਹਿਯੋਗ ਕਰਨ ਅਤੇ ਆਪਣੀ ਡਿਊਟੀ ‘ਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਭਲਾਈ ਵਿਭਾਗ ਦੇ ਮੁੱਖ ਦਫ਼ਤਰ ਦੇ ਤਹਿਸੀਲ ਭਲਾਈ ਅਫ਼ਸਰ ਸਨੀ ਬਜਾਜ ਤੇ ਸੀਨੀਅਰ ਸਹਾਇਕ ਸਤੀਸ਼ ਕੁਮਾਰ ਨੂੰ ਸਸਪੈਂਡ ਕਰਕੇ ਚਾਰਜਸ਼ੀਟ ਕੀਤਾ ਗਿਆ ਹੈ।
    ਭਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਵਿਸ਼ੇਸ਼ ਆਡਿਟ ਦੌਰਾਨ ਫ਼ਿਰੋਜ਼ਪੁਰ ਦੇ ਦੇਵਰਾਜ ਗਰੁੱਪ ਆਫ਼ ਕਾਲਜ਼ਿਜ ਵਲੋਂ ਵੀ ਜਾਅਲੀ ਵਿਦਿਆਰਥੀ ਵਿਖਾ ਕੇ 4.40 ਕਰੋੜ ਦੀ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਸੰਸਥਾ ਨੇ 4.40 ਕਰੋੜ ਦੀ ਰਾਸ਼ੀ ਭਲਾਈ ਵਿਭਾਗ ਵੱਲ ਬਕਾਇਆ ਹੋਣ ਸਬੰਧੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਪਹੁੰਚ ਕੀਤੀ ਸੀ। ਜਦੋਂ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ‘ਤੇ ਇਸ ਸੰਸਥਾ ਦਾ ਵਿਸ਼ੇਸ਼ ਆਡਿਟ ਕਰਵਾਇਆ ਗਿਆ ਤਾਂ ਇਸ ਸੰਸਥਾ ਦਾ 4.40 ਕਰੋੜ ਦੀ ਰਾਸ਼ੀ ਦਾ ਕਲੇਮ ਜਾਅਲੀ ਪਾਇਆ ਗਿਆ। ਭਲਾਈ ਮੰਤਰੀ ਨੇ ਉਕਤ ਦੋਵੇਂ ਸਿੱਖਿਆ ਸੰਸਥਾਵਾਂ ‘ਤੇ ਐਫ਼.ਆਈ.ਆਰ. ਦਰਜ ਕਰਨ ਦੇ ਆਦੇਸ਼ ਦਿੱਤੇ ਹਨ।
    ਸ. ਧਰਮਸੋਤ ਨੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਵਿੱਤ ਵਿਭਾਗ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ ਸਕੀਮ ਤਹਿਤ ਹੁਣ ਤੱਕ 249 ਸੰਸਥਾਵਾਂ ਦਾ ਆਡਿਟ ਮੁਕੰਮਲ ਹੋ ਚੁੱਕਾ ਹੈ ਅਤੇ ਆਡਿਟ ਪਾਰਟੀਆਂ ਵੱਲੋਂ 249 ਸੰਸਥਾਵਾਂ ਵੱਲ 53.76 ਕਰੋੜ ਦੀ ਰਾਸ਼ੀ ਕਲੇਮ ਕੀਤੀ ਗਈ ਹੈ। ਆਡਿਟ ਪਾਰਟੀਆਂ ਨੇ ਇਹ ਇਤਰਾਜ਼ਯੋਗ ਰਾਸ਼ੀ ਵੱਖ-ਵੱਖ ਸਿੱਖਿਆ ਸੰਸਥਾਂਵਾਂ ਵੱਲ ਕੱਢੀ ਹੈ, ਜਿਸ ਵਿੱਚ ਡਰਾਪ ਆਊਟ ਸਟੂਡੈਂਟ, ਵਿਦਿਆਰਥੀਆਂ ਵੱਲੋਂ ਬਿਨਾਂ ਦਸਤਖ਼ਤ ਕੀਤੀਆਂ ਅਰਜ਼ੀਆਂ, ਬਿਨਾਂ ਜਾਤੀ ਤੇ ਆਮਦਨ ਸਰਟੀਫਿਕੇਟ ਅਤੇ ਰੀਨਊਲ ਵਿਦਿਆਰਥੀਆਂ ਨੂੰ ਬਿਨਾਂ ਐਕਨੋਲੇਜਮੈਂਟ ਤੋਂ ਵੱਖ-ਵੱਖ ਸਿੱਖਿਆ ਸੰਸਥਾਵਾਂ ਦੁਆਰਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ.ਸੀ. ਸਕੀਮ ਤਹਿਤ ਵਜ਼ੀਫ਼ੇ ਦਾ ਕਲੇਮ ਕੀਤਾ ਗਿਆ ਸੀ।
    ਭਲਾਈ ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਅਸ਼ੀਰਵਾਦ ਸਕੀਮ (ਸ਼ਗਨ ਸਕੀਮ) ਤਹਿਤ ਪਿਛਲੇ ਪੰਜ ਸਾਲਾਂ ਦੌਰਾਨ ਜਾਰੀ ਰਾਸ਼ੀ ਦਾ ਆਡਿਟ ਦੂਜੇ ਵਿਭਾਗ ਤੋ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਚਾਲੂ ਸਾਲ 2017 ਤੋ ਲਾਭਪਾਤਰੀਆਂ ਨੂੰ ਚੈਕ ਦੁਆਰਾ ਕੀਤੀ ਜਾਂਦੀ ਅਦਾਇਗੀ ਬੰਦ ਕਰਕੇ ਆਨਲਾਈਨ ਬੈਂਕਿੰਗ ਮੈਨੇਜਮੈਂਟ ਸਿਸਟਮ ਰਾਹੀਂ ਰਾਸ਼ੀ ਲਾਭਪਾਤਰੀਆਂ ਦੇ ਖਾਤੇ ਵਿੱਚ ਸਿੱਧੀ ਟਰਾਂਸਫਰ ਕੀਤੀ ਜਾਵੇਗੀ। ਉਨ੍ਹਾ ਦੱਸਿਆ ਕਿ 1 ਅਪਰੈਲ, 2017 ਤੋ ਅਸ਼ੀਰਵਾਦ ਸਕੀਮ ਤਹਿਤ ਅਪਲਾਈ ਕਰਨ ਵਾਲੇ ਲਾਭਪਾਤਰੀਆਂ ਨੂੰ 21,000 ਰੁਪਏ ਦੀ ਰਾਸ਼ੀ ਅਤੇ ਉਸ ਤੋ ਪਹਿਲੇ ਭਾਵ 31 ਮਾਰਚ, 2017 ਤੱਕ ਅਪਲਾਈ ਕਰ ਚੁੱਕੇ ਲਾਭਪਾਤਰੀਆਂ ਨੂੰ 15,000 ਰੁਪਏ ਦੇ ਹਿਸਾਬ ਨਾਲ ਸਕੀਮ ਦਾ ਲਾਭ ਦਿੱਤਾ ਜਾਵੇਗਾ।
    ਇਸ ਤੋਂ ਪਹਿਲਾਂ ਵਿਭਾਗੀ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਧਰਮਸੋਤ ਨੇ ਕਿਹਾ ਹੈ ਕਿ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵਿਭਿੰਨ ਭਲਾਈ ਸਕੀਮਾਂ ਨੂੰ ਸਬੰਧਤਾਂ ਤੱਕ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਸਮੁੱਚੀਆਂ ਭਲਾਈ ਸਕੀਮਾਂ ਸਚਾਰੂ ਢੰਗ ਨਾਲ ਲਾਗੂ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਜੋ ਇਨ੍ਹਾਂ ਦਾ ਲਾਭ ਯੋਗ ਵਿਅਕਤੀਆਂ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਵਿਭਾਗੀ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਭਲਾਈ ਸਕੀਮਾਂ ਦਾ ਲਾਭ ਯੋਗ ਵਿਅਕਤੀਆਂ ਨੂੰ ਦੇਣ ਦੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨੀ ਯਕੀਨੀ ਬਣਾਈ ਜਾਵੇ ਤਾਂ ਜੋ ਕਿਸੇ ਕਿਸਮ ਦੀ ਅਣਗਹਿਲੀ ਜਾਂ ਬੇਲੋੜੀ ਦੇਰੀ ਨਾ ਹੋਵੇ।
    ਇਸ ਮੌਕੇ ਭਲਾਈ ਵਿਭਾਗ, ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ. ਵੈਂਕਟ ਰਤਨਮ, ਡਾਇਰੈਕਟਰ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਐਸ.ਸੀ. ਸਬ-ਪਲਾਨ ਸ੍ਰੀ ਰਾਜ ਬਹਾਦਰ ਸਿੰਘ, ਭਲਾਈ ਵਿਭਾਗ ਦੇ ਸਮੂਹ ਸੰਯੁਕਤ ਡਾਇਰੈਕਟਰਜ਼, ਡਿਪਟੀ ਡਾਇਰੈਕਟਰਜ਼ ਅਤੇ ਸਮੂਹ ਜ਼ਿਲ੍ਹਿਆਂ ਦੇ ਭਲਾਈ ਅਫ਼ਸਰ ਹਾਜ਼ਰ ਸਨ।
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

