ਖਰੜ, 27 ਦਸੰਬਰ – ਅੱਜ ਸਵੇਰੇ ਮੋਹਾਲੀ ਜਿਲੇ ਦੇ ਖਰੜ-ਲਾਂਡਰਾ ਰੋਡ ਉਤੇ ਸਥਿਤ ਇੱਕ ਬੇਕਰੀ ਦੀ ਦੁਕਾਨ ਨੂੰ ਅੱਗ ਲੱਗ ਗਈ, ਜਿਸ ਕਾਰਨ ਇਸ ਦੁਕਾਨ ਵਿਚ ਲੱਖਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੁਕਾਨ ਵਿਚੋਂ ਧੂੰਆਂ ਨਿਕਲਣ ਤੋਂ ਬਾਅਦ ਇੱਥੇ ਕਾਫੀ ਲੋਕ ਇਕੱਠਾ ਹੋ ਗਏ ਤੇ ਫਾਇਰ ਬ੍ਰਿਗੇਡ ਨੇ ਮੌਕੇ ਉਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ।