ਮਾਨਸਾ/ਲੁਧਿਆਣਾ, 31 ਅਕਤੂਬਰ (ਵਿਸ਼ਵ ਵਾਰਤਾ) – ਮਾਲਵਾ ਖੇਤਰ ਦੇ ਪ੍ਰਸਿੱਧ ਸ਼ਰਾਬ ਕਾਰੋਬਾਰੀ ਵੱਲੋਂ ਆਪਣੇ ਇਕ ਦੂਸਰੇ ਠੇਕੇਦਾਰ ਸਾਥੀ (ਹਿੱਸੇਦਾਰ) ਉਪਰ ਗੋਲੀਆਂ ਚਲਾਉਣ ਤੋਂ ਬਾਅਦ ਕੀਤੀ ਗਈ ਖੁਦਕੁਸ਼ੀ ਦੌਰਾਨ ਜਖਮੀ ਹੋਏ ਉਸ ਦੇ ਪੁੱਤਰ ਕੇ±ਵ ਗੋਇਲ (12) ਦੀ ਅੱਜ ਡੀ.ਐਮ.ਸੀ ਹਸਪਤਾਲ ਲੁਧਿਆਣਾ ਵਿਖੇ ਮੌਤ ਹੋ ਗਈ। ਉਹ ਦੇਰ ਰਾਤ ਦਾ ਉਥੇ ਇਲਾਜ ਅਧੀਨ ਸੀ। ਇਸ ਹਮਲੇ ਦੌਰਾਨ ਗੋਲੀਆਂ ਦਾ ਸ਼ਿਕਾਰ ਹੋਏ ਠੇਕੇਦਾਰ ਭੀਮ ਸੈਨ ਹੈਪੀ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਦੱਸਿਆ ਗਿਆ ਹੈ। ਥਾਣਾ ਸਿਟੀ_1 ਮਾਨਸਾ ਦੀ ਪੁਲੀਸ ਨੇ ਅੱਜ ±ਰਾਬ ਠੇਕੇਦਾਰ ਅਤੇ ਮ੍ਰਿਤਕ ਮੁਨੀਸ਼ ਕੁਮਾਰ ਗੋਇਲ ਅਤੇ ਜਮਖੀ ਹੋਏ ਠੇਕੇਦਾਰ ਭੀਮ ਸੈਨ ਹੈਪੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਮੁਨੀਸ਼ ਕੁਮਾਰ ਗੋਇਲ ਅਤੇ ਉਸ ਦੇ ਪੁੱਤਰ ਕੇ±ਵ ਗੋਇਲ ਦਾ ਭਲਕੇ ਮਾਨਸਾ ਦੇ ਰਾਮ ਬਾਗ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਸੋਮਵਾਰ ਦੀ ਰਾਤ ਨੂੰ ਜਵਾਹਰਕੇ ਰੋਡ ਸਥਿਤ ±ਰਾਬ ਦੇ ਡੰਪ ਵਿਚ ਆਪਸੀ ਗੱਲਬਾਤ ਦੌਰਾਨ ਦੋਨੇ ਠੇਕੇਦਾਰਾਂ ਵਿਚਕਾਰ ਹਿੱਸਾ_ਪੱਤੀ ਨੂੰ ਲੈਕੇ ਤਕਰਾਰ ਹੋ ਗਿਆ ਅਤੇ ਇਹ ਤਕਰਾਰ ਏਨਾ ਵੱਧ ਗਿਆ ਕਿ ਮੁਨੀ± ਕੁਮਾਰ ਗੋਇਲ ਆਪਣੇ ਰਿਵਾਲਵਰ ਨਾਲ ਦੂਸਰੇ ਹਿੱਸੇਦਾਰ ਭੀਮ ਸੈਨ ਹੈਪੀ ਦੇ ਤਿੰਨ ਗੋਲੀਆਂ ਮਾਰ ਦਿੱਤੀਆਂ ਅਤੇ ਉਸ ਦੇ ਜਖਮੀ ਹੋਣ ਤੋਂ ਬਾਅਦ ਮੁਨੀ± ਗੋਇਲ ਨੇ ਆਪਣੇ ਘਰ ਜਾਕੇ ਖੁਦਕੁਸ਼ੀ ਕਰ ਲਈ, ਜਿਸ ਦੌਰਾਨ ਉਸ ਦੇ ਪੁੱਤਰ ਦੇ ਸਿਰ ਵਿਚ ਗੋਲੀ ਲੱਗ ਗਈ, ਜੋ ਅੱਜ ਡੀ.ਐਮ.ਸੀ ਵਿਚ ਪ੍ਰਲੋਕ ਸੁਧਾਰ ਗਿਆ।
ਵੇਰਵਿਆਂ ਅਨੁਸਾਰ ਭਾਵੇਂ ਠੇਕੇਦਾਰ ਮੁਨੀ± ਕੁਮਾਰ ਗੋਇਲ ਦੀ ਪਤਨੀ ਨੀਤੂ ਰਾਣੀ ਨੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ ਅਤੇ ਇਸ ਦੌਰਾਨ ਚੱਲੀ ਗੋਲੀ ਵਿਚ ਭਾਵੇਂ ਠੇਕੇਦਾਰ ਦੀ ਮੌਕੇ ‘ਤੇ ਮੌਤ ਹੋ ਗਈ, ਪਰ ਉਸ ਦਾ ਪੁੱਤਰ ਗੰਭੀਰ ਜਖਮੀ ਹੋ ਗਿਆ, ਜਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਚ ਜਖਮੀ ਹਾਲਤ ਵਿਚ ਲਿਜਾਣ ਤੋਂ ਬਾਅਦ ਲੁਧਿਆਣਾ ਦੇ ਡੀ.ਐਮ.ਸੀ ਲਈ ਰੈਫਰ ਕੀਤਾ ਗਿਆ।
ਥਾਣਾ ਸਿਟੀ_1 ਮਾਨਸਾ ਦੇ ਮੁਖੀ ਹਰਵਿੰਦਰ ਸਿੰਘ ਸਰਾਂ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੁਨੀਸ਼ ਕੁਮਾਰ ਗੋਇਲ ਦੀ ਮਾਤਾ ਦੇ ਬਿਆਨਾਂ ‘ਤੇ ਮਰਨ ਲਈ ਮਜਬੂਰ ਕਰਨ ਨੂੰ ਲੈਕੇ ਠੇਕੇਦਾਰ ਭੀਮ ਸੈਨ ਹੈਪੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂ ਕਿ ਦੂਜੇ ਪਾਸੇ ਠੇਕੇਦਾਰ ਭੀਮ ਸੈਨ ਹੈਪੀ ਦੇ ਨੌਕਰ ਜਤਿੰਦਰ ਕੁਮਾਰ ਦੇ ਬਿਆਨਾਂ ‘ਤੇ ±ਰਾਬ ਠੇਕੇਦਾਰ ਅਤੇ ਮ੍ਰਿਤਕ ਮੁਨੀਸ਼ ਕੁਮਾਰ ਗੋਇਲ ਦੇ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਉਧਰ ਸੋਮਵਾਰ ਦੀ ਰਾਤ ਸ਼ਰਾਬ ਦੇ ਕਾਰੋਬਾਰ ਵਿਚ ਹਿੱਸੇਦਾਰ ਸਾਥੀ ਏ ਗੋਲੀਆਂ ਮਾਰ ਕੇ ਂਖਮੀ ਕਰ ਦੇਣ ਤੋਂ ਬਾਅਦ ਆਪਣੇ ਪਰਿਵਾਰ aਤੇ ਅਸ਼ਨ੍ਹੇਵਾਹ ਗੋਲੀਆਂ ਚਲਾਉਣ ਵਾਲੇ ±ਰਾਬ ਕਾਰੋਬਾਰੀ ਮੁਨੀ± ਕੁਮਾਰ ਗੋਇਲ ਦੇ ਮਾਮਲੇ ਦੀ ਪੂਰੀ ਕਹਾਣੀ ਹਾਲੇ ਵੀ ਸਪੱਸ਼ਟ ਨਹੀਂ ਹੋ ਸਕੀ, ਹਾਲਾਂਕਿ ਪੁਲੀਸ ਨੇ ਦੋਵਾਂ ਦੇ ਖਿਲਾਗ਼ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਮਰਨ ਲਈ ਮਂਬੂਰ ਕਰਨ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਪਰ ਹਾਲੇ ਪੁਲੀਸ ਇਸ ਮਾਮਲੇ ਦੀ ਪੂਰੀ ਕਹਾਣੀ ਸਾਹਮਣੇ ਆਉਣ ਲਈ ਸਮਾਂ ਲੱਗਣ ਦੀ ਗੱਲ ਕਹਿ ਰਹੀ ਹੈ।
