-ਸ਼ੁਭਾ ਮੁਦਗਲ ਦੀ ਖਿਆਲ ਗਾਇਕੀ ਨੇ ਸਰੋਤੇ ਕੀਤੇ ਮੰਤਰ ਮੁਗਧ
-ਰਾਜਾ ਰਾਧਾ ਰੈਡੀ ਜੋੜੀ ਨੇ ਕੁਚੀਪੁਡੀ ਡਾਂਸ ਰਾਹੀਂ ਭਾਰਤ ਦੀ ਮਹਾਨਤਾ ਦਰਸਾਈ, ਦਰਸ਼ਕਾਂ ਦਾ ਮਨ ਮੋਹਿਆ
-ਪਰਨੀਤ ਕੌਰ ਤੇ ਹੋਰ ਸੰਗੀਤ ਪ੍ਰੇਮੀ ਸ਼ਖ਼ਸੀਅਤਾਂ ਨੇ ਸ਼ਾਸ਼ਤਰੀ ਸੰਗੀਤ ਦਾ ਅਨੰਦ ਮਾਣਿਆ
ਪਟਿਆਲਾ, 23 ਫਰਵਰੀ:
ਪਟਿਆਲਾ ਦੇ ਵਿਰਾਸਤੀ ਕਿਲਾ ਮੁਬਾਰਕ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕਰਵਾਏ ਜਾ ਰਹੇ ਪਟਿਆਲਾ ਹੈਰੀਟੇਜ ਫੈਸਟੀਵਲ-2020 ਦੀ ਦੂਜੀ ਸ਼ਾਮ ਉਸ ਸਮੇਂ ਹੋਰ ਵੀ ਖ਼ੂਬਸੂਰਤ ਨਜ਼ਰ ਆਈ, ਜਦੋਂ ਇਥੇ ਭਾਰਤੀ ਸ਼ਾਸ਼ਤਰੀ ਸੰਗੀਤ ਦੇ ਖ਼ਿਆਲ, ਠੁਮਰੀ ਤੇ ਦਾਦਰਾ ਦੀ ਸਿਰਮੌਰ ਗਾਇਕਾ ਪਦਮਸ੍ਰੀ ਸ਼ੁਭਾ ਮੁਦਗਲ ਨੇ ਸ਼ਾਸ਼ਤਰੀ ਸੰਗੀਤ ਦੇ ਰੰਗ ਬਿਖ਼ੇਰੇ।
ਇਸੇ ਦੌਰਾਨ ਦੱਖਣੀ ਭਾਰਤ ਦੇ ਪ੍ਰਸਿੱਧ ਡਾਂਸ ‘ਕੁਚੀਪੁਡੀ’ ਨੂੰ ਦੁਨੀਆਂ ਦੇ ਸੱਭਿਆਚਾਰਕ ਨਕਸ਼ੇ ‘ਤੇ ਚਮਕਾਉਣ ਵਾਲੀ ਸੰਗੀਤ ਨਾਟਕ ਅਕੈਡਮੀ ਐਵਾਰਡ ਜੇਤੂ, ਪਦਮ ਸ੍ਰੀ ਤੇ ਪਦਮ ਭੂਸ਼ਨ ਰਾਜਾ ਰਾਧਾ ਰੈਡੀ ਜੋੜੀ ਨੇ ਕੁਚੀਪੁਡੀ ਦੀ ਭਾਵਪੂਰਤ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ।
ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁਲ੍ਹੇ ਵਿਹੜੇ ‘ਚ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ, ਸ੍ਰੀਮਤੀ ਅਨੀਤਾ ਸਿੰਘ, ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਮੇਅਰ ਸ੍ਰੀ ਸੰਜੀਵ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਸੰਤ ਬਾਂਗਾ ਅਤੇ ਸ੍ਰੀ ਸੋਨੂ ਸੰਗਰ ਨੇ ਇਸ ਸੰਗੀਤਕ ਸ਼ਾਮ ਦੀ ਦੀਪ ਜਲਾ ਕੇ ਸ਼ੁਰੂਆਤ ਕਰਵਾਈ।
ਰਾਜਾ ਰਾਧਾ ਰੈਡੀ ਜੋੜੀ ਨੇ ਸਵਾਗਤ ਸ਼ੁਭ ਸਵਾਗਤ ਤੋਂ ਸ਼ੁਰੂ ਕਰਦਿਆਂ ਕੁਚੀਪੁਡੀ ਨ੍ਰਿਤ ਰਾਹੀਂ ਭਾਰਤ-ਭਾਰਤੀ ਡਾਂਸ ਜਰੀਏ ਭਾਰਤ ਦੇਸ਼ ਦੀ ਮਹਾਨਤਾ ਨੂੰ ਦਰਸਾਇਆ। ਉਨ੍ਹਾਂ ਨੇ ਆਪਣੇ ਡਾਂਸ ਵਿੱਚ ਦੇਸ਼ ‘ਚ ਵੱਖ ਵੱਖ ਧਰਮਾਂ ਦੀ ਸਮੇਤ ਦੇਸ਼ ਦੀ ਫਿਰਕੂ ਇਕਸੁਰਤਾ, ਬਹੁਲਤਾ ਤੇ ਅਨੇਕਤਾ ‘ਚ ਏਕਤਾ ਨੂੰ ਦਿਖਾਉਂਦਿਆਂ ਜਯ ਭਾਰਤਵਨੀ, ਜਯ ਲੋਕਵਨੀ ਅਤੇ ਵੇਦਾਂ ‘ਚ ਨਾਟ ਤੇ ਸੰਗੀਤ ਦੀ ਮਹੱਤਤਾ ਸਮੇਤ ਸਿਵ ਅਰਧਨਾਰੀੲਸ਼ਵਰ, ਸ਼ਿਵ ਤਾਂਡਵ ਤੇ ਹੁਲਾਸ ਨੂੰ ਵੀ ਦਰਸਾਇਆ। ਇਸ ਤੋਂ ਬਿਨ੍ਹਾਂ ਨੇ ਕੁਚੀਪੁਡੀ ਪ੍ਰੰਪਰਾ ਤਹਿਤ ਥਾਲੀ ਉਪਰ ਡਾਂਸ ਕੀਤਾ।
ਕੁਚੀਪੁਡੀ ਡਾਂਸ ਦੌਰਾਨ ਗਾਇਕਾ ਸ੍ਰੀਮਤੀ ਲਵਨਯ ਸੁੰਦਰਮ ਤੇ ਗਾਇਕ ਸ੍ਰੀ ਰਵੀ ਕਾਂਤ ਨੇ ਸਾਥ ਦਿੱਤਾ। ਜਦੋਂਕਿ ਨੱਟੂਵਾਂਗਮ ‘ਤੇ ਗੁਰੂ ਕੌਸ਼ੱਲਿਆ ਰੈਡੀ, ਮ੍ਰਿਦੰਗਮ ‘ਤੇ ਮਨੋਹਰ ਬਾਲਾ ਚੰਦਰਨ, ਵਾਇਲਨ ‘ਤੇ ਜੀ ਰਾਗਵੇਂਦਰਾ ਅਤੇ ਬੰਸਰੀ ‘ਤੇ ਵਾਸੂ ਬਿਸ਼ਟ ਸਮੇਤ ਨ੍ਰਿਤ ‘ਚ ਉਨ੍ਹਾਂ ਦੀਆਂ ਪੁਤਰੀਆਂ ਯਾਮਨੀ ਤੇ ਭਾਵਨਾ ਤੇ ਵਿਦਿਆਰਥੀਆਂ ਨੇ ਸਾਥ ਦਿੱਤਾ।
ਇਸ ਸ਼ਾਸਤਰੀ ਸੰਗੀਤ ਦੀ ਮਧੁਰ ਸੰਗੀਤਮਈ ਸ਼ਾਮ ਮੌਕੇ ਸ਼ੁਭਾ ਮੁਦਗਲ ਨੇ ਰਾਗ ਬਿਹਾਗ ਤੋਂ ਸ਼ੁਰੂਆਤ ਕਰਕੇ ਸ਼ਾਸ਼ਤਰੀ ਗਾਇਕੀ ਨਾਲ ਰੰਗ ਬੰਨ੍ਹਦਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਸ੍ਰੀਮਤੀ ਮੁਦਗਲ ਨੇ ਵਿਲੰਬਿਤ ਏਕ ਤਾਲ ‘ਚ ‘ਹੋ ਮਾਈ ਆਜ ਕੋ ਦਿਨ ਮੋਹਿ ਨੀਕੋ ਲਾਗਤ’ ਅਤੇ ਮਧਲਯ ਤੀਨ ਤਾਲ ‘ਚ ‘ਖੇਲੋ ਨੰਦ ਲਾਲ ਸੰਗ ਆਜ ਹੋਲੀ’ ਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਹੋਲੀ, ਠੁਮਰੀ ਤੇ ਦਾਦਰਾ ਸ਼ੈਲੀ ‘ਚ ਗਾ ਕੇ ਸ਼ਾਸਤਰੀ ਸੰਗੀਤ ਦੀ ਸ਼ਾਮ ਨੂੰ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।
