ਸੰਗਰੂਰ, 15 ਫਰਵਰੀ – ਅੱਜ ਲੌਂਗੋਵਾਲ ਵਿਖੇ ਸਕੂਲ ਵੈਨ ਨੂੰ ਲੱਗੀ ਅਚਾਨਕ ਅੱਗ ਕਾਰਨ 4 ਘਰਾਂ ਦੇ ਚਿਰਾਗ ਬੁੱਝ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਨਿੱਜੀ ਸਕੂਲ ਦੀ ਵੈਨ ਵਿਚ ਸਵਾਰ ਹੋ ਕੇ 12 ਬੱਚੇ ਆਪੋ-ਆਪਣੇ ਘਰਾਂ ਨੂੰ ਜਾ ਰਹੇ ਸਨ ਕਿ ਰਸਤੇ ਵਿਚ ਇਹ ਹਾਦਸਾ ਵਾਪਰ ਗਿਆ।
ਇਸ ਦੌਰਾਨ ਲੋਕਾਂ ਨੇ ਬੜੀ ਮੁਸ਼ਕਿਲ ਨਾਲ 8 ਬੱਚਿਆਂ ਨੂੰ ਤਾਂ ਬਚਾ ਲਿਆ, ਪਰ 4 ਬੱਚੇ, ਜਿਹਨਾਂ ਦੀ ਉਮਰ 4 ਤੋਂ 5 ਸਾਲ ਦੇ ਵਿਚਕਾਰ ਸੀ, ਜਿਉਂਦੇ ਹੀ ਸੜ ਗਏ।
ਇਸ ਦੌਰਾਨ ਜ਼ਖਮੀ 8 ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।