• Latest
  • Trending
ਕਣਕ ਦੇ ਐਮ.ਐਸ.ਪੀ ਵਿੱਚ ਮਾਮੂਲੀ ਵਾਧੇ ਨੂੰ ਆਮ ਆਦਮੀ ਪਾਰਟੀ ਸਿਰੇ ਤੋਂ ਖਾਰਿਜ਼ ਕਰਦੀ ਹੈ : ਖਹਿਰਾ

ਕਣਕ ਦੇ ਐਮ.ਐਸ.ਪੀ ਵਿੱਚ ਮਾਮੂਲੀ ਵਾਧੇ ਨੂੰ ਆਮ ਆਦਮੀ ਪਾਰਟੀ ਸਿਰੇ ਤੋਂ ਖਾਰਿਜ਼ ਕਰਦੀ ਹੈ : ਖਹਿਰਾ

9 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

1 minute ago
ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

14 minutes ago
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਦੀਵਾਲੀ ਦੀ ਪੂਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ

47 minutes ago
ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

2 hours ago
Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

3 hours ago
ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

ਪਰਵਿੰਦਰ ਝੋਟੇ ਦਾ ਹੋਇਆ ਪੋਸਟਮਾਰਟਮ, ਕੱਲ੍ਹ ਨੂੰ ਮਾਨਸਾ ‘ਚ ਹੋਵੇਗਾ ਅੰਤਿਮ ਸਸਕਾਰ

4 hours ago
ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

ਫਿਲਮ ‘Mr Bhaarath’ ਹੁਣ 11 ਦਸੰਬਰ ਨੂੰ ਹੋਵੇਗੀ ਰਿਲੀਜ਼

5 hours ago
ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

ਭਾਰਤ ਨੇ ‘ਫੁੱਟ-ਐਂਡ-ਮਾਊਥ ਡਿਜ਼ੀਜ਼’ ਦੇ ‘SAT-1’ ਸਟ੍ਰੇਨ ਵਿਰੁੱਧ ਤਿਆਰੀਆਂ ਨੂੰ ਮਜ਼ਬੂਤ ​​ਕਰਨ ਲਈ National Tabletop Exercise ਦਾ ਕੀਤਾ ਆਯੋਜਨ

5 hours ago
2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

2nd ODI:2nd ODI : ਭਾਰਤ ਨੇ ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ ; ਗੁਰਨੂਰ ਬਰਾੜ ਨੇ ਲਈਆਂ 4 ਵਿਕਟਾਂ ; ਭਾਰਤ ਲੜੀ ਵਿੱਚ 2-0 ਨਾਲ ਅੱਗੇ

6 hours ago
ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

ਝੁੱਗੀ-ਬਸਤੀ ਵਿੱਚ ਲੱਗੀ ਭਿਆਨਕ ਅੱਗ ; 50 ਤੋਂ ਵੱਧ ਘਰ ਸੜ ਕੇ ਸੁਆਹ, ਕਈ ਪਰਿਵਾਰ ਬੇਘਰ

6 hours ago
ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

ਬੱਸ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ ; ਤਿੰਨ ਲੋਕਾਂ ਦੀ ਮੌਤ

7 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

7 hours ago
Hindi News
English News
Saturday, November 7, 2026
No Result
View All Result
20 °c
Chandigarh
22 ° Sun
23 ° Mon
23 ° Tue
23 ° Wed
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕਣਕ ਦੇ ਐਮ.ਐਸ.ਪੀ ਵਿੱਚ ਮਾਮੂਲੀ ਵਾਧੇ ਨੂੰ ਆਮ ਆਦਮੀ ਪਾਰਟੀ ਸਿਰੇ ਤੋਂ ਖਾਰਿਜ਼ ਕਰਦੀ ਹੈ : ਖਹਿਰਾ

October 25, 2017
in ਪੰਜਾਬ
ਕਣਕ ਦੇ ਐਮ.ਐਸ.ਪੀ ਵਿੱਚ ਮਾਮੂਲੀ ਵਾਧੇ ਨੂੰ ਆਮ ਆਦਮੀ ਪਾਰਟੀ ਸਿਰੇ ਤੋਂ ਖਾਰਿਜ਼ ਕਰਦੀ ਹੈ : ਖਹਿਰਾ

