ਜੈਤੋ, 27 ਦਸੰਬਰ (ਵਿਸ਼ਵ ਵਾਰਤਾ / ਰਘੁਨੰਦਨ ਪਰਾਸ਼ਰ) ਪੰਜਾਬ ਦੇ ਸਾਬਕਾ ਮੰਤਰੀ ਲਾਲਾ ਭਗਵਾਨ ਦਾਸ ਗੋਇਲ ਦੇ ਪੁੱਤਰ ਪਵਨ ਗੋਇਲ ਜੈਤੋ ਨੂੰ ਜ਼ਿਲ੍ਹਾ ਯੋਜਨਾ ਕਮੇਟੀ ਫਰੀਦਕੋਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਜੈਤੋ ਨਿਵਾਸੀ ਪਵਨ ਗੋਇਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਜਨਰਲ ਸਕੱਤਰ ਵੀ ਹਨ।

ਨਵੇਂ ਨਿਯੁਕਤ ਚੇਅਰਮੈਨ ਪਵਨ ਗੋਇਲ ਨੇ ‘ਵਿਸ਼ਵ ਵਾਰਤਾ’ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਸਲਾਹਕਾਰ ਕਿੱਕੀ ਢਿੱਲੋਂ ਵਿਧਾਇਕ ਫਰੀਦਕੋਟ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਜਾਖੜ ਅਤੇ ਸਮੂਹ ਪਾਰਟੀ ਹਾਈ ਕਮਾਨ ਦੀ ਨਿਯੁਕਤੀ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਉਤੇ ਖਰਾ ਉਤਰਨਗੇ.