by Navjot
November 7, 2026
0

  ਅਹਿਮਦਾਬਾਦ, 7 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਤਿਉਹਾਰਾਂ ਦੌਰਾਨ ਪਟਾਕਿਆਂ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਇੱਕ ਵੱਡੀ ਚਿੰਤਾ ਦਾ ਵਿਸ਼ਾ...

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

Punjab: CM ਮਾਨ ਅੱਜ ਅਬੋਹਰ ਦੌਰੇ ‘ਤੇ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਅਗਲੀ ਕਿਸ਼ਤ ਕਰਨਗੇ ਜਾਰੀ

Punjab: CM ਮਾਨ ਅੱਜ ਅਬੋਹਰ ਦੌਰੇ ‘ਤੇ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਅਗਲੀ ਕਿਸ਼ਤ ਕਰਨਗੇ ਜਾਰੀ

by Ranjit Singh
7 days ago
0

Punjab: CM ਮਾਨ ਅੱਜ ਅਬੋਹਰ ਦੌਰੇ 'ਤੇ, ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਅਗਲੀ ਕਿਸ਼ਤ ਕਰਨਗੇ ਜਾਰੀ ਚੰਡੀਗੜ੍ਹ, 1 ਨਵੰਬਰ (ਵਿਸ਼ਵ ਵਾਰਤਾ):...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 