ਕਣਕ ਦੇ ਐਮ.ਐਸ.ਪੀ ਵਿੱਚ ਮਾਮੂਲੀ ਵਾਧੇ ਨੂੰ ਆਮ ਆਦਮੀ ਪਾਰਟੀ ਸਿਰੇ ਤੋਂ ਖਾਰਿਜ਼ ਕਰਦੀ ਹੈ : ਖਹਿਰਾ
ਚੰਡੀਗੜ, 25 ਅਕਤੂਬਰ (ਵਿਸ਼ਵ ਵਾਰਤਾ) – ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਮੋਦੀ ਸਰਕਾਰ ਵੱਲੋਂ ਕਣਕ ਦੇ ਐਮ.ਐਸ.ਪੀ ਵਿੱਚ ਕੀਤੇ ਗਏ ੧੧੦ ਰੁਪਏ ਦੇ ਮਾਮੂਲੀ ਵਾਧੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਸ. ਖਹਿਰਾ ਨੇ ਕਿਹਾ ਕਿ ੧੧੦ ਰੁਪਏ ਫੀ ਕੁਇੰਟਲ ਦਾ ਕੀਤਾ ਗਿਆ ਮਾਮੂਲੀ ਵਾਧਾ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰ ਰਹੇ ਪੰਜਾਬ ਦੇ ਕਿਸਾਨਾਂ ਨਾਲ ਕੀਤਾ ਗਿਆ ਕੋਝਾ ਮਜਾਕ ਹੈ। ਉਹਨਾਂ ਕਿਹਾ ਕਿ ਐਮ.ਐਸ.ਪੀ ਦੇ ਵਿੱਚ ਨਾਂਮਤਾਰ ਵਾਧਾ ਕਰਦੇ ਸਮੇਂ ਭਾਰਤ ਸਰਕਾਰ ਵੱਧ ਰਹੀ ਮਹਿੰਗਾਈ ਨੂੰ ਪੂਰੀ ਤਰਾਂ ਨਾਲ ਅੱਖੋ ਪਰੋਖੇ ਕੀਤਾ ਹੈ।
ਸ. ਖਹਿਰਾ ਨੇ ਕਿਹਾ ਕਿ ਇਹ ਤੱਥ ਹੈ ਕਿ ਪੰਜਾਬ ਦੇ ਕਿਸਾਨ ੧ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਦੀ ਮਾਰ ਹੇਠ ਹਨ ਜਿਸ ਕਰਕੇ ਉਹ ਰੋਜਾਨਾ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਰਤ ਭਰ ਦੇ ਕਿਸਾਨਾਂ ਦੇ ਹਲਾਤ ਕਿਸੇ ਪ੍ਰਕਾਰ ਨਾਲ ਵੀ ਪੰਜਾਬ ਦੇ ਕਿਸਾਨਾਂ ਨਾਲੋਂ ਬੇਹਤਰ ਨਹੀਂ ਹਨ। ਇਸ ਲਈ ਉਹਨਾਂ ਕਿਹਾ ਕਿ ੧੧੦ ਰੁਪਏ ਫੀ ਕੁਇੰਟਲ ਵਿੱਚ ਕੀਤਾ ਮਾਮੂਲੀ ਵਾਧਾ ਦੇਸ਼ ਭਰ ਦੇ ਕਿਸਾਨਾਂ ਦੇ ਹਲਾਤਾਂ ਵਿੱਚ ਸੁਧਾਰ ਨਹੀਂ ਲਿਆ ਸਕਦਾ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਐਨ.ਜੀ.ਟੀ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਝੋਨੇ ਦੀ ਨਾੜ ਨਾ ਸਾੜਣ ਲਈ ਮਜਬੂਰ ਕਰ ਰਹੀ ਹੈ, ਜਿਸ ਵਾਸਤੇ ਫੀ ਏਕੜ ੪,੦੦੦ ਤੋਂ ੫,੦੦੦ ਰੁਪਏ ਦਾ ਖਰਚਾ ਆਉਂਦਾ ਹੈ, ਉਥੇ ਹੀ ਦੂਸਰੇ ਪਾਸੇ ਭਾਰਤ ਸਰਕਾਰ ਐਮ.ਐਸ.ਪੀ ਵਿੱਚ ਸਿਰਫ ੧੧੦ ਰੁਪਏ ਫੀ ਕੁਇੰਟਲ ਦਾ ਵਾਧਾ ਕਰ ਰਹੀ ਹੈ, ਜੋ ਕਿ ਐਨ.ਜੀ.ਟੀ ਦੇ ਨਿਰਦੇਸ਼ਾਂ ਅਨੁਸਾਰ ਕੀਤੇ ਜਾਣ ਵਾਲੇ ਖਰਚੇ ਦਾ ਅੱਧਾ ਵੀ ਨਹੀਂ ਹੈ।ਵਿਰੋਧੀ ਧਿਰ ਦੇ ਨੇਤਾ ਨੇ ਦਾਲਾਂ ਦੇ ਐਮ.ਐਸ.ਪੀ ਵਿੱਚ ੨੦੦ ਰੁਪਏ ਫੀ ਕੁਇੰਟਲ ਦੇ ਕੀਤੇ ਮਾਮੂਲੀ ਵਾਧੇ ਦੀ ਵੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਦਾਲਾਂ ਦੇ ਐਮ.ਐਸ.ਪੀ ਵਿੱਚ ਕੀਤਾ ਵਾਧਾ ਕਿਸੇ ਪ੍ਰਕਾਰ ਵੀ ਵੱਧ ਰਹੀ ਮਹਿੰਗਾਈ ਨਾਲ ਮੇਲ ਨਹੀਂ ਖਾਂਦਾ।
ਇਸ ਦੇ ਨਾਲ ਹੀ ਖਹਿਰਾ ਨੇ ਟਰੈਕਟਰਾਂ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਉੱਪਰ ਲਗਾਏ ੨੮ ਫੀਸਦੀ ਜੀ.ਐਸ.ਟੀ ਦੀ ਵੀ ਅਲੋਚਨਾ ਕੀਤੀ ਕਿਉਂਕਿ ਇਸ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋਵੇਗਾ।ਮੋਦੀ ਸਰਕਾਰ ਵੱਲੋਂ ਕਿਸਾਨਾਂ ਉੱਪਰ ਟਰੈਕਟਰਾਂ ਦਾ ੩੦,੦੦੦ ਰੁਪਏ ਸਲਾਨਾ ਟੈਕਸ ਲਗਾਏ ਜਾਣ ਦੀਆਂ ਆ ਰਹੀਆਂ ਖਬਰਾਂ ਉੱਪਰ ਵੀ ਖਹਿਰਾ ਨੇ ਡੂੰਘਾ ਖੇਦ ਜਤਾਇਆ। ਖਹਿਰਾ ਨੇ ਕਿਹਾ ਕਿ ਜੇਕਰ ਇਹ ਖਬਰਾਂ ਸੱਚ ਹਨ ਤਾਂ ਪਹਿਲਾਂ ਹੀ ਢਹਿ ਢੇਰੀ ਹੋ ਗਈ ਖੇਤੀਬਾੜੀ ਅਰਥਵਿਵਸਥਾ ਹੋਰ ਤਬਾਹ ਹੋ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਖੁਦਕੁਸ਼ੀਆਂ ਵਿੱਚ ਹੋਰ ਵਾਧਾ ਹੋਵੇਗਾ।
ਵਿਰੋਧੀ ਧਿਰ ਦੇ ਨੇਤਾ ਮੋਦੀ ਸਰਕਾਰ ਉੱਪਰ ਵੀ ਖੂਬ ਵਰੇ ਜਿਸਨੇ ਕਿ ਵੱਡੇ ਵਪਾਰਕ ਘਰਾਣਿਆਂ ਦੇ ੨.੧੧ ਲੱਖ ਕਰੋੜ ਰੁਪਏ ਦੇ ਵੱਡੇ ਕਰਜ਼ੇ ਨੂੰ ਂੋਨ ਫeਰਡੋਰਮਨਿਗ ਅਸਸeਟ(ਂਫਅ) ਕਰਾਰ ਕੇ ਮੁਆਫ ਕਰ ਦਿੱਤੇ ਹਨ। ਸ. ਖਹਿਰਾ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਚੰਦ ਵੱਡੇ ਵਪਾਰਕ ਘਰਾਣਿਆਂ ਦਾ ੨.੧੧ ਲੱਖ ਕਰੋੜ ਰੁਪਏ ਦਾ ਕਰਜ਼ ਮੁਆਫ ਕਰ ਸਕਦੀ ਹੈ ਤਾਂ ਭਾਰਤ ਸਰਕਾਰ ਪੰਜਾਬ ਦੇ ਛੋਟੇ ਅਤੇ ਦਰਮਿਆਣੇ ਕਿਸਾਨਾਂ ਦਾ ੧ ਲੱਖ ਕਰੋੜ ਰੁਪਏ ਦਾ ਵੱਡਾ ਕਰਜ਼ਾ ਕਿਉਂ ਨਹੀਂ ਮੁਆਫ ਕਰ ਸਕਦੀ।
ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਭਾਰਤ ਸਰਕਾਰ ਕੋਲ ਢੁੱਕਵੇਂ ਢੰਗ ਨਾਲ ਨਾ ਉਠਾaਣ ਵਾਲੇ ਕੈਪਟਨ ਅਮਰਿੰਦਰ ਸਿੰਘ ਦੇ ਢਿੱਲੇ ਮੱਠੇ ਰਵੱਈਏ ਦੀ ਆਮ ਆਦਮੀ ਪਾਰਟੀ ਨਿੰਦਾ ਕਰਦੀ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਮੁੱਦਿਆਂ ਉੱਪਰ ਸਿਰਫ ਜੁਬਾਨੀ ਸੇਵਾ ਕਰ ਰਹੇ ਹਨ ਅਤੇ ਆਪਣੇ ਚੋਣ ਵਾਅਦੇ ਅਨੁਸਾਰ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ ਕਰਨ ਤੋਂ ਭੱਜ ਰਹੇ ਹਨ।
ਸ. ਖਹਿਰਾ ਨੇ ਕਿਹਾ ਕਿ ਕਣਕ, ਝੋਨੇ ਅਤੇ ਹੋਰਨਾਂ ਫਸਲਾਂ ਦੇ ਐਮ.ਐਸ.ਪੀ ਸਵਾਮੀਨਾਥਨ ਕਮੇਟੀ ਅਨੁਸਾਰ ਫੀ ਏਕੜ ਦੀ ਲਾਗਤ ਤੋਂ ੫੦ ਫੀਸਦੀ ਉੱਪਰ ਨਿਯਤ ਕੀਤਾ ਜਾਣਾ ਚਾਹੀਦਾ ਹੈ। ਸ. ਖਹਿਰਾ ਨੇ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰਾਂ ਦੀ ਨਿਖੇਧੀ ਕੀਤੀ ਜੋ ਕਿ ਆਪਣੇ ਚੋਣ ਮੈਨੀਫੈਸਟੋ ਵਾਅਦੇ ਦੇ ਬਾਵਜੂਦ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਵਿੱਚ ਅਸਫਲ ਰਹੇ ਹਨ।

