ਧਰਮਕੋਟ,16 ਫਰਵਰੀ(ਵਿਸ਼ਵ ਵਾਰਤਾ):ਅੱਜ ਮੋਗਾ ਦੇ ਪਿੰਡ ਸੈਦ ਜਲਾਲਪੁਰ ਵਿਖੇ ਇਕ ਹੌਲਦਾਰ ਨੇ ਤੜਕਸਾਰ ਆਪਣੇ ਸਹੁਰੇ ਘਰ ਜਾ ਕੇ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ 4 ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ 1 ਬੱਚੀ ਗੰਭੀਰ ਜਖਮੀ ਹੋ ਗਈ।
ਗੋਲੀ ਚਲਾਉਣ ਵਾਲੇ ਵਿਅਕਤੀ ਦਾ ਨਾਮ ਹੌਲਦਾਰ ਕੁਲਵਿੰਦਰ ਸਿੰਘ ਹੈ । ਧਰਮਕੋਟ ਹਲਕੇ ਦੇ ਸ਼ੇਰਪੁਰ ਤਾਇਬਾਂ ਨਜ਼ਦੀਕ ਪਿੰਡ ਸੈਦਜਲਾਲਪੁਰ ਵਿਚ ਹੋਈ ਘਟਨਾ ਦੌਰਾਨ ਮਰਨ ਵਾਲਿਆਂ ਵਿਚ ਕੁਲਵਿੰਦਰ ਸਿੰਘ ਦੀ ਪਤਨੀ,ਸਾਲਾ,ਸਾਲੇਹਾਰ,ਸੱਸ ਸ਼ਾਮਲ ਹਨ ਜਦਕਿ ਸਾਲੇ ਦੀ 10 ਸਾਲਾ ਪੁੱਤਰੀ ਨੂੰ ਗੰਭੀਰ ਜਖਮੀ ਹਾਲਤ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਸਾਬਕਾ ਸਰਪੰਚ ਜੰਗ ਸਿੰਘ ਨੇ ਦੱਸਿਆ ਕਿ ਹੌਲਦਾਰ ਕੁਲਵਿੰਦਰ ਰਾਤ ਸਮੇਂ ਆਪਣੇ ਪੁੱਤਰ ਨਾਲ ਝਗੜ ਰਿਹਾ ਸੀ ਅਤੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਉਹ ਸਫ਼ਲ ਨਾ ਹੋਏ ਤਾਂ ਉਹਨਾਂ ਕੁਲਵਿੰਦਰ ਸਿੰਘ ਨੂੰ ਘਰ ਵਿਚ ਹੀ ਬੰਨ ਦਿੱਤਾ ਅਤੇ ਫਿਰ ਪੁਲਿਸ ਹਵਾਲੇ ਕਰ ਦਿੱਤਾ ਪਰ ਉਹ ਕਿਸੇ ਤਰਾਂ ਪੁਲਿਸ ਸਟੇਸ਼ਨ ‘ਚੋਂ ਸਵੈ ਚਾਲਿਤ ਹਥਿਆਰ ਲੈ ਕੇ ਤੜਕਸਾਰ ਸਹੁਰੇ ਘਰ ਪਹੁੰਚ ਗਿਆ ਅਤੇ ਅੰਨੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਪਰਿਵਾਰਕ ਮੈਂਬਰਾਂ ਵਿਚ ਭਗਦੜ ਮੱਚ ਗਈ ਅਤੇ ਕਈਆਂ ਨੇ ਭੱਜ ਕੇ ਜਾਨਾਂ ਬਚਾਈਆਂ । ਹੌਲਦਾਰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕੋਠੇ ’ਤੇ ਚੜ੍ਹ ਕੇ ਕਾਫ਼ੀ ਦੇਰ ਬੜ੍ਹਕਾਂ ਮਾਰਦਾ ਰਿਹਾ ।
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ
ਸਾਬਕਾ ਕੇਂਦਰੀ ਮੰਤਰੀ ਵੀ ਸ਼੍ਰੀਨਿਵਾਸ ਪ੍ਰਸਾਦ ਦਾ ਦੇਹਾਂਤ ਚੰਡੀਗੜ੍ਹ,29 ਅਪ੍ਰੈਲ(ਵਿਸ਼ਵ ਵਾਰਤਾ) ਚਾਮਰਾਜਨਗਰ ਦੇ ਸੰਸਦ ਮੈਂਬਰ, ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ...