ਜੈਤੋ, 4 ਜਨਵਰੀ (ਰਘੁਨੰਦਨ ਪਰਾਸ਼ਰ/ਵਿਸ਼ਵ ਵਾਰਤਾ) – ਇਥੋਂ ਲਗਪਗ 5 ਕਿਲੋਮੀਟਰ ਦੂਰ ਪਿੰਡ ਚੰਦਮਾਨ ਵਿਚ ਬੀਤੀ ਰਾਤ ਇੱਕ ਕਾਰ ਤੇ ਜੀਪ ਵਿਚਾਲੇ ਸਿੱਧੀ ਟੱਕਰ ਵਿਚ ਇੱਕ 4 ਸਾਲਾ ਬੱਚੀ ਸਮੇਤ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ 2 ਜਖਮੀਆਂ ਨੂੰ ਮੈਕਸ ਹਸਪਤਾਲ ਬਠਿੰਡਾ ਵਿਚ ਦਾਖਲ ਕਰਾਇਆ ਗਿਆ ਹੈ।
ਇਹ ਜਾਣਕਾਰੀ ਜੈਤੋ ਪੁਲਿਸ ਦੇ ਐੱਸ.ਐੱਚ.ਓ ਨੇ ਦਿੱਤੀ। ਮ੍ਰਿਤਕਾਂ ਦੀ ਪਹਿਚਾਣ ਭੋਲਾ ਸਿੰਘ, ਬੱਚੀ ਏਕਮਵੀਰ ਕੌਰ ਤੇ ਜਸਪਾਲ ਕੌਰ, ਕੋਠੇ ਲਾਲਾ ਸਿੰਘ ਜੈਤੋ ਦੇ ਰੂਪ ਵਿਚ ਹੋਈ ਹੈ।