
ਡੱਬਵਾਲੀ, 29 ਅਕਤੂਬਰ – ਆਨਲਾਈਨ ਗੇਮ ਬਲੂ ਵੇਲ੍ਹ ਨੇ ਅੱਜ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਡੱਬਵਾਲੀ ਸ਼ਹਿਰ ਦੇ ਜਿੰਮੀ ਨਾਮਕ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ|
ਦੱਸਣਯੋਗ ਹੈ ਕਿ ਦੇਸ਼ ਵਿਚ ਇਸ ਤੋਂ ਪਹਿਲਾਂ ਵੀ ਕਈ ਨੌਜਵਾਨਾਂ ਵੱਲੋਂ ਬਲੂ ਵੇਲ੍ਹ ਕਾਰਨ ਖੁਦਕੁਸ਼ੀ ਕੀਤੀ ਜਾ ਚੁੱਕੀ ਹੈ| ਹਾਲਾਂਕਿ ਮ੍ਰਿਤਕਾਂ ਦੇ ਮਾਪਿਆਂ ਵੱਲੋਂ ਅਤੇ ਬੁੱਧਜੀਵੀਆਂ ਵੱਲੋਂ ਸਰਕਾਰ ਨੂੰ ਇਸ ਗੇਮ ਉਤੇ ਪਾਬੰਦੀ ਲਾਉਣ ਲਈ ਅਪੀਲਾਂ ਕੀਤੀਆਂ ਜਾ ਚੁੱਕੀਆਂ, ਪਰ ਇਸ ਦਾ ਕੋਈ ਅਸਰ ਨਹੀਂ ਹੋਇਆ ਅਤੇ ਨੌਜਵਾਨ ਇਸ ਗੇਮ ਦੇ ਬਹਿਕਾਵੇ ਵਿਚ ਆ ਕੇ ਖੁਦਕੁਸ਼ੀਆਂ ਕਰੀ ਜਾ ਰਹੇ ਹਨ|
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 5 ਜੂਨ (ਵਿਸ਼ਵ ਵਾਰਤਾ) – ਦੁਪਹਿਰ 12 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...























