ਉੱਘੇ ਸਿੱਖ ਸਮਾਜ ਸੇਵਕ ,ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਚੰਡੀਗੜ੍ਹ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈੱਸ ਬਿਅਆਨ ਰਾਹੀਂ ਸਿੱਖ ਕੌਮ ਨੂੰ ਸੁਚੇਤ ਕਰਦਿਆਂ ਆਖਿਆਂ ਕਿ *ਭਾਰਤ ਸਰਕਾਰ ਨੇ ਐੱਨ.ਪੀ.ਆਰ ਦੀ ਘੋਸ਼ਣਾ ਕਰ ਦਿੱਤੀ ਹੈ ਭਾਰਤ ਵਿਚ ਮਰਦਮਸ਼ੁਮਾਰੀ ਕੀਤੀ ਜਾਏਗੀ ਜਿਸ ਅਧੀਨ ਸਾਰੀ ਜਾਣਕਾਰੀ ਦੇਣੀ ਪਵੇਗੀ ।*
*ਇਸ ਲਈ ਧਿਆਨ ਰੱਖੋ ਕਿ ਰਾਸ਼ਟਰੀ ਆਬਾਦੀ ਰਜਿਸਟਰ ਵਿੱਚ ਜਾਤ ਅਤੇ ਧਰਮ ਦੇ ਕਾਲਮ ਵਿੱਚ ਦੋਨਾਂ ਜਗ੍ਹਾ ਸਿੱਖ ਲਿਖੋ ਨਹੀਂ ਤਾਂ ਤੁਹਾਡੀ ਗਿਣਤੀ ਹਿੰਦੂ ਵਿਚ ਹੀ ਕੀਤੀ ਜਾਵੇਗੀ ਜਾਂ ਜਾਤ ਨੂੰ ਅਧਾਰ ਬਣਾ ਕੇ ਸਿੱਖ ਨਹੀਂ ਮੰਨਿਆ ਜਾਵੇਗਾ ।*
*ਗੋਤ ਵੀ ਨਾ ਲਿਖੋ ਸਿਰਫ਼ ਸਿੱਖ ਲਿਖੋ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ।*
*ਇਹ ਜਾਣਕਾਰੀ ਲਗਾਤਾਰ ਹਰ ਗਰੁੱਪ ਵਿੱਚ ਅੱਗੇ ਤੋਰਦੇ ਰਹੋ ਹਰ ਸਿੱਖ ਤੱਕ ਇਹ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਹੈ*
*ਬਾਅਦ ਵਿਚ ਪਛਤਾਵੇ ਤੋਂ ਬਿਨਾਂ ਕੁਝ ਨਹੀਂ ਰਹਿ ਜਾਵੇਗਾ*