Share200Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

ਸੂਬੇ ਵਿੱਚ ਦੀਵਾਲੀ ‘ਤੇ ਫਾਇਰ ਸੇਵਾਵਾਂ 24 ਘੰਟੇ ਅਲਰਟ ‘ਤੇ , ਐਮਰਜੈਂਸੀ ਹੈਲਪਲਾਈਨ 101 ਸ਼ੁਰੂ

by Navjot
November 7, 2026
0

  ਅਹਿਮਦਾਬਾਦ, 7 ਨਵੰਬਰ (ਵਿਸ਼ਵ ਵਾਰਤਾ) ਦੀਵਾਲੀ ਦੇ ਤਿਉਹਾਰਾਂ ਦੌਰਾਨ ਪਟਾਕਿਆਂ ਨਾਲ ਜੁੜੀਆਂ ਐਮਰਜੈਂਸੀ ਸਥਿਤੀਆਂ ਇੱਕ ਵੱਡੀ ਚਿੰਤਾ ਦਾ ਵਿਸ਼ਾ...

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

ਪੰਜਾਬ ਪੁਲਿਸ ਦੇ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ :-ਪੜ੍ਹੋ ਸੂਚੀ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ) ਪੰਜਾਬ ਸਰਕਾਰ ਵੱਲੋਂ 7 ਸਪੈਸ਼ਲ ਡੀਜੀਪੀ /ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।...

Top 10 News : ਅੱਜ ਦੀਆਂ ਵੱਡੀਆਂ ਖਬਰਾਂ

Top 10 News : ਅੱਜ ਦੀਆਂ ਵੱਡੀਆਂ ਖਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ  (ਵਿਸ਼ਵ ਵਾਰਤਾ) : ਅੱਜ ਦੀਆਂ ਪ੍ਰਮੁੱਖ ਖਬਰਾਂ (Top 10 News) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Navjot
November 7, 2026
0

ਚੰਡੀਗੜ੍ਹ, 7 ਨਵੰਬਰ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ  ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

Most Popular

ਮਹਾਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ CM ਮਾਨ ਨੇ ਰਾਜ ਪੱਧਰੀ ਸਮਾਗਮ ‘ਚ ਕੀਤੀ ਸ਼ਿਰਕਤ

ਮਹਾਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ CM ਮਾਨ ਨੇ ਰਾਜ ਪੱਧਰੀ ਸਮਾਗਮ ‘ਚ ਕੀਤੀ ਸ਼ਿਰਕਤ

by Jaspreet Kaur
2 weeks ago
0

ਮਹਾਰਿਸ਼ੀ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ CM ਮਾਨ ਨੇ ਰਾਜ ਪੱਧਰੀ ਸਮਾਗਮ 'ਚ ਕੀਤੀ ਸ਼ਿਰਕਤ ਅੰਮ੍ਰਿਤਸਰ, 26 ਅਕਤੂਬਰ 2026...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 