ਅੰਮ੍ਰਿਤਸਰ, 15 ਫਰਵਰੀ – ਜਲ੍ਹਿਆਂ ਵਾਲਾ ਬਾਗ ਅੱਜ ਤੋਂ ਸੈਲਾਨੀਆਂ ਲਈ ਬੰਦ ਕਰ ਦਿੱਤਾ ਗਿਆ ਹੈ। ਇੱਕ ਸਰਕਾਰੀ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਝ ਮੁਰੰਮਤ ਤੇ ਹੋਰ ਪ੍ਰਬੰਧਕੀ ਕੰਮਾਂ ਕਰਕੇ ਇਹ ਪਾਬੰਦੀ ਲਾਈ ਗਈ ਹੈ।
ਵਿਸਾਖੀ ਵੇਲੇ ਜਲ੍ਹਿਆਂ ਵਾਲਾ ਬਾਗ ਫਿਰ ਆਮ ਲੋਕਾਂ ਲਈ ਖੁੱਲ੍ਹਣ ਦੇ ਆਸਾਰ ਹਨ।
ਅਧਿਕਾਰੀ ਦਾ ਕਹਿਣਾ ਹੈ ਕਿ 31 ਮਾਰਚ ਤੱਕ ਸਾਰੇ ਕੰਮ ਮੁਕੰਮਲ ਕਰ ਲਏ ਜਾਣਗੇ।