ਸ਼ੁਭਾ ਮੁਦਗਲ ਦੇ ਨਾਲ ਹਰਮੋਨੀਅਮ ‘ਤੇ ਦਾਨੇਸ਼ਵਰ ਸੁਨੋਨੀ, ਤਬਲੇ ‘ਤੇ ਅਦੀਸ਼ ਪ੍ਰਧਾਨ ਤੇ ਸਾਊਂਡ ਇੰਜੀਨੀਅਰ ਨਿਤਿਨ ਜੋਸ਼ੀ ਸਮੇਤ ਤਾਨਪੁਰਾ ‘ਤੇ ਸਰਕਾਰੀ ਕਾਲਜ ਲੜਕੀਆਂ ਦੀਆਂ ਵਿਦਿਆਰਥਣਾਂ ਅਲਕਾ ਤੇ ਗਰਿਮਾ ਨੇ ਸਾਥ ਦਿੱਤਾ। ਇਸ ਸ਼ਾਸਤਰੀ ਸੰਗੀਤ ਸ਼ਾਮ ਦਾ ਮੰਚ ਦਾ ਸੰਚਾਲਨ ਮਸ਼ਹੂਰ ਡਾਕੂਮੈਂਟਰੀ ਨਿਰਮਾਤਾ, ਟੀ.ਵੀ. ਅਤੇ ਸਟੇਜ ਐਂਕਰ ਸ੍ਰੀਮਤੀ ਸਾਧਨਾ ਸ੍ਰੀਵਾਸਤਵ ਨੇ ਕੀਤਾ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੰਡੀਅਨ ਟਰੱਸਟ ਫਾਰ ਰੂਰਲ ਹੈਰੀਟੇਜ ਐਂਡ ਡਿਵੈਲਪਮੈਂਟ ਦੇ ਸਹਿਯੋਗ ਨਾਲ ਕਰਵਾਇਆ ਜਾ ਇਹਾ ਪਟਿਆਲਾ ਵਿਰਾਸਤੀ ਉਤਸਵ ਪਿਛਲੇ ਤਿੰਨ ਸਾਲਾਂ ਤੋਂ ਪਟਿਆਲਵੀਆਂ ਅਤੇ ਦੇਸ਼ ਵਿਦੇਸ਼ ਦੇ ਕਲਾ ਪ੍ਰੇਮੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਇਸ ਮੌਕੇ ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਸ੍ਰੀ ਬਲਵਿੰਦਰ ਸਿੰਘ, ਕੈਪਟਨ ਅਮਰਜੀਤ ਸਿੰਘ ਜੇਜੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ, ਐਸ.ਪੀ. ਸਥਾਨਕ ਨਵਨੀਤ ਸਿੰਘ ਬੈਂਸ, ਐਸ.ਡੀ.ਐਮ. ਚਰਨਜੀਤ ਸਿੰਘ, ਸੰਯੁਕਤ ਕਮਿਸ਼ਨਰ ਅਵਿਕੇਸ਼ ਕੁਮਾਰ, ਲਾਲ ਵਿਸ਼ਵਾਸ਼, ਪੀ.ਸੀ.ਐਸ. ਟ੍ਰੇਨੀ ਜਸਲੀਨ ਕੌਰ ਸਮੇਤ ਵੱਡੀ ਗਿਣਤੀ ਪਟਿਆਲਾ ਵਾਸੀਆਂ, ਸੰਗੀਤ ਪ੍ਰੇਮੀਆਂ ਨੇ ਸ਼ਾਸ਼ਤਰੀ ਸੰਗੀਤ ਦਾ ਅਨੰਦ ਮਾਣਿਆ।
ਨੰ: ਲਸਪ(ਪ੍ਰੈ.ਰੀ.)-2020/
ਗੁਜਰਾਤ ਦੇ ਸਾਬਕਾ ਸੀਐਮ ਨੂੰ ਪੰਜਾਬ ਚ ਭਾਜਪਾ ਦੀ ਜਿੱਤ ਦਾ ਭਰੋਸਾ
ਚੰਡੀਗੜ / ਬਠਿੰਡਾ 1 ਮਈ (ਵਿਸ਼ਵ ਵਾਰਤਾ)-: 'ਪੰਜਾਬ ਚ ਭਾਜਪਾ ਵੱਡੀ ਪੱਧਰ ਉੱਤੇ ਜਿੱਤ ਦਰਜ ਕਰਨ ਜਾ ਰਹੀ ਹੈ, ਕਿਉਂਕਿ...