ਦੂਜੇ ਪਾਸੇ ਇਹ ਘਟਨਾ ਕਿਉਂ ਵਾਪਰੀ ਇਸ ਏ ਲੈਕੇ ਤਰ੍ਹਾਂ_ਤਰ੍ਹਾਂ ਦੀਆਂ ਕਿਆਸ ਅਰਾਈਆਂ ਅਤੇ ਚਰਚਾਵਾਂ ਚੱਲ ਰਹੀਆਂ ਹਨ। ਗੋਲੀਆਂ ਦਾ ਸ਼ਿਕਾਰ ਹੋਏ ਠੇਕੇਦਾਰ ਭੀਮ ਸੈਨ ਹੈਪੀ ਦੇ ਮੁਤਾਬਿਕ ਮੁਨੀਸ਼ ਕੁਮਾਰ ਨੇ ਕਿਸੇ ਘਾਟੇ ਦੀ ਪੂਰਤੀ ਲਈ ਉਨ੍ਹਾਂ ਤੋਂ ਪੈਸਿਆਂ ਦੀ ਮਸ਼ਗ ਕੀਤੀ ਸੀ, ਜਿਸ ਤੋਂ ਖਗ਼ਾ ਹੋਕੇ ਉਨ੍ਹਾਂ aਤੇ ਇਹ ਫਾਇਰਿਸ਼ਗ ਕਰ ਦਿੱਤੀ ਗਈ, ਜਦੋਂ ਕਿ ਮੁਨੀ± ਕੁਮਾਰ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਕਾਰੋਬਾਰ ਵਿਚ ਹਿੱਸੇਦਾਰ ਹੋਣ ਦੇ ਬਾਅਦ ਭੀਮ ਸੈਨ ਹੈਪੀ ਵੱਲੋਂ ਉਨ੍ਹਾਂ ਏ ਲੈਣ_ਦੇਣ ਕਰਕੇ ਕਾਫੀ ਸਮੇਂ ਤੋਂ ਪੂੰੇ±ਾਨ ਕੀਤਾ ਜਾ ਰਿਹਾ ਸੀ। ਪੁਲੀਸ ਨੇ ਇੱਕ ਵਾਰ ਦੋਵੇਂ ਧਿਰਾਂ ਦੇ ਬਿਆਨਾਂ aਤੇ ਕਾਰਵਾਈ ਅਮਲ ਵਿਚ ਲਿਆਂਦੀ ਹੈ, ਪਰ ਨਾਲ ਹੀ ਇਸ ਕਹਾਣੀ ਨਾਲ ਹੋਰ ਪਹਿਲੂ ਵੀ ਜੁੜਦੇ ਦਿਸ ਰਹੇ ਹਨ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲੀਸ ਦੇ ਉਚ ਅਧਿਕਾਰੀਆਂ ਨੇ ਇਸ ਗੋਲੀ ਕਾਂਡ ਮਾਮਲੇ ਦੀ ਜਾਂਚ ਵੀ ਬਿਠਾ ਦਿੱਤੀ ਹੈ।
ਐਸਐਸਪੀ ਪਰਮਬੀਰ ਸਿਸ਼ਘ ਪਰਮਾਰ ਦਾ ਕਹਿਣਾ ਹੈ ਕਿ ਪੁਲੀਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰੇਗੀ।
ਇਸ ਘਟਨਾ aਤੇ ±ਹਿਰ ਦੇ ਪਤਵਸ਼ਤਿਆਂ, ਕਾਰੋਬਾਰੀਆਂ ਨੇ ਗਹਿਰਾ ਦੁੱਖ ਪੂੰਗਟ ਕੀਤਾ ਹੈ। ਮਸ਼ਗਲਵਾਰ ਏ ਉਕਤ ਘਟਨਾ ਏ ਲੈਕੇ ±ਰਾਬ ਦੇ ਠੇਕੇ ਵੀ ਬਸ਼ਦ ਰਹੇ ਅਤੇ ਹੁਣ ਭਲਕੇ ਮੁਨੀ± ਕੁਮਾਰ ਅਤੇ ਉਸ ਦੇ ਪੁੱਤਰ ਦਾ ਸਸਕਾਰ ਕੀਤਾ ਜਾਵੇਗਾ।
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ ਕਮਿਸ਼ਨਰ
48 ਘੰਟੇ ਪਹਿਲਾਂ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ ਦਾ ਕਿਸਾਨਾਂ ਨੂੰ ਭੁਗਤਾਨ, 743 ਕਰੋੜ ਰੁਪਏ ਦੀ ਕੀਤੀ ਅਦਾਇਗੀ-ਡਿਪਟੀ...